SBP GROUP

SBP GROUP

Search This Blog

Total Pageviews

ਵੋਟਰ ਸੂਚੀ ਦੀ ਪ੍ਰਕਾਸ਼ਨਾ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਵਲੋਂ ਕੀਤੀ ਗਈ ਮੀਟਿੰਗ

 ਐਸ.ਏ.ਐਸ.ਨਗਰ, 5 ਜਨਵਰੀ :ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਅੱਜ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਹਲਕਿਆਂ 52 ਖਰੜ, 53 ਐਸ.ਏ.ਐਸ ਨਗਰ ਅਤੇ 112 ਡੇਰਾਬੱਸੀ ਦੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਅਮਿਤ ਤਲਵਾੜ ਵਲੋਂ ਜਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ।



ਇਸ ਮੀਟਿੰਗ ਦੌਰਾਨ ਉਹਨਾਂ ਵਲੋਂ ਦਸਿਆ ਗਿਆ ਕਿ ਹੁਣ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਕੁੱਲ 7,92,982 ਵੋਟਰ ਹਨ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ ਵਿੱਚ 4 ਵਾਰੀ ਰਿਵੀਜਨ ਕੀਤੀ ਜਾਵੇਗੀ। ਜਿਹਨਾਂ ਦੀ ਯੋਗਤਾ ਮਿਤੀ 01 ਜਨਵਰੀ 2023, 01 ਅਪ੍ਰੈਲ 2023, 01 ਜੁਲਾਈ 2023, 01 ਅਕਤੂਬਰ 2023 ਹੋਵੇਗੀ। ਉਹਨਾਂ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦੀ ਉਮਰ 17 ਸਾਲ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣੀ ਵੋਟ ਬਣਾਉਣ ਲਈ ਜਰੂਰ ਅਪਲਾਈਕਰਨ।  ਵੋਟ ਬਣਾਉਣ ਲਈ ਫਾਰਮ ਨੰ. 6, ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ. 6ਬੀ,  ਵੋਟ ਕਟਵਾਉਣ ਲਈ ਫਾਰਮ ਨੰ.7 ਅਤੇ ਵੋਟ ਸ਼ਿਫਟ ਕਰਵਾਉਣ ਲਈ, ਵੋਟਰ ਕਾਰਡ ਵਿੱਚ ਸੋਧ ਕਰਨ ਅਤੇ ਡੁਪਲੀਕੇਟ ਵੋਟਰ ਕਾਰਡ ਬਣਾਉਣ ਲਈ ਫਾਰਮ ਨੰ.8 ਐਨ.ਵੀ.ਐਸ.ਪੀ. ਡਾਟ ਇੰਨ ਜਾਂ ਵੋਟਰ ਹੈਲਪ ਲਾਈਨ ਐਪ ਰਾਹੀਂ ਭਰੇ ਜਾ ਸਕਦੇ ਹਨ।
ਇਸ ਮੀਟਿੰਗ ਦੌਰਾਨ ਸ਼੍ਰੀ ਸੁਖਦੇਵ ਸਿੰਘ ਬਹੁਜਨ ਸਮਾਜ ਪਾਰਟੀ,  ਸ਼੍ਰੀ ਬਹਾਦਰ ਸਿੰਘ ਚਹਿਲ ਆਮ ਆਦਮੀ ਪਾਰਟੀ, ਸ਼੍ਰੀ ਅਨੀਲ ਕੁਮਾਰ ਭਾਰਤੀਯ ਜਨਤਾ ਪਾਰਟੀ, ਸ਼੍ਰੀ ਹਨੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਜਸਪ੍ਰੀਤ ਸਿੰਘ ਗਿੱਲ ਇੰਡੀਅਨ ਨੈਸ਼ਨਲ ਕਾਂਗਰਸ, ਜਸਪਾਲ ਸਿੰਘ ਦੱਪਰ ਕਾਮਿਊਨਿਸਟ ਪਾਰਟ ਆਫ ਇੰਡੀਆ ਹਾਜ਼ਰ ਸਨ।

No comments:


Wikipedia

Search results

Powered By Blogger