ਐਸ.ਏ.ਐਸ ਨਗਰ 16 ਜਨਵਰੀ : ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਦੇ ਡਾਕਟਰਾਂ ਦੀ ਟੀਮ ਵੱਲੋਂ ਰੀੜ੍ਹ ਦੀ ਹੱਡੀ ਦੇ ਟਿਊਮਰ ਦੀ ਮਾਈਕ੍ਰੋਸਕੋਪਿਕ ਤਰੀਕੇ ਨਾਲ ਸਫਲਤਾਪੂਰਵਕ ਸਰਜਰੀ ਕੀਤੀ ਹੈ। ਨਿਊਰੋਸਰਜਰੀ ਟੀਮ ਦੀ ਅਗਵਾਈ ਕਰਨ ਵਾਲੇ ਡਾ. ਅਜੈ ਸਿੰਘ ਨੇ ਦੱਸਿਆ ਕਿ ਮਰੀਜ਼ ਸਵਰਨਾ ਦੇਵੀ (51 ਸਾਲ) ਸਪਾਈਨਲ ਟਿਊਮਰ ਤੋਂ ਪੀੜ੍ਹਤ ਸੀ ਅਤੇ ਟਿਊਮਰ ਕਾਰਨ ਲੱਤਾਂ ਵਿੱਚ ਲਗਾਤਾਰ ਕਮਜ਼ੋਰੀ ਹੋਣ ਕਾਰਨ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਚੱਲਣ-ਫਿਰਨ ਤੋਂ ਅਸਮਰੱਥ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਸਰਜਰੀ ਤੋਂ ਤੁਰੰਤ ਬਾਅਦ ਮਰੀਜ਼ ਵਿੱਚ ਸੁਧਾਰ ਹੋਇਆ ਹੈ। ਟਿਊਮਰ ਰੀੜ੍ਹ ਦੀ ਹੱਡੀ ਅਤੇ ਨਸਾਂ ਦੀਆਂ ਜੜ੍ਹਾਂ ਲਈ ਘਾਤਕ ਬਣਿਆ ਹੋਇਆ ਸੀ। ਇਸ ਨੂੰ ਮਾਈਕ੍ਰੋਸਕੋਪਿਕ ਤਰੀਕੇ ਨਾਲ ਕੱਢਿਆ ਗਿਆ ਅਤੇ ਇਹ ਸਰਜਰੀ ਲਗਭਗ ਪੰਜ ਘੰਟੇ ਤੱਕ ਚੱਲੀ। ਸਰਜਰੀ ਤੋਂ ਬਾਅਦ ਮਰੀਜ਼ ਹੁਣ ਤੁਰਨ ਦੇ ਯੋਗ ਹੈ। ਬਾਹਰਾ ਸਪੈਸ਼ਲਿਟੀ ਹਸਪਤਾਲ ਇੱਕ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰੋਵਾਈਡਰ ਹੈ ਅਤੇ ਗੁਰਵਿੰਦਰ ਸਿੰਘ ਬਾਹਰਾ, ਜੋ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਦੁਆਰਾ ਇਸ ਨੂੰ ਪ੍ਰਮੋਟ ਕੀਤਾ ਗਿਆ ਹੈ।
No comments:
Post a Comment