ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਦਸੰਬਰ ਵਿਚ ਸੰਪੰਨ ਹੋਈਆਂ ਚੋਣਾਂ ਹਾਈਕੋਰਟ ਦੀ ਨਿਆਂਇਕ ਜਾਂਚ ਦੇ ਦਾਇਰੇ ਵਿਚ ਆ ਗਈਆਂ ਹਨ। ਹਾਈਕੋਰਟ ਵਕੀਲ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੇ ਬਾਰ ਚੋਣਾਂ ‘ਤੇ ਸਵਾਲ ਖੜ੍ਹੇ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ। ਉਹ ਇਸ ਵਾਰ ਚੋਣ ਵਿਚ ਪ੍ਰੈਜੀਡੈਂਟ ਦੀ ਪੋਸਟ ਲਈ ਖੜ੍ਹੇ ਹੋਏ ਸਨ।
ਸੋਮਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਹੋਵੇਗੀ। ਸਿਸੋਦੀਆ ਨੇ ਚੋਣ ਪ੍ਰਕਿਰਿਆ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੀ ਇਲੈਕਸ਼ਨ ਕਮੇਟੀ ਵੱਲੋਂ ਐਲਾਨੇ ਨਤੀਜੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਈ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਇਲੈਕਸ਼ਨ ਕਮੇਟੀ ਨੇ ਕੁੱਲ ਪਾਏ ਗਏ ਵੋਟ 3052 ਦੱਸੇ ਹਨ। ਇਲੈਕਸ਼ਨ ਡਿਸਪਿਊਟ ਰਿਡ੍ਰੈਸਲ ਕਮੇਟੀ ਨੇ ਕੁੱਲ ਪਾਏ ਗਏ ਵੋਟ 3054 ਦੱਸੇ ਹਨ। ਕਮੇਟੀ ਨੇ ਦੋ ਕੈਂਡੀਡੇਟ ਜਾਂਗਰਾ ਤੇ ਅਰੁਣ ਚੰਦ ਸ਼ਰਮਾ ਦੇ ਵੀ ਵੋਟ ਗਿਣੇ ਜੋ ਉਪ ਪ੍ਰਧਾਨ ਦੀ ਪੋਸਟ ਲਈ ਖੜ੍ਹੇ ਸਨ। ਤਿੰਨੋਂ ਵਾਰ ਕਾਊਂਟ ਦੌਰਾਨ ਵੋਟ ਦੇ ਨੰਬਰ ਵਿਚ ਫਰਕ ਪਾਇਆ ਗਿਆ।ਉਨ੍ਹਾਂ ਕਿਹਾ ਕਿ ਟ੍ਰੇਜਰਰ ਪੋਸਟ ਲਈ ਕੁੱਲ 3183 ਵੋਟ ਪਾਏ ਗਏ ਜਿਨ੍ਹਾਂ ਵਿਚੋਂ ਕਿਸੇ ਵੀ ਗਲਤ ਵੋਟ ਦੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਅਜਿਹੇ ਵਿਚ ਚੋਣ ਵਿਚ ਖਰਾਬੀ ਦੱਸੀ ਗਈ। ਨਾ ਤਾਂ ਇਲੈਕਸ਼ਨ ਕਮੇਟੀ ਤੇ ਨਾ ਹੀ ਇਲੈਕਸ਼ਨ ਡਿਸਪਿਊਟ ਰਿਡ੍ਰੈਸਲ ਕਮੇਟੀ ਨੇ ਕੋਈ ਕਾਰਨ ਸਪੱਸ਼ਟ ਕੀਤਾ।
ਪਟੀਸ਼ਨਕਰਤਾ ਮੁਤਾਬਕ ਚੇਅਰਮੈਨ ਨੇ ਸਹੁੰ ਚੁੱਕ ਕੇ ਬਾਰ ਨੂੰ ਕਿਹਾ ਸੀ ਕਿ ਉਪ ਪ੍ਰਧਾਨ ਦੀ ਪੋਸਟ ‘ਤੇ ਵੋਟਾਂ ਦੀ ਗਿਣਤੀ ਵਿਚ ਪਰਕ ਇਸ ਲਈ ਪਾਇਆ ਗਿਆ ਕਿਉਂਕਿ ਅਧਿਕਾਰਕ ਕਾਊਂਟਰ ਉਮੀਦਵਾਰਾਂ ਨੇ ‘ਮੈਨੇਜਡ’ ਕੀਤੇ ਸਨ। ਅਜਿਹੇ ਵਿਚ ਸਿਸੋਦੀਆ ਨੇ ਕਿਹਾ ਕਿ ਪੂਰੀਆਂ ਚੋਣਾਂ ਹੀ ਗਲਤ ਤਰੀਕੇ ਨਾਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨ ਹੋਈ ਐਗਜ਼ੀਕਿਊਟਿਵ ਮੈਂਬਰਾਂ ਦੇ ਅਹੁਦਿਆਂ ‘ਤੇ ਵੋਟਾਂ ਦੀ ਗਿਣਤੀ ਵਿਚ ਵੀ ਵਿਵਾਦ ਸੀ।
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿਚ ਹੋਏ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਐਡਵੋਕੇਟ ਜੀਬੀਐੱਸ ਢਿੱਲੋਂ ਪ੍ਰਧਾਨ ਬਣੇ ਸਨ। ਉਨ੍ਹਾਂ ਨੇ ਸੰਤੋਖ ਵਿੰਦਰ ਸਿੰਘ ਗਰੇਵਾਲ ਨੂੰ ਹਰਾਇਆ ਸੀ। ਸਤਵਿੰਦਰ ਸਿੰਘ ਸਿਸੋਦੀਆ ਨੂੰ ਸਭ ਤੋਂ ਘੱਟ ਵੋਟ ਪਏ ਸਨ। ਦੂਜੇ ਪਾਸੇ ਐਡਵੋਕੇਟ ਜਸਮੀਤ ਸਿੰਘ ਭਾਟੀਆ ਸਕੱਤਰ ਅਹੁਦੇ ‘ਤੇ ਜਿੱਤੇ ਸਨ।
No comments:
Post a Comment