ਐਸ.ਏ.ਐਸ ਨਗਰ 16 ਜਨਵਰੀ : ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆਂ ਨੂੰ ਯਕੀਨੀ ਬਣਾਉਂਣ ਦੇ ਮੰਤਵ ਤਹਿਤ ਅੱਜ ਮੋਹਾਲੀ ਦੇ ਫੇਜ਼ 6 ਵਿਖੇ ਸਪੈਸ਼ਲ ਆਈ ਕੇਅਰ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਸਿਹਤ ਵਿਭਾਗ ਵੱਲੋਂ ਵੱਖ-ਵੱਖ ਡਰਾਇਵਰਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਆਰ.ਟੀ.ਏ ਸ੍ਰੀਮਤੀ ਪੂਜਾ ਐਸ ਗਰੇਵਾਲ ਨੇ ਦੱਸਿਆ ਕਿ ਸੜਕ ਸੁਰੱਖਿਆ ਸਪਤਾਹ ਦੌਰਾਨ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਂਣ ਅਤੇ ਜਿਲ੍ਹੇ ਅੰਦਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ 34 ਵਾਂ ਸੜ੍ਹਕ ਸਰੁੱਖਿਆ ਹਫਤਾ 11 ਤੋ 17 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ,ਪੰਜਾਬ ਰੋਡਵੇਜ ਅਤੇ ਚੰਡੀਗੜ੍ਹ ਡਿਪੂ ਦੇ ਜਨਰਲ ਮੈਨੇਜਰ ਦੀਆਂ ਸਾਂਝੀਆਂ ਕੋਸ਼ਿਸ਼ਾ ਸਦਕਾ ਸਪੈਸਲ ਆਈ ਕੇਅਰ ਚੈਕ ਅੱਪ ਕੈਂਪ ਦਾ 6 ਫੇਸ ਮੋਹਾਲੀ ਵਿਚ ਅਯੋਜਨ ਕੀਤਾ ਗਿਆ ਜਿਸ ਵਿਚ ਉਪਰੇਸਨਲ ਸਟਾਫ ਕੰਡਕਟਰ/ ਡਰਾਇਵਰਾਂ ਦੀ ਅੱਖਾਂ ਡਾਕਟਰ ਵਿਜੈ ਭਗਤ ,ਡਾਕਟਰ ਅਸੋਕ ਕੁਮਾਰ ਅਤੇ ਡਾਕਟਰ ਬਲਵਿੰਦਰ ਕੌਰ ਵੱਲੋ ਮੁਆਇਨਾਂ ਕੀਤਾ ਗਿਆ । ਇਸ ਦੌਰਾਨ ਡਰਾਇਵਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੀਆਂ ਅੱਖਾਂ ਦਾ ਰੁਟੀਨ ਵਿਚ ਚੈੱਕ ਕਰਵਾਉਦੇ ਰਹਿਣ ਅਤੇ ਸਾਵਧਾਨੀ ਨਾਲ ਡਰਾਇਵਿੰਗ ਕਰਨ ਜਿਸ ਨਾਲ ਲੋਕਾਂ ਦਾ ਜਾਨ ਅਤੇ ਮਾਲ ਸਰੁੱਖਿਅਤ ਰਹੇ ।
No comments:
Post a Comment