ਐਸ.ਏ.ਐਸ. ਨਗਰ , 10 ਫਰਵਰੀ : ਫੌਜ ਵਿੱਚ ਭਰਤੀ ਲਈ ਐਸ.ਏ.ਐਸ.ਨਗਰ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਸੀ.ਪਾਈਟ ਕੈਂਪ ਲਾਲੜੂ ਵਿਖੇ ਲਾਇਆ ਜਾ ਰਿਹਾ ਹੈ ਜਿਸ ਦੇ ਵਾਸਤੇ ਨੌਜਵਾਨਾਂ ਦੀ ਚੋਣ 14 ਅਤੇ 15 ਫਰਵਰੀ ਨੂੰ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸੀ.ਪਾਈਟ ਕੈਂਪ ਲਾਲੜੂ ਦੇ ਇੱਕ ਬੁਲਾਰੇ ਨੇ ਦੱਸਿਆਂ ਕਿ ਮੋਹਾਲੀ ਜ਼ਿਲ੍ਹੇ ਦੇ ਯੁਵਕਾਂ ਦੀ ਫੌਜ ਦੀ ਭਰਤੀ ਰੈਲੀ ਅਪਰੈਲ 2023 ਵਿੱਚ ਲੁਧਿਆਣਾ ਵਿਖੇ ਆਉਣ ਦੀ ਸੰਭਾਵਨਾ ਹੈ। ਇਸ ਰੈਲੀ ਨੂੰ ਮੁੱਖ ਰੱਖਦਿਆਂ ਸੀ-ਪਾਈਟ ਕੈਂਪ ਲਾਲੜੂ ਵਿਖੇ ਪੰਜਾਬ ਸਰਕਾਰ ਦੇ ਇਸ ਅਦਾਰੇ ਵੱਲੋਂ ਕੀਤੀ ਜਾ ਰਹੀ ਹੈ। ਯੁਵਕਾਂ ਦੀ ਫਿਜੀਕਲ ਟਰੇਨਿੰਗ ਸ਼ਰੂ ਕੀਤੀ ਜਾ ਰਹੀ ਹੈ। ਯੁਵਕਾਂ ਦੀ ਚੋਣ ਮਿਤੀ 14 ਅਤੇ 15 ਫਰਵਰੀ 2023 ਨੂੰ ਸਵੇਰੇ 09 ਵਜੇ ਤੋਂ ਦੁਪਿਹਰ 01 ਵਜੇ ਤੱਕ ਸੀ-ਪਾਈਟ ਕੈਂਪ ਲਾਲੜੂ ਆਈ.ਟੀ.ਆਈ ਦੇ ਵਿਚ ਕੀਤੀ ਜਾਵੇਗੀ। ਚਾਹਵਾਨ ਯੁਵਕ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ। ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਪਨ ਡਡਵਾਲ ਕੈਂਪ ਇੰਚਾਰਜ ਸੀ-ਪਾਈਟ ਕੈਂਪ ਲਾਲੜੂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਫੋਨ ਨੰ: 98783-94770 ਅਤੇ 98150-77512 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment