ਐਸ.ਏ.ਐਸ ਨਗਰ 10 ਫਰਵਰੀ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ (ਡਾ਼) ਕਰਮਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਪੰਜਾਬ ਭਰ ਵਿੱਚ ਵਿਭਿੰਨ ਸ਼੍ਰੇਣੀਆਂ ਦੇ ਸਿਖਿਆਰਥੀਆਂ ਨੂੰ ਘੱਟ ਫ਼ੀਸ ਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ। ਸਥਾਨਿਕ ਸਿਖਿਆ ਵਿਭਾਗ ਵਿਖੇ ਹੋਣ ਵਾਲੇ ਇਸ ਲੈਕਚਰ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।
ਇਸ ਵਿਸ਼ੇਸ਼ ਲੈਕਚਰ ਦਾ ਮਕਸਦ ਪੰਜਾਬ ਦੇ ਸਕੂਲ ਅਧਿਆਪਕਾਂ ਨੂੰ ਜੀਵਨ ਭਰ ਸਿੱਖਣ ਦੇ ਮੋਕੇ ਕਰਨਾ ਹੈ ਤਾਂ ਕਿ ਉਨ੍ਹਾਂ ਦੇ ਵਿੱਦਿਅਕ ਕੈਰੀਅਰ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਉਹ ਨਵੇਂ ਹੁਨਰ ਨੂੰ ਗ੍ਰਹਿਣ ਕਰ ਸਕਣ। ਇਸ ਮਹੱਤਵ ਲਈ ਯੂਨੀਵਰਸਿਟੀ ਆਪਣੇ ਸਾਰੇ ਪੋਸਟ-ਗ੍ਰੈਜੂਏਟ, ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਲਈ ਟਿਉਸ਼ਨ ਫ਼ੀਸ ਅਤੇ ਸੁਰੱਖਿਆ ਖ਼ਰਚਿਆਂ ਵਿਚ ਫ਼ੀਸਦੀ ਛੋਟ ਦੀ ਪੇਸ਼ਕਸ਼ ਕਰਕੇ ਸਰਕਾਰੀ ਅਧਿਆਪਕਾਂ ਲਈ ਇਕ ਵਿਸ਼ੇਸ਼ ਵਿੱਦਿਅਕ ਪੈਕੇਜ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਪ੍ਰੋ: ਮਨਜੀਤ ਸਿੰਘ (ਰਜਿਸਟਰਾਰ ) ਨੇ ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਵਿੱਦਿਅਕ ਸਕੀਮ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸਮੇਂ ਦੀ ਜ਼ਰੂਰਤ ਅਨੁਸਾਰ ਪੰਜਾਬ ਦੇ ਸਕੂਲ ਅਧਿਆਪਕਾਂ ਲਈ ਇਹ ਕੋਰਸ ਲਾਹੇਵੰਦ ਹੈ। ਡਾ. ਕਰਨ ਸੁਖੀਜਾ, ਦਾਖਲਾ ਸੈੱਲ ਦੇ ਮੁਖੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਭਾਗ ਲੈਣ ਵਾਲਿਆਂ ਨੂੰ ਅਧਿਆਪਕਾਂ ਲਈ ਉਪਲਬਧ ਕੋਰਸਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ, “ਪ੍ਰੋ. ਕਰਮਜੀਤ ਸਿੰਘ, ਵਾਈਸ-ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ, ਨੇ ਅਧਿਆਪਕਾਂ ਦੇ ਹੁਨਰ ਨੂੰ ਵਧਾਉਣ ਲਈ ਵਿਸ਼ੇਸ਼ ਸਿੱਖਿਆ ਸਕੀਮ ਦੀ ਸ਼ੁਰੂਆਤ ਕੀਤੀ। ਯੂਨੀਵਰਸਿਟੀ ਗੈਰ-ਅਧਿਆਪਨ ਅਮਲੇ ਨੂੰ ਵੀ ਇਸ ਦਾ ਲਾਭ ਦੇਵੇਗੀ। ਯੂਨੀਵਰਸਿਟੀ ਕਰਮਚਾਰੀਆਂ ਅਤੇ ਜੀਵਨ ਭਰ ਦੇ ਸਿਖਿਆਰਥੀਆਂ ਨੂੰ ਰਿਆਇਤੀ ਦਰਾਂ 'ਤੇ ਅਤੇ ਉੱਚ ਪਹੁੰਚਯੋਗ ਢੰਗ ਨਾਲ ਸਿੱਖਿਆ ਪ੍ਰਦਾਨ ਕਰਦੀ ਹੈ।” ਇਸ ਮੌਕੇ ਵਿਸ਼ੇਸ਼ ਸਿੱਖਿਆ ਸਕੀਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ।
No comments:
Post a Comment