ਐਸ.ਏ.ਐਸ ਨਗਰ 22 ਫਰਵਰੀ : ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫੈਡਰਲ ਸਟੱਡੀ ਐਂਡ ਇੰਮੀਗਰੇਸ਼ਨ ਕੰਨਸੇਲਟੈਂਟ ਫਰਮ ਸਬੰਧੀ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ. ਨਗਰ ਤੋਂ ਪ੍ਰਾਪਤ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸ਼ੈਕਸ਼ਨ 8(1) ਅਨੁਸਾਰ ਫੈਡਰਲ ਸਟੱਡੀ ਐਂਡ ਇੰਮੀਗਰੇਸ਼ਨ ਕੰਨਸੇਲਟੈਂਟ ਫਰਮ ਐਸ.ਸੀ.ਓ. 505, ਦੂਜੀ ਮੰਜ਼ਿਲ, ਸੈਕਟਰ-70, ਮੋਹਾਲੀ , ਐਸ.ਏ.ਐਸ. ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਤੁਰੰਤ ਅਸਰ ਨਾਲ ਰੱਦ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਕੰਨਲਟੈਂਸੀ ਦੇ ਕੰਮ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਫਰਮ ਫੈਡਰਲ ਸਟੱਡੀ ਐਂਡ ਇੰਮੀਗਰੇਸ਼ਨ ਕੰਨਸੇਲਟੈਂਟ, ਐਸ.ਸੀ.ਓ. ਨੰਬਰ 505, ਦੂਜੀ ਮੰਜਿਲ, ਸੈਕਟਰ 70, ਮੋਹਾਲੀ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਲਾਇੰਸੈਸ ਜਾਰੀ ਕੀਤਾ ਗਿਆ ਸੀ। ਇਸ ਫਰਮ ਦੇ ਪਾਰਟਨਰ ਸ੍ਰੀ ਦੀਪਕ ਜਿੰਦਲ ਪੁੱਤਰ ਸ੍ਰੀ ਸੁਖਦਰਸ਼ਨ ਜਿੰਦਲ , ਸ੍ਰੀ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸ੍ਰੀ ਅਸ਼ੂਤੋਸ਼ ਗੁਪਤਾ ਪੁੱਤਰ ਸ੍ਰੀ ਵੀਰ ਪ੍ਰਕਾਸ਼ ਗੁਪਤਾ ਪਾਰਟਨਰਜ਼ ਹਨ। ਇਨ੍ਹਾਂ ਪਾਰਟਟਨਰਜ਼ ਵੱਲੋਂ 13 ਅਗਸਤ 2019 ਰਾਹੀ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਇਹ ਕੰਮ ਬੰਦ ਕਰ ਦਿੱਤਾ ਹੈ ਅਤੇ ਫਰਮ ਫੈਡਰਲ ਸਟੱਡੀ ਐਂਡ ਇੰਮੀਗਰੇਸ਼ਨ ਕੰਨਸੇਲਟੈਂਟ ਨੂੰ ਜਾਰੀ ਲਾਇਸੰਸ ਕੈਂਸਲ ਕਰਨ ਦੀ ਬੇਨਤੀ ਕੀਤੀ ਗਈ ਸੀ।
ਉਨ੍ਹਾ ਕਿਹਾ ਕਿ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਫਰਮ ਦੇ ਪਾਰਟਨਰਾਂ ਦੇ ਖੁੱਦ ਜਾਂ ਇਨ੍ਹਾਂ ਦੀ ਫਰਮ ਦੇ ਖਿਲਾਫ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਲਈ ਫੈਡਰਲ ਸਟੱਡੀ ਐਂਡ ਇੰਮੀਗਰੇਸ਼ਨ ਕੰਨਸੇਲਟੈਂਟ ਫਰਮ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ।
No comments:
Post a Comment