SBP GROUP

SBP GROUP

Search This Blog

Total Pageviews

ਵਿਧਾਇਕਾ ਮਾਣੂੰਕੇ ਵੱਲੋਂ ਲਾਲਾ ਲਾਜਪਤ ਰਾਏ ਭਵਨ ਦੇ ਨਿਰਮਾਣ ਦਾ ਉਦਘਾਟਨ

ਜਗਰਾਉਂ, 09 ਫਰਵਰੀ  : ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਨੂੰ ਰੁਸ਼ਨਾਉਣ ਅਤੇ ਉਹਨਾਂ ਦੀ ਯਾਦ ਵਿੱਚ ਜਗਰਾਉਂ ਵਿਖੇ ਭਵਨ ਬਨਾਉਣ ਲਈ ਲੰਮੇ ਸਮੇਂ ਤੋਂ ਯਤਨ ਕਰ ਰਹੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਰੰਗ ਲਿਆਉਣ ਲੱਗੀ ਹੈਜਿਸ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੀ ਗਰਾਂਟ ਜ਼ਾਰੀ ਕਰ ਦਿੱਤੀ ਗਈ ਹੈ ਤੇ ਜਗਰਾਉਂ ਦੇ ਅੱਡਾ ਰਾਏਕੋਟ ਨੇੜੇ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਵੀ ਹੋ ਗਿਆ ਹੈ ਜਿਸ ਦਾ ਉਦਘਾਟਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਅੱਜ ਰੀਬਨ ਕੱਟ ਕੇ ਰਸਮੀਂ ਤੌਰ ਤੇ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦਾਂ ਦੇ ਸਨਮਾਨ ਵਿੱਚ ਉਹਨਾਂ ਦੀਆਂ ਯਾਦਗਾਰਾਂ ਉਸਾਰਨ ਦੀ ਭਾਵਨਾਂ ਰੱਖਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਤੋਂ ਮਾਰਗ ਦਰਸ਼ਨ ਲਵੇ ਅਤੇ ਨਵੀਂ ਪੀੜ੍ਹੀ ਅੰਦਰ ਰਾਸ਼ਟਰਵਾਦੀ ਭਾਵਨਾਂ ਪੈਦਾ ਹੋ ਸਕੇ 


ਉਹਨਾਂ ਦੱਸਿਆ ਕਿ ਸੰਗਰਾਮੀ ਲਹਿਰ ਦੇ ਮਹਾਨ ਯੋਧੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਸ਼ਹਿਰ ਵਿਖੇ ਭਵਨ ਉਸਾਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੇ ਲਗਭਗ ਜਾਰੀ ਗਰਾਂਟ ਨਾਲ ਛੇ ਮਹੀਨੇ ਦੇ ਅੰਦਰ ਅੰਦਰ ਭਵਨ ਬਣਕੇ ਤਿਆਰ ਹੋਵੇਗਾਜਿਸ ਵਿੱਚ 70 ਫੁੱਟ ਲੰਮਾ ਅਤੇ 40 ਫੁੱਟ ਚੌੜਾ ਸ਼ਾਨਦਾਰ ਹਾਲ ਉਸਾਰਿਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕ ਉਸ ਖੁੱਲੇ ਹਾਲ ਵਿੱਚ ਆਪਣੇ ਸਮਾਗਮ ਵੀ ਕਰਵਾ ਸਕਣਗੇ ਉਹਨਾਂ ਆਖਿਆ ਕਿ ਲਾਲਾ ਲਾਜਪਤ ਰਾਏ ਦਾ ਜੱਦੀ ਸ਼ਹਿਰ ਜਗਰਾਉਂ ਹੈ ਪਰੰਤੂ ਅਕਾਲੀ-ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਦਾ ਵਿਕਾਸ ਕਰਨ ਦੀ ਬਜਾਇ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਨੂੰ ਹੀ ਤਵੱਜੋਂ ਦਿੱਤੀ ਹੈ ਅਤੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆ ਹੀ ਰੱਖਿਆ ਹੈ ਹੁਣ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ ਅਤੇ ਜਗਰਾਉਂ ਹਲਕੇ ਦਾ ਵਿਕਾਸ ਵੀ ਸ਼ੁਰੂ ਹੋ ਗਿਆ ਹੈ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਭਾਵੇਂ ਜਗਰਾਉਂ ਹਲਕੇ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਅਤੇ ਪ੍ਰੋਜੈਕਟ ਲਿਆਂਦੇ ਗਏ ਸਨਪਰੰਤੂ ਗੰਧਲੀ ਸਿਆਸਤ ਨੇ ਉਹਨਾਂ ਨੂੰ ਕੁੱਝ ਵੀ ਕਰਨ ਨਹੀਂ ਦਿੱਤਾ ਉਹਨਾਂ ਆਖਿਆ ਕਿ ਲੋਕਾਂ ਨੂੰ ਉਹਨਾਂ ਨੂੰ ਦੂਜੀ ਵਾਰ ਵਿਸ਼ਵਾਸ਼ ਕਰਕੇ 40 ਹਜ਼ਾਰ ਦੇ ਲਗਭਗ ਵੱਡੀ ਲੀਡ ਨਾਲ ਜੇਤੂ ਬਣਾਇਆ ਹੈ ਅਤੇ ਉਹ ਲੋਕਾਂ ਦਾ ਵਿਸ਼ਾਵਾਸ਼ ਟੁੱਟਣ ਨਹੀਂ ਦੇਣਗੇ ਤੇ ਜਗਰਾਉਂ ਹਲਕੇ ਅੰਦਰ ਜੰਗੀ ਪੱਧਰ 'ਤੇ ਵਿਕਾਸ ਕਰਵਾਏ ਜਾਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਡਬਲਿਯੂ.ਡੀਵਿਭਾਗ ਦੇ ਐਕਸੀਅਨ ਇੰਜ:ਪ੍ਰਦੀਪ ਕੁਮਾਰਐਸ.ਡੀ..ਇੰਜ:ਸਹਿਜਪ੍ਰੀਤ ਸਿੰਘ ਮਾਂਗਟਕਰਮਜੀਤ ਸਿੰਘ ਕਮਾਲਪੁਰਾ ਜੇਈਵੀਰਪਾਲ ਕੌਰ ਜੇਈਜਸਕਰਨ ਕੌਰ ਜੇਈਆਰ.ਐਸ.ਬਿਲਡਰਜ਼ ਲੁਧਿਆਣਾਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾਰਛਪਾਲ ਸਿੰਘ ਚੀਮਨਾਂਕਾਮਰੇਡ ਮੇਹਰ ਸਿੰਘਕਾਮਰੇਡ ਨਿਰਮਲ ਸਿੰਘਗੁਰਪ੍ਰੀਤ ਸਿੰਘ ਨੋਨੀਮਾਲਵੀਰ ਸਿੰਘਕਰਤਾਰ ਸਿੰਘ  ਸਵੱਦੀਸਾਜਨ ਮਲਹੋਤਰਾਲਖਵੀਰ ਸਿੰਘ ਲੱਖਾਸੋਨੀ ਕਾਉਂਕੇਸਰਪੰਚ ਗੁਰਨਾਮ ਸਿੰਘ ਭੈਣੀਇੰਦਰਜੀਤ ਸਿੰਘ ਲੰਮੇਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ

 

No comments:


Wikipedia

Search results

Powered By Blogger