SBP GROUP

SBP GROUP

Search This Blog

Total Pageviews

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ

 ਐੱਸ. ਏ. ਐੱਸ. ਨਗਰ, 27 ਫਰਵਰੀ : ਘਰੇਲੂ ਖਪਤ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਜ਼ਿਲ੍ਹਾ ਐਸ.ਏ.ਐਸ ਨਗਰ ਵੱਲੋਂ ਗਰਮ ਰੁੱਤ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀ ਬੀਜਾਂ ਦੀਆਂ 800 ਮਿੰਨੀ ਕਿੱਟਾਂ ਸਰਕਾਰੀ ਰੇਟਾਂ 'ਤੇ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਵੰਡੀਆਂ ਜਾਣਗੀਆਂ। ਇਹ ਵਿਚਾਰ ਸ਼੍ਰੀਮਤੀ ਅਵਨੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ ਕਰਦਿਆਂ ਪ੍ਰਗਟ ਕੀਤੇ। 



ਉਨ੍ਹਾਂ ਕਿਹਾ ਕਿ ਇਸ ਸਬਜ਼ੀ ਬੀਜ ਕਿੱਟ ਵਿੱਚ ਵੱਖ-ਵੱਖ ਤਰ੍ਹਾਂ ਦੇ ਸਬਜ਼ੀ ਬੀਜ ਜਿਵੇਂ ਕਿ ਭਿੰਡੀ, ਘੀਆ ਕੱਦੂ, ਖੀਰਾ, ਚੱਪਣ ਕੱਦੂ , ਘੀਆ ਤੋਰੀ, ਟੀਂਡਾ, ਹਲਵਾ ਕੱਦੂ, ਤਰ ਅਤੇ ਕਰੇਲਾ ਪਾਏ ਗਏ ਹਨ। ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ ਜੋ ਕਿ ਪਰਿਵਾਰ ਦੇ 6 ਮਹੀਨਿਆਂ ਲਈ ਸਬ਼ਜੀ ਦੀ ਲੋੜ ਨੂੰ ਪੂਰਾ ਕਰੇਗੀ। ਸਬਜ਼ੀ ਬੀਜ ਦੀ ਮਿੰਨੀ ਕਿੱਟ ਦਾ ਰੇਟ 80 ਰੁਪਏ ਰੱਖਿਆ ਗਿਆ ਹੈ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜੀ਼ ਹੋਵੇਗੀ ਬਲਕਿ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ।
                  
ਇਸ ਸਬੰਧੀ ਡਾ. ਜਗਦੀਸ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਐਸ.ਏ.ਐਸ ਨਗਰ ਵੱਲੋਂ ਦੱਸਿਆ ਗਿਆ ਕਿ ਇਹ ਕਿੱਟਾਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਕਮਰਾ ਨੰ: 446 , ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ (ਮੋਹਾਲੀ) ਅਤੇ ਬਲਾਕ ਪੱਧਰੀ ਦਫਤਰ ਬਾਗਬਾਨੀ ਵਿਕਾਸ ਅਫਸਰ, ਸੁਵਿਧਾ ਕੇਂਦਰ, ਦੇਵੀਨਗਰ ਡੇਰਾਬੱਸੀ (9592900005), ਦਫਤਰ ਬਾਗਬਾਨੀ ਵਿਕਾਸ ਅਫਸਰ, ਮਾਰਕੀਟ ਕਮੇਟੀ ਦਫਤਰ, ਕੁਰਾਲੀ (7508018996), ਦਫਤਰ ਬਾਗਬਾਨੀ ਵਿਕਾਸ ਅਫਸਰ, ਖਰੜ (9872244851) ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਸਮੇਂ ਜਸਪ੍ਰਿਤ ਸਿੰਘ ਸਿੱਧੂ, ਬਾਗਬਾਨੀ ਵਿਕਾਸ ਅਫਸਰ ਅਤੇ ਸੰਜੇ ਕੌਸ਼ਲ ਵੀ ਹਾਜ਼ਰ ਸਨ।
--

No comments:


Wikipedia

Search results

Powered By Blogger