SBP GROUP

SBP GROUP

Search This Blog

Total Pageviews

ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਫੇਜ਼ ਪੰਜ ਵਿਚ ਰਹਿੰਦੇ ਲੋੜਵੰਦ ਬਜ਼ੁਰਗ ਨੂੰ ਵੰਡਿਆਂ ਰਾਸ਼ਨ ਅਤੇ ਦਵਾਈਆਂ

ਐਸ.ਏ.ਐਸ.ਨਗਰ, 3 ਫਰਵਰੀ : ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਮੋਹਾਲੀ ਪੰਜ ਫੇਜ ਵਿੱਚ ਰਹਿਣ ਵਾਲਾ ਇੱਕ ਗਰੀਬ ਤੇ ਲੋੜਵੰਦ ਬਜੁਰਗ ਜੋ ਕਿ ਘਰ ਵਿੱਚ ਇਕੱਲਾ ਹੀ ਜਿੰਦਗੀ ਗੁਜਾਰ ਰਿਹਾ ਹੈ। ਉਸਦੀ ਪਤਨੀ ਦੀ ਮੋਤ ਹੋ ਚੁੱਕੀ ਹੈ। ਘਰ ਵਿੱਚ ਕਮਾਉਣ ਵਾਲਾ ਕੋਈ ਨਹੀ ਅਤੇ ਨਾ ਹੀ ਉਸ ਕੋਲ ਕੋਈ ਰਾਸ਼ਨ ਆਦਿ ਸੀ। ਰੈਡ ਕਰਾਸ ਸ਼ਾਖਾ ਵੱਲੋ ਉਸ ਵਿਅਕਤੀ ਨੂੰ ਰਾਸ਼ਨ, ਦਵਾਈਆਂ, ਅਤੇ ਹੋਰ ਖਾਣ ਪੀਣ ਵਾਲਾ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਅਤੇ ਉਸ ਨੂੰ ਮੋਟੀਵੇਟ ਵੀ ਕੀਤਾ ਗਿਆ ਕਿ ਜੀਵਨ ਵਿੱਚ ਹਿੰਮਤ ਨਹੀ ਹਾਰਨੀ ਚਾਹੀਦੀ ਬਲ ਕਿ ਹੌਂਸਲੇ ਨਾਲ ਅੱਗੇ ਵੱਧਣਾ ਚਾਹੀਦਾ ਹੈ।



ਇਸ ਮੋਕੇ ਸ੍ਰੀ ਕਮਲੇਸ ਕੁਮਾਰ ਸਕੱਤਰ ,ਜਿਲ੍ਹਾ ਰੈਡ ਕਰਾਸ ਸ਼ਾਖਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸੀਬਤ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ, ਜਿਵੇ ਕਿ ਰਾਸ਼ਨ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਜਿਨ੍ਹਾ ਵਿਅਕਤੀਆਂ ਕੋਲ ਇਨਕਮ ਦਾ ਕੋਈ ਸਾਧਨ ਨਹੀ ਹੈ ਉਨ੍ਹਾਂ ਨੂੰ ਮੁਹੱਈਆ ਕਰਵਾਉਦੀ ਹੈ। ਉਨਾ ਇਹ ਵੀ ਭਰੋਸਾ ਦਿਵਾਇਆ ਕਿ ਰੈਡ ਕਰਾਸ ਸੁਸਾਇਟੀ ਮੁਹਾਲੀ ਤੁਹਾਡੀ ਮਦਦ ਕਰਨ ਲਈ ਹਮੇਸਾ ਤਤਪਰ ਰਹੇਗੀ। ਜਿਲ੍ਹਾ ਰੈਡ ਕਰਾਸ ਸੁਸਾਇਟੀ ਦੀਆਂ ਗਤੀਵਿਧੀਆ ਨੂੰ ਚਲਾਉਣ ਲਈ ਮੋਹਾਲੀ ਦੇ ਲੋਕਾ ਦਾ ਸਹਿਯੋਗ ਜਰੂਰੀ ਹੈ। ਸਵੈ ਇੱਛਾ ਨਾਲ ਕੀਤੇ ਦਾਨ ਨਾਲ ਹੀ ਰੈਡ ਕਰਾਸ ਵੱਲੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕਦੀ ਹੈ। ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰ ਜ਼ੋਰ ਅਪੀਲ ਹੈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ ਦਿਲੀ ਨਾਲ ਦਾਨ ਦੇਣ ਵਿੱਚ ਆਪਣਾ ਯੋਗਦਾਨ ਪਾਉਣ। ਜੇ ਕੋਈ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਦਾਨ ਦੇਣਾ ਚਾਹੰਦਾ ਹੈ ਤਾਂ ਉਹ ਜਿਲ੍ਹਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਖਾਤਾ ਨੰ: 9711000100000472  IFSC Code PUNB0971100 ਜਾ ਰੈਡ ਕਰਾਸ ਦੇ ਦਫਤਰ ਦੇ ਟੈਲੀਫੋਨ ਨੰਬਰ:01722219526 ਤੇ ਸੰਪਰਕ ਕਰ ਸਕਦਾ ਹੈ।

No comments:


Wikipedia

Search results

Powered By Blogger