SBP GROUP

SBP GROUP

Search This Blog

Total Pageviews

ਖੁੰਬਾਂ ਦੀ ਕਾਸ਼ਤ ਨੂੰ ਪੰਜਾਬ ਵਿੱਚ ਕੀਤਾ ਜਾਵੇਗਾ ਹੋਰ ਉਤਸ਼ਾਹਿਤ: ਡਾਇਰੈਕਟਰ ਬਾਗਬਾਨੀ

ਐਸ.ਏ.ਐਸ.ਨਗਰ, 3 ਫਰਵਰੀ : ਸਹਾਇਕ ਧੰਦਿਆਂ ਵਿੱਚ  ਖੰਬਾਂ ਦੀ ਕਾਸ਼ਤ ਪੰਜਾਬ ਦੇ ਕਿਸਾਨਾਂ ਲਈ ਕਾਫੀ ਲਾਹੇਵੰਦ ਧੰਦਾ ਹੋ ਸਕਦਾ ਹੈ। ਇਹ ਵਿਚਾਰ ਸ਼੍ਰੀਮਤੀ ਸੈਲਿੰਦਰ ਕੌਰ (ਆਈ.ਐਫ.ਐਸ) ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ  ਨੇ ਜਿਲ੍ਹਾ ਐਸ. ਏ.ਐਸ.ਨਗਰ ਦੇ 50 ਅਗਾਂਹਵਧੂ ਖੁੰਬ ਉਤਪਾਦਕਾਂ ਨਾਲ ਖੁੰਬਾਂ ਦੀ ਕਾਸ਼ਤ ਸਬੰਧੀ ਆ ਰਹੀਆਂ ਸਮੱਸਿਆਂਵਾਂ ਸਬੰਧੀ ਵਿਚਾਰ ਵਟਾਂਰਦਾ ਕਰਦਿਆਂ ਕਿਹਾ, ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ, ਖੁੰਬਾਂ ਦੀ ਪੈਦਾਵਾਰ, ਕੰਪੋਸਟ ਯੂਨਿਟ ਤੇ 40 ਫੀਸਦੀ ਉਤਪਾਦਨ ਕੀਤਾ ਜਾ ਰਿਹਾ ਹੈ, ਅਤੇ ਜੇਕਰ ਕੋਈ ਕਿਸਾਨ ਬਾਸਾਂ ਵਾਲੇ ਢਾਂਚੇ ਵਿੱਚ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਉਸ ਨੂੰ ਸਟੇਟ ਪਲੈਨ ਸਕੀਮ ਅਧੀਨ 80,000/- ਰੁਪਏ ਉਪਦਾਨ ਦਿੱਤਾ ਜਾ ਰਿਹਾ ਹੈ, ਸਾਲ 2022-23 ਦੌਰਾਨ ਜਿਲ੍ਹੇ ਵਿੱਚ 35 ਕਿਸਾਨਾਂ ਵੱਲੋਂ  ਬਾਸਾਂ ਵਾਲੀਆਂ ਝੋਪੜੀਆਂ ਬਣਾ ਕੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਚੰਗੀ ਆਮਦਨ ਪ੍ਰਾਪਤ ਕਰ ਰਹੇ ਹਨ।



        ਮੀਟਿੰਗ ਵਿੱਚ ਆਏ ਅਗਾਂਹਵਧੂ ਖੁੰਬ ਉਤਪਾਦਕ ਦਵਿੰਦਰ ਸਿੰਘ , ਰਾਹੁਲ ਕੁਮਾਰ, ਰਣਦੀਪ ਸਿੰਘ, ਹਰਦੀਪ ਸਿੰਘ ਨੇ ਬਾਗਬਾਨੀ ਵਿਭਾਗ ਪੰਜਾਬ ਦੀ ਸ਼ਲਾਘਾ ਕਰਦੇ ਹੇਏ ਆਰਥਿਕ ਪੱਖੋਂ ਮਜਬੂਤ ਕਰਨ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੇਣ ਨੂੰ ਸਲਾਹਿਆ ,  ਨਾਲ ਹੀ ਇਸ ਧੰਦੇ ਵਿੱਚ ਆਉਂਦੀਆਂ ਮੁਸ਼ਕਿਲਾਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਖੁੰਬਾਂ  ਦੀ ਮੰਡੀਕਰਨ ਸਬੰਧੀ ਅਤੇ ਖੁੰਬਾਂ ਦੀ ਨਿਊਟਰੀਸ਼ਨ ਸਬੰਧੀ ਵੱਧ ਤੇ ਵੱਧ ਪ੍ਰਚਾਰ , ਰੋਜਾਨਾ ਖਪਤ ਵਿੱਚ ਖੁੰਬਾਂ ਦੀ ਲੋੜ ਸਬੰਧੀ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਨਾਲ ਵਿਚਾਰ ਵਟਾਂਰਦਾ ਕੀਤਾ। ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਭਰੋਸਾ ਦਿਵਾਇਆ ਕਿ ਇਹਨਾਂ ਸਮਸਿਆਵਾਂ ਦੇ ਢੁਕਵੇਂ ਹੱਲ ਲਈ ਉੱਦਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਵੀਂ ਖੇਤੀ ਨੀਤੀ ਬਣਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਮਿਤੀ 12 ਫਰਵਰੀ 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋ ਰਹੀ ਪਹਿਲੀ ਸਰਕਾਰ ਕਿਸਾਨ ਮਿਲਣੀ ਵਿੱਚ ਖੁੰਬਾਂ ਦੀ ਕਾਸ਼ਤ ਕਰਨ ਵਾਲੇ ਜਿਮੀਂਦਾਰਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਰਦਾ ਕੀਤਾ। ਅੰਤ ਵਿੱਚ ਜਿਲ੍ਹੇ ਦੇ ਉਪ ਡਾਇਰੈਕਟਰ ਬਾਗਬਾਨੀ ਸ਼੍ਰੀ ਜਗਦੀਸ਼ ਸਿੰਘ  ਕਾਹਮਾ ਨੇ ਮੀਟਿੰਗ ਵਿੱਚ ਹਾਜਰ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਮਿਤੀ 12 ਫਰਵਰੀ 2023 ਨੂੰ ਹੋਣ ਵਾਲੀ ਪਹਿਲੀ ਸਰਕਾਰ ਕਿਸਾਨ ਮਿਲਣੀ ਵਿੱਚ ਵੱਧ ਤੋਂ ਵੱਧ ਜਿਮੀਂਦਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ । ਇਸ ਮੀਟਿੰਗ ਵਿੱਚ ਡਾ. ਹਰਮੇਲ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਮੁੱਖ ਦਫਤਰ , ਡਾ. ਅਮਨਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ, ਡਾ. ਸਤਬੀਰ ਕੌਰ ਬਾਗਬਾਨੀ ਵਿਕਾਸ ਅਫਸਰ ਅਤੇ ਸੋਹਨ ਲਾਲ ਡੇਰਾਬੱਸੀ ਫੀਲਡ ਵਰਕਰ ਵੀ ਮੌਜੂਦ ਸਨ।

No comments:


Wikipedia

Search results

Powered By Blogger