ਚੋਣ ਕਮਿਸ਼ਨ ਵਲੋਂ ਕਲੱਬ ਦਾ ਸਾਲਾਨਾ ਚੋਣ ਸ਼ਡਿਊਲ ਜਾਰੀ
ਮੋਹਾਲੀ, 27 ਮਾਰਚ : ਅੱਜ ਮੋਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 70 ਦੇ ਕਰੀਬ ਰੈਗੂਲਰ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਕਲੱਬ ਦੀਆਂ ਸਲਾਨਾ ਗਤੀਿਵਧੀਆਂ ਉਤੇ ਹਾਊਸ ਨੂੰ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਭੰਗ ਕਰਕੇ 31 ਮਾਰਚ ਨੂੰ ਕਲੱਬ ਦੀਆਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇt ਹੋਏ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸੁਖਦੇਵ ਸਿੰਘ ਪਟਵਾਰੀ ਵਲੋਂ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੋੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਹੂਬਹੂ ਪਾਸ ਕਰ ਦਿੱਤਾ। ਇਸ ਮੌਕੇ ਇਕ ਮਤੇ ਰਾਹੀਂ ਜਨਰਲ ਬਾਡੀ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 31 ਮਾਰਚ ਨੂੰ ਕਰਾਉਣ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਤੇ ਧਰਮ ਸਿੰਘ, ਕੈਸ਼ੀਅਰ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨੇਹਾ ਵਰਮਾ ਅਤੇ ਨੀਲਮ ਠਾਕੁਰ ਤੋਂ ਇਲਾਵਾ ਮੈਂਬਰ ਵੈਟਰਨ ਪੱਤਰਕਾਰ ਧਰਮਪਾਲ ਉਪਾਸਕ, ਹਰਬੰਸ ਸਿੰਘ ਬਾਗੜੀ, ਅਜੈਬ ਔਜਲਾ, ਸੁਖਵਿੰਦਰਪਾਲ ਸਿੰਘ ਮਨੌਲੀ, ਕੁਲਵਿੰਦਰ ਸਿੰਘ ਬਾਵਾ, ਪਾਲ ਸਿੰਘ ਕੰਸਾਲਾ, ਬਲਜੀਤ ਮਰਵਾਹਾ, ਵਿਜੇ ਕੁਮਾਰ, ਅਮਨਦੀਪ ਗਿੱਲ, ਕੁਲਵੰਤ ਗਿੱਲ, ਮਾਇਆ ਰਾਮ, ਜਗਤਾਰ ਸਿੰਘ, ਮੰਗਤ ਸੈਦਪੁਰ, ਅਮਰਜੀਤ ਧੀਮਾਨ, ਰਣਜੀਤ ਧਾਲੀਵਾਲ, ਐਚ.ਐਸ. ਭੱਟੀ, ਹਰਪ੍ਰੀਤ ਸੋਢੀ, ਗੁਰਨਾਮ ਸਾਗਰ, ਅਮਰਦੀਪ ਸੈਣੀ, ਦਵਿੰਦਰ ਸਿੰਘ, ਜਸਵਿੰਦਰ ਰੂਪਾਲ, ਪ੍ਰਵੇਸ਼ ਚੌਹਾਨ, ਸੁਖਵਿੰਦਰ ਸਿੰਘ, ਰਾਕੇਸ਼ ਹਮਪਾਲ, ਹਰਦੇਵ ਚੌਹਾਨ, ਵਾਸਨ ਸਿੰਘ ਗੋਰਾਇਆ, ਅਮਰਪਾਲ ਸਿੰਘ ਨੂਰਪੁਰੀ, ਰਾਜੀਵ ਸਚਦੇਵਾ, ਸੁਰਜੀਤ ਤਲਵੰਡੀ, ਕੁਲਵੰਤ ਕੋਟਲੀ, ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਡੱਬੀ
ਚੋਣ ਕਮਿਸ਼ਨ ਵਲੋਂ ਕਲੱਬ ਦਾ ਸਾਲਾਨਾ ਚੋਣ ਸ਼ਡਿਊਲ ਜਾਰੀ
ਮੋਹਾਲੀ ਪ੍ਰੈਸ ਕਲੱਬ ਦੀ 31 ਮਾਰਚ ਨੂੰ ਹੋਣ ਵਾਲੀ ਸਲਾਨਾ ਚੋਣ ਸਬੰਧੀ ਅੱਜ ਚੋਣ ਕਮਿਸ਼ਨ ਵਲੋਂ ਚੋਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ, ਕਿਰਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਜਾਰੀ ਸ਼ਡਿਊਲ ਵਿਚ ਦੱਸਿਆ ਕਿ 31 ਮਾਰਚ 2023 ਦੀ ਚੋਣ ਸਬੰਧੀ ਨਾਮਜ਼ਦਗੀਆਂ ਭਰਨ ਲਈ 29 ਮਾਰਚ ਨੂੰ ਸਵੇਰੇ 11.00 ਵਜੇ ਤੋਂ ਲੈ ਕੇ ਦੁਪਹਿਰ 1.00 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 30 ਮਾਰਚ 2023 ਨੂੰ ਦੁਪਹਿਰ 12.00 ਵਜੇ ਤੋਂ ਸ਼ਾਮ 3.00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 30 ਮਾਰਚ ਨੂੰ ਦੁਪਹਿਰ 3.00 ਵਜੇ ਤੋਂ 4.00 ਵਜੇ ਤੱਕ ਹੋਵੇਗੀ। ਚੋਣ ਪ੍ਰਕਿਰਿਆ 31 ਮਾਰਚ 2023 ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਹੋਵੇਗੀ। ਇਹ ਚੋਣ ਮੋਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 384, ਫੇਜ਼-4, ਮੋਹਾਲੀ ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 31 ਮਾਰਚ 2023 ਨੂੰ ਸ਼ਾਮੀ 4.00 ਵਜੇ ਤੋਂ ਬਾਅਦ ਐਲਾਨੇ ਜਾਣਗੇ। ਜੇਕਰ ਬਿਨਾਂ ਮੁਕਾਬਲੇ ਦੌਰਾਨ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਦਾ ਐਲਾਨ 30 ਮਾਰਚ ਨੂੰ ਹੀ ਸ਼ਾਮ 4.00 ਵਜੇ ਤੋਂ ਬਾਅਦ ਕਰ ਦਿੱਤਾ ਜਾਵੇਗਾ। ਨਾਮਜ਼ਦਗੀਆਂ ਦੇ ਫਾਰਮ 29 ਮਾਰਚ ਨੂੰ ਸਵੇਰੇ 10.00 ਵਜੇ ਤੱਕ ਕਲੱਬ ਦੇ ਮੈਨੇਜਰ ਅਤੇ ਚੋਣ ਕਮਿਸ਼ਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਕਲੱਬ ਦੇ ਮੈਨੇਜਰ ਕੋਲੋਂ ਸਲਾਨਾ ਫੀਸ ਅਤੇ ਨੋ ਡਿਊਜ਼ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ ਅਤੇ ਨਾਮਜ਼ਦਗੀ ਫਾਰਮ ਜਮਾਂ ਕਰਨ ਮੌਕੇ ਬਤੌਰ 800 ਰੁਪਏ ਦੀ ਨਾ-ਮੋੜਨਯੋਗ ਰਾਸ਼ੀ ਬਤੋਰ ਫੀਸ ਲਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਵੋਟ ਪਾਉਣ ਦੇ ਅਧਿਕਾਰ ਲਈ ਕਲੱਬ ਦੇ ਮੈਂਬਰਾਂ ਨੂੰ ਆਪਣੇ ਬਣਦੇ ਸਾਰੇ ਬਕਾਏ 29 ਮਾਰਚ ਨੂੰ ਸਵੇਰੇ 10.00 ਵਜੇ ਤੱਕ ਕਲੀਅਰ ਕਰਨੇ ਹੋਣਗੇ। ਪ੍ਰੈਸ ਕਲੱਬ ਦੀ ਚੋਣ ਲੜਨ ਵਾਲਾ ਉਮੀਦਵਾਰ ਦੂਸਰੇ ਚੋਣ ਲੜਨ ਵਾਲੇ ਉਮੀਦਵਾਰ ਦਾ ਨਾਂ ਪ੍ਰਪੋਜ਼ ਭਾਵ ਆਪਸ ਦੇ ਵਿਚ ਇਕ-ਦੂਜੇ ਦਾ ਨਹੀਂ ਕਰ ਸਕੇਗਾ। ਕਲੱਬ ਦਾ ਯੋਗ ਮੈਂਬਰ ਕੇਵਲ ਇਕ ਹੀ ਉਮੀਦਵਾਰ ਦਾ ਨਾਮ ਪ੍ਰਪੋਜ਼ ਕਰ ਸਕੇਗਾ।
No comments:
Post a Comment