ਖਰੜ 3 ਮਾਰਚ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਵੱਲੋਂ ਸਪਾਂਸਰ ਕੀਤੇ ਗਏ ਰਾਸ਼ਟਰੀ ਗਣਿਤ ਦਿਵਸ-22 ਦੇ ਹਿੱਸੇ ਵਜੋਂ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਸਾਇੰਸਜ਼ ਵੱਲੋਂ ‘ਗਲੋਬਲ ਤਬਦੀਲੀ ਵਿੱਚ ਗਣਿਤ’ ਵਿਸ਼ੇ ’ਤੇ ਦੋ ਰੋਜ਼ਾ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੇ ਵੈਦਿਕ ਗਣਿਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦਿਲਚਸਪ ਵਿਸ਼ਿਆਂ ’ਤੇ ਵੱਖ- ਖ ਮੁਕਾਬਿਲਆਂ ਲਈ ਰਜਿਸਟਰ ਕੀਤਾ।
ਇਸ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਮੁੱਖ ਮਹਿਮਾਨ ਅਤੇ ਅਸਿਸਟੈਂਟ ਪ੍ਰੋਫੈਸਰ, ਐਨ.ਆਈ.ਟੀ.ਟੀ.ਟੀ.ਆਰ, ਚੰਡੀਗੜ੍ਹ ਡਾ.ਕੈਲਾਸ਼ ਸੀ ਲਛਵਾਨੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਲਮੀ ਸਿੱਖਿਆ ਵਿੱਚ ਆਏ ਬਦਲਾਅ ਬਾਰੇ ਗੱਲ ਕੀਤੀ। ਉਨ੍ਹਾਂ ਸਾਡੇ ਪ੍ਰਾਚੀਨ ਭਾਰਤੀ ਵਿਗਿਆਨੀਆਂ ਦੁਆਰਾ ਵਿਕਸਿਤ ਗਣਿਤ ਦੇ ਸੰਕਲਪਾਂ ’ਤੇ ਰੌਸ਼ਨੀ ਪਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਰਚਨਾਤਮਕਤਾ ਅਤੇ ਨਵੀਨਤਾਕਾਰੀ ਵਿਚਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੌਂਸਲਾ ਅਫਜ਼ਾਈ ਰੱਖਣ ਦੀ ਸਲਾਹ ਦਿੱਤੀ।ਉਨ੍ਹਾਂ ਅੱਗੇ ਕਿਹਾ ਕਿ ਗਣਿਤ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਦੋਂ ਤੁਸੀਂ ਇਸਨੂੰ ਸਮਝ ਲੈਂਦੇ ਹੋ ਤਾਂ ਇਹ ਬਹੁਤ ਹੀ ਸਰਲ ਹੈ।
ਯੂਨੀਵਰਸਿਟੀ ਸਕੂਲ ਆਫ ਸਾਇੰਸਿਜ਼ ਦੇ ਡੀਨ ਪ੍ਰੋਫੈਸਰ ਮਨੋਜ ਬਾਲੀ ਸਮਾਪਤੀ ਸਮਾਰੋਹ ਦੇ ਬੁਲਾਰੇ ਸਨ। ਦਿਨ ਦਾ ਮੁੱਖ ਆਕਰਸ਼ਨ ਰਿਸੋਰਸ ਪਰਸਨ ਡਾ. ਕੈਲਾਸ਼ ਸੀ ਲਛਵਾਨੀ ਦੁਆਰਾ ਗਣਿਤ ਵਿੱਚ ਤਾਜ਼ਾ ਰੁਝਾਨ”ਵਿਸ਼ੇ ’ਤੇ ਦਿੱਤਾ ਗਿਆ ਭਾਸ਼ਣ ਸੀ। ਆਪਣੇ ਭਾਸ਼ਣ ਵਿੱਚ ਡਾ. ਲਛਵਾਨੀ ਨੇ ਇੰਜੀਨੀਅਰਿੰਗ ਦੇ ਵੱਖ-ਵੱਖ ਵਿਸ਼ਿਆਂ ਵਿੱਚ ਗਣਿਤ ਅਤੇ ਕੰਪਿਊਟੇਸ਼ਨਲ ਟੂਲਜ਼ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਵੱਖ ਵੱਖ ਇੰਜੀਨੀਅਰਿੰਗ ਖੇਤਰਾਂ ਤੋਂ ਢੁਕਵੀਆਂ ਉਦਾਹਰਣਾਂ ਦੇ ਕੇ ਆਪਣੇ ਦਿ੍ਰਸ਼ਟੀਕੋਣ ਨੂੰ ਵਿਸਤਿ੍ਰਤ ਕੀਤਾ। ਇਸ ਸਿੰਪੋਜ਼ੀਅਮ ਦੇ ਕਨਵੀਨਰ ਡਾ. ਸੀ.ਪੀ. ਗਾਂਧੀ ਨੇ ਵੀ ਕੁਆਂਟਮ ਮਕੈਨਿਕਸ ਲਈ ਗਣਿਤ ਦੀਆਂ ਐਪਲੀਕੇਸ਼ਨਾਂ ਦੇ ਉਪਯੋਗ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਗਣਿਤ ਦੇ ਸੰਕਲਪਾਂ ਦੀ ਵਰਤੋਂ ਕਰਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
ਇਸ ਸਿੰਪੋਜ਼ੀਅਮ ਦੇ ਪਹਿਲੇ ਦਿਨ ਪੋਸਟਰ ਪੇਸ਼ਕਾਰੀ, ਕੁਇਜ਼ ਮੁਕਾਬਲੇ ਅਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਪ੍ਰੋਗਰਾਮ ਦੀ ਸਮਾਪਤੀ ਸਿੰਪੋਜ਼ੀਅਮ ਦੀ ਪ੍ਰਬੰਧਕੀ ਸਕੱਤਰ ਡਾ. ਰਵਨੀਤ ਕੌਰ ਦੇ ਧੰਨਵਾਦੀ ਮਤੇ ਨਾਲ ਹੋਈ। ਫੋਟੋ ਕੈਪਸ਼ਨ: ਰਿਸੋਰਸ ਪਰਸਨ ਡਾ.ਕੈਲਾਸ਼ ਸੀ ਲਛਵਾਨੀ ਨੂੰ ਸਨਮਾਨਿਤ ਕਰਦੇ ਹੋਏ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਹੋਰ।
No comments:
Post a Comment