ਐਸ.ਏ.ਐਸ ਨਗਰ, 17 ਮਾਰਚ : ਇੰਡੀਅਨ ਆਇਲ ਕਾਰਪੋਰੇਸ਼ਨ, ਪੰਜਾਬ ਸਟੇਟ ਆਫਿਸ ਨੇ ਅੱਜ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਾਲ ਆਪਣੇ ਕੈਂਸਰ ਰੋਕਥਾਮ ਪ੍ਰੋਜੈਕਟ ਲਈ ਸੀ.ਐਸ.ਆਰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਐਮਓਏ 'ਤੇ ਹਸਤਾਖਰ ਕੀਤੇ । ਐਮਓਏ 'ਤੇ ਐਚਬੀਸੀਐਚ ਅਤੇ ਆਰਸੀ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਅਤੇ ਜੀਐਮ (ਐਚਆਰ-ਸੀਐਸਆਰ), ਆਈਓਸੀਐਲ ਸ੍ਰੀ ਆਰਿਫ ਅਖਤਰ ਨੇ ਹਸਤਾਖਰ ਕੀਤੇ ।
ਇੰਡੀਅਨ ਆਇਲ ਦੀ ਸੀਐਸਆਰ ਸਕੀਮ ਦੇ ਤਹਿਤ, ਉਸ ਵੱਲੋਂ ਸਰਵਿਕਸ ਅਤੇ ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਪਛਾਣ ਲਈ ਟੈਸਟ ਕਰਵਾਉਣ ਲਈ ਲੋੜੀਂਦੇ ਉਪਕਰਣਾਂ ਦੀ ਖਰੀਦ ਲਈ ਐਚ.ਬੀ.ਸੀ.ਐਚ ਅਤੇ ਆਰ.ਸੀ ਨੂੰ 62.65 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜਿਸਦੀ ਵਰਤੋਂ ਇੱਥੇ ਇੱਕ ਨਵੀਂ ਰੋਕਥਾਮਕ ਓਨਕੋਲੋਜੀ ਯੂਨਿਟ ਸਥਾਪਤ ਕਰਨ ਲਈ ਕੀਤੀ ਜਾਵੇਗੀ।
ਡਾਕਟਰ ਵੰਦਿਤਾ ਪਾਹਵਾ, ਪ੍ਰੀਵੈਨਟਿਵ ਓਨਕੋਲੋਜੀ, ਨੇ ਦੱਸਿਆ ਕਿ ਐਚਬੀਸੀਐਚ ਐਂਡ ਆਰਸੀ, ਨਿਊ ਚੰਡੀਗੜ੍ਹ ਔਰਤਾਂ ਨੂੰ ਛਾਤੀ ਅਤੇ ਸਰਵਾਈਕਲ ਕੈਂਸਰ ਵਰਗੇ ਰੋਕਥਾਮਯੋਗ ਕੈਂਸਰਾਂ ਦੀ ਜਾਂਚ ਕਰਨ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਨਿਯਮਿਤ ਤੌਰ 'ਤੇ ਕੈਂਪ ਲਗਾਉਂਦਾ ਹੈ। ਜੋਖਮ ਦੇ ਕਾਰਕਾਂ ਨੂੰ ਖਤਮ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ ਜਾਂ ਕੈਂਸਰ ਤੋਂ ਪਹਿਲਾਂ ਦੇ ਪੜਾਅ/ਸ਼ੁਰੂਆਤੀ ਪੜਾਅ 'ਤੇ ਖੋਜਿਆ ਜਾ ਸਕਦਾ ਹੈ । ਇਸ ਨਾਲ ਇਲਾਜ ਸਰਲ, ਘੱਟ ਵਿਨਾਸ਼ਕਾਰੀ ਅਤੇ ਘੱਟ ਮਹਿੰਗਾ ਹੁੰਦਾ ਹੈ। ਆਈ.ਓ.ਸੀ.ਐਲ ਤੋਂ ਪ੍ਰਾਪਤ ਫੰਡਾਂ ਦੀ ਮਦਦ ਨਾਲ, ਹਸਪਤਾਲ ਆਪਣੀਆਂ ਆਊਟਰੀਚ ਗਤੀਵਿਧੀਆਂ ਦਾ ਵਿਸਤਾਰ ਕਰਨ ਅਤੇ ਔਰਤਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਇਨ੍ਹਾਂ ਕੈਂਸਰਾਂ ਦੀ ਜਾਂਚ ਕਰਵਾਉਣ ਲਈ ਸੰਵੇਦਨਸ਼ੀਲ ਅਤੇ ਸਮਰੱਥ ਬਣਾਉਣ ਦੇ ਯੋਗ ਹੋਵੇਗਾ। ਸਭ ਤੋਂ ਵੱਡੀ ਰੁਕਾਵਟ ਹਸਪਤਾਲ ਵਿੱਚ ਸਕਰੀਨ ਪਾਜ਼ੇਟਿਵ ਔਰਤਾਂ ਨੂੰ ਪ੍ਰਾਪਤ ਕਰਨਾ ਹੈ, ਇਹਨਾਂ ਫੰਡਾਂ ਦੀ ਮਦਦ ਨਾਲ, ਅਸੀਂ ਔਰਤਾਂ ਲਈ ਹਸਪਤਾਲ ਵਿੱਚ ਫਾਲੋ-ਅੱਪ ਕਰਨ ਅਤੇ ਆਪਟੀਕਲ ਕੋਲਪੋਸਕੋਪ, ਥਰਮਲ ਐਬਲੇਸ਼ਨ ਅਤੇ ਕ੍ਰਾਇਓਥੈਰੇਪੀ ਵਰਗੇ ਉਪਕਰਨਾਂ ਨਾਲ ਢੁਕਵੇਂ ਢੰਗ ਨਾਲ ਪ੍ਰਬੰਧਨ ਅਤੇ ਇਲਾਜ ਕਰਵਾਉਣ ਲਈ ਸਹੂਲਤਾਂ ਦਾ ਪ੍ਰਬੰਧ ਕਰ ਸਕਦੇ ਹਾਂ।
ਡਾਇਰੈਕਟਰ, ਐਚਬੀਸੀਐਚ ਐਂਡ ਆਰਸੀ, ਡਾ. ਅਸ਼ੀਸ਼ ਗੁਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਟਾਟਾ ਮੈਮੋਰੀਅਲ ਸੈਂਟਰ ਦੀ ਇਸ ਨਵੀਂ ਪਹਿਲਕਦਮੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਇੰਡੀਅਨ ਆਇਲ ਨਾਲ ਸੰਪਰਕ ਕੀਤਾ ਸੀ, ਜਿਸ ਨੂੰ ਇੰਡੀਅਨ ਆਇਲ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਪ੍ਰੋਜੈਕਟ ਲਈ ਇੰਡੀਅਨ ਆਇਲ ਦੇ ਸਹਿਯੋਗ ਲਈ ਧੰਨਵਾਦ ਕੀਤਾ। ਆਈ.ਓ,ਸੀ.ਐਲ ਦੁਆਰਾ ਦਾਨ ਕੀਤੇ ਜਾ ਰਹੇ ਉਪਕਰਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਬਹੁਤ ਮਦਦਗਾਰ ਹੋਣਗੇ।
No comments:
Post a Comment