ਐਸ.ਏ.ਐਸ.ਨਗਰ, 17 ਮਾਰਚ : ਸਰਕਾਰ ਵੱਲੋਂ ਕਿਸਾਨੀ ਹਿੱਤਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਅਧੀਨ ਸ੍ਰੀਮਤੀ ਆਸ਼ਿਕਾ ਜੈਨ ਡਿਪਟੀ ਕਮਿਸਨਰ ਦੀਆਂ ਹਦਾਇਤਾਂ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਭਿਵਿੰਨਤਾ ਅਧੀਨ ਲੌੜੀਂਦੀਆਂ ਮਸੀਨਾਂ ਸਬਸਿਡੀ ਤੇ ਮੁਹੱਇਆ ਕਰਵਾਉਣ ਲਈ ਮੰਜੂਰੀਆਂ ਜਾਰੀ ਕੀਤੀਆਂ ਗਈਆਂ ਹਨ।
ਡਾ਼ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ, ਐਸ ਏ਼ ਐਸ਼ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਮਿਸਨ ਆਨ ਐਗਰੀਕਲਚਰ ਮੈਕਾਨਾਈਜੈਸਨ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 50% ਸਬਸਿਡੀ ਅਤੇ ਜਨਰਲ ਕੈਟਾਗਿਰੀ ਦੇ ਕਿਸਾਨਾਂ ਨੂੰ 40% ਸਬਸਿਡੀ ਤੇ 15 ਕਿਸਮ ਦੀਆਂ ਮਸੀਨਾਂ ਜਿਨ੍ਹਾਂ ਵਿੱਚ ਲੇਜਰ ਲੈਵਲਰ, ਆਲੂਆਂ ਦੀ ਬਿਜਾਈ ਤੇ ਪੁਟਾਈ , ਛੱਟੇ ਨਾਲ ਖਾਦ ਪਾਉਣ ਵਾਲੀ ਮਸੀਨ, ਵੱਟਾਂ ਤਿਆਰ ਕਰਨ ਵਾਲੀ ਮਸੀਨ, ਚਾਰਾ ਕੱਟਣ ਵਾਲੀ ਮਸੀਨ ਅਤੇ ਲੱਕੀ ਸੀਡ ਡਰਿੱਲ ਮੁੱਖ ਤੌਰ ਤੇ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਕੇਵਲ ਲੇਜਰ ਲੈਂਡ ਲੈਵਲਰ, ਆਟੋਮੈਟਿਕ ਤੇ ਸੈਮੀ ਆਟੋਮੈਟਿਕ ਆਲੂਆਂ ਦੀ ਬਿਜਾਈ ਅਤੇ ਨਿਊਮੈਟਿਕ ਪਲਾਂਟਰ ਮਸੀਨਾਂ ਦੀਆਂ ਅਰਜੀਆਂ ਵਧੇਰੇ ਮਾਤਰਾ ਵਿੱਚ ਪ੍ਰਾਪਤ ਹੋਣ ਕਰਕੇ ਮਿਤੀ 16-03-2023 ਨੂੰ ਡਿਪਟੀ ਕਮਿਸਨਰ ਐਸ ਏ ਐਸ ਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀ ਕਿਸਾਨਾਂ , ਸਹਿਕਾਰਤਾ ਵਿਭਾਗ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਕੰਪਿਊਟਰ ਰਾਹੀ ਡਰਾਅ ਕੱਢਿਆ ਗਿਆ ਅਤੇ ਡਰਾਅ ਰਾਹੀਂ 20 ਲਾਭਪਾਤਰੀ ਕਿਸਾਨ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਬਿਨ੍ਹਾਂ ਡਰਾਅ ਦੇ ਸਾਰੇ 30 ਕਿਸਾਨ ਅਤੇ 2 ਕਿਸਾਨ ਗਰੁੱਪਾਂ ਜਿਨ੍ਹਾਂ ਨੇ ਹੋਰ ਮਸੀਨਾਂ ਲਈ ਅਰਜੀਆਂ ਦਿੱਤੀਆਂ ਸਨ ਨੂੰ ਮਸੀਨਾਂ ਦੀ ਖਰੀਦ ਲਈ ਮੰਜੂਰੀਆਂ ਜਾਰੀ ਕੀਤੀਆਂ ਜਾ ਰਾਹੀਆਂ ਹਨ। ਮੁੱਖ ਖੇਤੀਬਾੜੀ ਅਫਸਰ, ਐਸ ਏ ਐਸ ਨੇ ਦੱਸਿਆ ਕਿ ਡਰਾਅ ਰਾਹੀ ਚੁਣੇ ਗਏ ਕਿਸਾਨਾਂ ਵਿੱਚੋਂ ਜੇਕਰ ਕੋਈ ਕਿਸਾਨ ਮਸੀਨ ਦੀ ਸੈਕਸਨ ਜਾਰੀ ਹੋਣ ਤੋਂ 10 ਦਿਨਾਂ ਦੇ ਅੰਦਰ –ਅੰਦਰ ਮਸੀਨ ਦੀ ਖਰੀਦ ਨਹੀ ਕਰੇਗਾ ਤਾਂ ਉਸ ਦੀ ਅਰਜੀ ਰੱਦ ਸਮਝੀ ਜਾਵੇਗੀ ਅਤੇ ਡਰਾਅ ਸੂਚੀ ਵਿੱਚ ਅਗਲੇ ਕਿਸਾਨ ਨੂੰ ਮਸੀਨ ਦੀ ਖਰੀਦ ਕਰਨ ਲਈ ਮੰਜੂਰੀ ਜਾਰੀ ਕਰ ਦਿੱਤੀ ਜਾਵੇਗੀ।
No comments:
Post a Comment