SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

06 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੀਜੀਸੀ ਲਾਂਡਰਾ ਵੱਲੋਂ ਕੈਂਸਰ ਸੰਬੰਧੀ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ

ਗਿਆ। ਇਸ ਦੇ ਨਾਲ ਹੀ ਔਰਤਾਂ ਲਈ ਮੁਫਤ ਮੈਮੋਗ੍ਰਾਫੀ ਕੈਂਪ ਵੀ ਲਾਇਆ। ਇਹ ਮੈਮੋਗ੍ਰਾਫੀ ਕੈਂਪ ਨਰਗਿਸ ਦੱਤ ਫਾਊਂਡੇਸ਼ਨ

ਐਂਡ ਜੀਤੋ ਮੁਹਿੰਮ ਦੇ ਸਹਿਯੋਗ ਨਾਲ ਸੋਹਾਣਾ ਹਸਪਤਾਲ, ਮੋਹਾਲੀ ਵੱਲੋਂ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸੋਹਾਣਾ

ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੋਬਾਇਲ ਮੈਮੋਗ੍ਰਾਫੀ ਬੱਸ ਵਿੱਚ 100 ਤੋਂ ਵਧੇਰੇ ਔਰਤਾਂ ਦੀ ਜਾਂਚ ਕੀਤੀ

ਗਈ।


ਜਾਗਰੂਕਤਾ ਸੈਸ਼ਨ ਵਿੱੱਚ ਡਾ.ਸ਼ਵੇਤਾ ਤਹਲਾਨ, ਗਾਇਨੇਕੋਲੋਜਿਸਟ, ਗਾਇਨੇਕ ਕੈਂਸਰ ਸਰਜਨ, ਫੋਰਟਿਸ, ਮੋਹਾਲੀ,

ਦੀਪਇੰਦਰ ਸ਼ੇਰਗਿੱਲ, ਸਮਾਜਿਕ ਅਤੇ ਖੇਡ ਕਾਰਕੁਨ, ਡਾ.ਸੋਨੀਆ ਢਾਕਾ, ਸਲਾਹਕਾਰ, ਮੈਡੀਕਲ ਓਨਕੋਲੋਜੀ ਸੋਹਾਣਾ

ਹਸਪਤਾਲ, ਓਪਿੰਦਰ ਕੌਰ ਸੇਖੋਂ, ਰਾਸ਼ਟਰੀ ਪੱਧਰ ਦੀ ਮਾਸਟਰ ਐਥਲੀਟ, ਡਾ.ਰਮਨਦੀਪ ਕੌਰ, ਸੀਨੀਅਰ ਗਾਇਨੀਕੋਲੋਜੀ

ਸਲਾਹਕਾਰ ਅਤੇ ਪ੍ਰਸੂਤੀ ਮਾਹਿਰ, ਹੀਲੰਿਗ ਹਸਪਤਾਲ, ਚੰਡੀਗੜ੍ਹ, ਗੁਰਲੀਨ ਕੌਰ, ਪੱਤਰਕਾਰ ਫਿਲਮ ਆਲੋਚਕ,

ਫਾਊਂਡਰ ਘੈਂਟ ਪੰਜਾਬ ਮੀਡੀਆ ਪ੍ਰਾਈਵੇਟ ਲਿਮਟਿਡ ਅਤੇ ਮੁਬਾਰਕ ਸੰਧੂ, ਸਮਾਜ ਸੇਵੀ, ਪ੍ਰੇਰਕ ਬੁਲਾਰੇ ਆਦਿ ਨੇ ਸ਼ਿਰਕਤ

ਕੀਤੀ। ਸੈਸ਼ਨ ਵਿੱਚ ਸੀਜੀਸੀ ਦੇ 400 ਤੋਂ ਵੱਧ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।

ਇਸ ਮੌਕੇ ਬੁਲਾਰਿਆਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਅਤੇ ਇਲਾਜ ਲਈ ਮੁੱਢਲੇ ਲੱਛਣਾਂ ਦੀ ਜਲਦੀ

ਪਹਿਚਾਣ ਕਰਨ ਅਤੇ ਰੋਜ਼ਾਨਾ ਸਕਰੀਨਿੰਗ ਦੀ ਮਹੱਤਤਾ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਡਾ ਸ਼ਵੇਤਾ ਤਹਿਲਾਨ ਨੇ

ਦੱਸਿਆ ਕਿ ਜਾਗਰੂਕਤਾ ਕਿਵੇਂ ਕੈਂਸਰ ਵਰਗੀ ਬਿਮਾਰੀ ਦਾ ਮੁਕਾਬਲਾ ਕਰਨ ਅਤੇ ਇਸ ਤੋਂ ਬਚਾਅ ਲਈ ਮਹੱਤਵਪੂਰਨ ਰੋਲ

ਅਦਾ ਕਰਦੀ ਹੈ। ਉਨ੍ਹਾਂ ਨੇ ਮੌਜੂਦ ਇਕੱਠ ਨੂੰ ਔਰਤਾਂ ਵਿੱਚ ਆਮ ਤੌਰ ’ਤੇ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੇ ਆਮ

ਲੱਛਣਾਂ, ਸਕ੍ਰੀਨਿੰਗ, ਅਤੇ ਟੈਸਟਿੰਗ ਪ੍ਰਕਿਿਰਆਵਾਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ਵਿੱਚੋਂ ਸਰਵਾਈਕਲ ਕੈਂਸਰ, ਛਾਤੀ ਦਾ

ਕੈਂਸਰ, ਬੱਚੇਦਾਨੀ ਦਾ ਕੈਂਸਰ, ਅੰਡਕੋਸ਼ ਦਾ ਕੈਂਸਰ ਆਦਿ ਸ਼ਾਮਿਲ ਹਨ। ਡਾ.ਸ਼ਵੇਤਾ ਨੇ ਐਚਪੀਵੀ ਵੈਕਸੀਨ ਵਰਗੇ ਟੀਕਿਆਂ

ਦੀ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤਮੰਦ ਖਾਣਾ,

ਜੀਵਨ ਸ਼ੈਲੀ ਨੂੰ ਐਕਟਿਵ ਅਤੇ ਕਾਇਮ ਰੱਖਣਾ, ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣਾ ਆਦਿ ਬਾਰੇ ਵੀ ਜਾਗਰੂਕ ਕੀਤਾ।

No comments:


Wikipedia

Search results

Powered By Blogger