ਖਰੜ 1 ਮਾਰਚ : ਕੈਨੇਡਾ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਜਾਰਜ ਚਾਹਲ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ ਅਕਾਦਮਿਕ, ਵਿੱਦਿਅਕ, ਸੱਭਿਆਚਾਰਕ ਨੌਜਵਾਨ ਅਤੇ ਖੋਜ ਦੇ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦਾ ਸਮਰਥਨ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨਾਲ ਗੱਲਬਾਤ ਦੌਰਾਨ ਕੀਤਾ ਅਤੇ ਉਨ੍ਹਾਂ ਬਾਅਦ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਆਰਬੀਯੂ ਨਾਲ ਅਕਾਦਮਿਕ ਸਹਿਯੋਗ ਦਾ ਸੁਝਾਅ ਦਿੱਤਾ। ਸ਼੍ਰੀ ਚਾਹਲ ਨੇ ਇੱਕ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਰਿਆਤ ਬਾਹਰਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੂੰ ਕੈਨੇਡਾ ਵਿੱਚ ਫੈਕਲਟੀ ਡਿਵਲਪਮੈਂਟ ਪ੍ਰੋਗਰਾਮਾਂ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।
ਉਨ੍ਹਾਂ ਸੁਝਾਅ ਦਿੱਤਾ ਕਿ ਇਸੇ ਤਰਜ਼ ’ਤੇ ਹੀ ਇੱਕ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਦੇ ਰਾਜ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਦੂਜੇ ਦੀਆਂ ਯੂਨੀਵਰਸਿਟੀਆਂ ਵਿੱਚ ਸਮਾਂ ਬਿਤਾ ਸਕਣ। ਸ਼੍ਰੀ ਚਾਹਲ ਨੇ ਕਿਹਾ ਕਿ ਇੰਡੋ-ਪੈਸੀਫਿਕ ਵਿੱਚ ਭਾਰਤ ਦੀ ਵਧ ਰਹੀ ਰਣਨੀਤਕ, ਆਰਥਿਕ ਅਤੇ ਜਨਸੰਖਿਆ ਦੀ ਮਹੱਤਤਾ ਇਸ ਨੂੰ ਕੈਨੇਡਾ ਦੇ ਉੇਦੇਸ਼ਾਂ ਦੀ ਪ੍ਰਾਪਤੀ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਬਣਾਉਂਦੀ ਹੈ। ਕੈਨੇਡਾ ਅਤੇ ਭਾਰਤ ਵਿੱਚ ਜਮਹੂਰੀਅਤ ਅਤੇ ਬਹੁਲਵਾਦ ਦੀ ਇੱਕ ਸਾਂਝੀ ਪਰੰਪਰਾ ਹੈ, ਇੱਕ ਨਿਯਮ-ਅਧਾਰਿਤ ਅੰਤਰਾਸ਼ਟਰੀ ਪ੍ਰਣਾਲੀ ਅਤੇ ਬਹੁ- ਪੱਖੀਵਾਦ ਲਈ ਇੱਕ ਸਾਂਝੀ ਵਚਨਬੱਧਤਾ, ‘ਸਾਡੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਲੋਕਾਂ-ਤੋਂ-ਲੋਕਾਂ ਦੇ ਵਧਦੇ ਹੋਏ ਵਿਆਪਕ ਸੰਪਰਕ ’ ਵਿੱਚ ਆਪਸੀ ਹਿੱਤ ਹਨ।
ਲਿਬਰਲ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਨਾਲ ਆਪਣੀ ਸ਼ਮੂਲੀਅਤ ਵਿੱਚ ਕੈਨੇਡਾ ਨਵੀਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਕੈਨੇਡਾ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਸਮੇਤ ਲੋਕਾਂ ਵਿੱਚ ਨਿਵੇਸ਼ ਕਰੇਗਾ ਅਤੇ ਉਨ੍ਹ ਨੂੰ ਜੋੜੇਗਾ। ਸ਼੍ਰੀ ਚਾਹਲ, ਜੋ ਕਿ ਫੈਡਰਲ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ 2017 ਤੋਂ 2021 ਤੱਕ ਕੈਲਗਰੀ ਸਿਟੀ ਕੌਂਸਲ ਵਿੱਚ ਵਾਰਡ ਨੰ. 5 ਦੇ ਕੌਂਸਲਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ, ਨਵੀ ਸੰਧਾ ਕੈਲਗਰੀ, ਜੀਐਸ ਮਦਾਨ ਕੈਨੇਡਾ,ਹਰਿੰਦਰ ਸਿੰਘ ਜਸਵਾਲ ਆਦਿ ਹਾਜਰ ਸਨ। ਫੋਟੋ ਕੈਪਸ਼ਨ:ਐਮ.ਪੀ ਜਾਰਜ ਚਾਹਲ ਦਾ ਆਰਬੀਯੂ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ।
No comments:
Post a Comment