ਐਸ.ਏ.ਐਸ ਨਗਰ 10 ਮਾਰਚ : ਅੱਜ ਮਿਤੀ 10 ਮਾਰਚ ਨੂੰ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਐੱਸ .ਏ. ਐੱਸ.ਨਗਰ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਮੇਜਿਸਟ੍ਰੇਟ ਸ਼੍ਰੀ ਹਿਮਾਸ਼ੂ ਗੁਪਤਾ ਦੀ ਅਗਵਾਈ ਹੇਠ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਅਤੇ ਮੋਹਾਲੀ ਦੇ ਵੱਖ ਵੱਖ ਫੈਕਟਰੀਆਂ ਦੇ ਨੁੰਮਾਇਦਿਆਂ ਨਾਲ ਨਾਚੀ ਕੇਤਾ ਪੇਪਰ ਮਿਲ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਦੀਆਂ ਗੰਢਾਂ ਬਨਾਉਣ ਵਿੱਚ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਬਚਨ ਸਿੰਘ ਵੱਲੋਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀਆਂ ਗੱਠਾਂ ਬਣਾ ਕੇ ਫੈਕਟਰੀਆਂ ਵਾਲਿਆਂ ਨੂੰ ਸਿੱਧੇ ਤੌਰ ਤੇ ਵੇਚ ਸਕਦੇ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਲਾਹੇਵੰਦ ਧੰਦਾ ਹੈ। ਉਹਨਾਂ ਵੱਲੋਂ ਦੱਸਿਆ ਕਿ ਕਿਸਾਨਾਂ ਅਤੇ ਫੈਕਟਰੀਆਂ ਵਾਲਿਆਂ ਕੋਲ ਲਗਭਗ 35 ਰੇਕਰ/ਬੇਲਰ ਮੌਜੂਦ ਹਨ। ਜਿਸ ਨਾਲ ਲਗਭਗ ਮੋਹਾਲੀ ਜਿਲ੍ਹੇ ਦੇ 30,000 ਏਕੜ ਵਿੱਚ ਪਰਾਲੀ ਦੀਆਂ ਗੱਠਾਂ ਬਣ ਸਕਦੀਆਂ ਹਨ। ਉਨ੍ਹਾਂ ਵਲੋਂ ਇਹ ਵੀ ਦੱਸਿਆ ਕਿ ਮੋਹਾਲੀ ਜਿਲ੍ਹੇ ਵਿੱਚ ਲਗਭਗ 1,00,000 ਏਕੜ ਝੋਨੇ ਹੇਠ ਰਕਬਾ ਹੈ ਜਿਸ ਕਰਕੇ ਰੇਕਰ/ ਬੇਲਰ ਵਾਲਿਆਂ ਦਾ ਬਹੁਤ ਲਾਹੇਵੰਦ ਭਵਿੱਖ ਹੈ। ਜੇਕਰ ਕਿਸਾਨਾਂ ਨੇ ਸਬਸਿਡੀ ਤੇ ਰੇਕਰ/ ਬੇਲਰ ਖ੍ਰੀਦਣੇ ਹਨ ਤਾਂ ਉਹ ਆਪਣੀਆਂ ਅਰਜੀਆਂ ਵਿਭਾਗ ਨੂੰ ਦੇ ਸਕਦੇ ਹਨ। ਇਸ ਮੌਕੇ ਫੈਕਟਰੀਆਂ ਦੇ ਨੁਮਾਇੰਦੇ ਵੱਲੋਂ ਦੱਸਿਆ ਗਿਆ ਕਿ ਜਿੰਨੀ ਪਰਾਲੀ ਮੋਹਾਲੀ ਜਿਲ੍ਹੇ ਵਿੱਚ ਪੈਦਾ ਹੁੰਦੀ ਹੈ ਉਸ ਨਾਲੋਂ ਵੱਧ ਉਨ੍ਹਾਂ ਨੂੰ ਪਰਾਲੀ ਦੀ ਜਰੂਰਤ ਹੈ। ਜੋ ਕਿ ਪਿਛਲੇ ਸਾਲ ਬਹੁਤ ਹੀ ਥੋੜੀ ਮਾਤਰਾ ਵਿੱਚ ਮੋਹਾਲੀ ਜਿਲ੍ਹੇ ਵਿੱਚੋਂ ਪਰਾਲੀ ਪ੍ਰਾਪਤ ਹੋਈ ਹੈ ਜਿਸ ਕਰਕੇ ਉਨ੍ਹਾਂ ਨੇ ਰਾਜਪੁਰਾ, ਮੋਰਿੰਡਾ ਦੇ ਏਰੀਆ ਵਿੱਚ ਪਰਾਲੀ ਲਈ, ਜਿਸ ਕਰਕੇ ਫੈਕਟਰੀਆਂ ਦਾ ਖਰਚਾ ਵਧਿਆ। ਇਸ ਲਈ ਉਹਨਾਂ ਨੇ ਮੋਹਾਲੀ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀਆਂ ਗੱਠਾਂ ਬਣਾ ਕੇ ਸਿੱਧੇ ਤੌਰ ਤੇ ਮੁਹੱਈਆ ਕਰਵਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ। ਇਸ ਮੌਕੇ ਕਿਸਾਨ ਸ੍ਰੀ ਅਮਰਜੀਤ ਸਿੰਘ ਰੰਗੀਆਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ ਬਣਾ ਕੇ 16 ਲੱਖ ਰੁਪਏ ਦਾ ਇੱਕ ਸਾਲ ਵਿੱਚ ਹੀ ਮੁਨਾਫਾ ਕਮਾਇਆ ਗਿਆ ਅਤੇ ਅਪੀਲ ਕੀਤੀ ਕਿ ਫੈਕਟਰੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਵੱਡੇ ਰੇਕਰ/ਬੇਲਰ ਲੈ ਕੇ ਦਿੱਤੇ ਜਾਣ। ਇਸ ਸਮੇਂ ਸ਼੍ਰੀ ਦੀਦਾਰ ਸਿੰਘ ਕਿਸਾਨ ਨੇ ਦੱਸਿਆ ਕਿ ਜੇਕਰ ਕੰਪਨੀਆਂ ਪਰਾਲੀ ਦੀ ਢੋਆ ਢੁਆਈ ਆਪਣੇ ਤੌਰ ਤੇ ਕਰਦੀਆਂ ਹਨ ਤਾਂ ਕਿਸਾਨਾਂ ਨੂੰ ਬਹੁਤ ਸਹੂਲਤ ਹੋਵੇਗੀ। ਅੰਤ ਵਿੱਚ ਉਪ ਮੰਡਲ ਮੈਜਿਸਟ੍ਰੇਟ ਡੇਰਾਬਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜ ਕੇ ਪਰਾਲੀ ਦੀਆਂ ਗੱਠਾਂ ਬਣਾ ਕੇ ਫੈਕਟਰੀਆਂ ਵਾਲਿਆਂ ਨੂੰ ਵੇਚਣ ਅਤੇ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਕਿ ਉਹ ਫੈਕਟਰੀਆਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਵੱਡੇ ਰੇਕਰ/ਬੇਲਰ ਮੁਹੱਈਆ ਕਰਵਾਉਣ। ਇਸ ਮੌਕੇ ਵੱਖ –ਵੱਖ ਵਿਭਾਗਾ ਦੇ ਅਧਿਕਾਰੀ ਅਤੇ ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
No comments:
Post a Comment