ਐਸ.ਏ.ਐੱਸ ਨਗਰ, 04 ਮਾਰਚ : ਸਰਕਾਰੀ ਕਾਲਜ, ਡੇਰਾਬਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਟੈਲੀਵਿਜ਼ਨ ਪ੍ਰੋਡਕਸ਼ਨਜ਼ ਦੇ ਖੇਤਰ ਵਿਚ ਰੁਜ਼ਗਾਰ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਕਾਰਵਾਈ ਜਾ ਰਹੀ ਚਾਰ ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਲੌਰਿਲ ਮੀਡੀਆ ਦੇ ਡਾਇਰੈਕਟਰ ਸ੍ਰੀ ਆਗਿਆਪਾਲ ਸਿੰਘ ਰੰਧਾਵਾ ਅਤੇ ਸੰਗੀਤ ਤੇ ਗਾਇਕੀ ਨਾਲ ਸਬੰਧ ਰੱਖਣ ਵਾਲੇ ਸ੍ਰੀਮਤੀ ਸੁਨੈਨੀ ਸ਼ਰਮਾ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੋਏ।
ਸ੍ਰੀਮਤੀ ਸੁਨੈਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਨੇ ਦੱਸਿਆ ਕਿ ਗੀਤ ਗਾਉਣ, ਸੰਗੀਤ ਬਣਾਉਣ ਅਤੇ ਰਿਕਾਰਡ ਕਰਨ ਤੇ ਐਡੀਟਿੰਗ ਕਰਨ ਨਾਲ ਸਬੰਧਿਤ ਅਨੇਕ ਤਰ੍ਹਾਂ ਦੇ ਕਲਾਤਮਕ ਹੁਨਰ ਹਨ, ਜਿਹਨਾਂ ਵਿਚ ਮੁਹਾਰਤ ਹਾਸਲ ਕਰਕੇ ਨੌਜਵਾਨ ਇਸ ਖੇਤਰ ਵਿਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਨੇ ਸੋਸ਼ਲ ਮੀਡੀਆ ਅਤੇ ਨਵੀਂ ਤਕਨੀਕ ਦੇ ਵਿਕਸਤ ਹੋਣ ਨਾਲ ਇਸ ਖੇਤਰ ਵਿਚ ਰੁਜ਼ਗਾਰ ਦੀਆਂ ਪੈਦਾ ਹੋ ਰਹੀਆਂ ਨਵੀਆਂ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਸ੍ਰੀ ਆਗਿਆਪਾਲ ਸਿੰਘ ਰੰਧਾਵਾ ਨੇ ਟੀਵੀ ਉੱਪਰ ਇੰਟਰਵਿਊ ਲੈਣ ਦੇ ਹੁਨਰ ਦੀਆਂ ਬਾਰੀਕੀਆਂ ਸਮਝਾਈਆਂ ਅਤੇ ਵਿਦਿਆਰਥੀਆਂ ਨੂੰ ਅਭਿਆਸ ਵੀ ਕਰਵਾਇਆ। ਮੰਚ ਸੰਚਾਲਨ ਡਾ. ਸੁਜਾਤਾ ਕੌਸ਼ਲ ਨੇ ਕੀਤਾ। ਵਰਕਸ਼ਾਪ ਦੇ ਦੂਜੇ ਦਿਨ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
No comments:
Post a Comment