ਐੱਸ ਏ ਐੱਸ ਨਗਰ, 29 ਮਾਰਚ : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 'ਗਰੈਜੂਏਸ਼ਨ ਸੈਰੇਮਨੀ" ਕਰਵਾਈ ਗਈ। ਇਸ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ 438 ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਸ ਜਮਾਤ ਵਿੱਚੋਂ ਤਰੱਕੀ ਦੇ ਕੇ ਅਗਲੀ ਜਮਾਤ ਵਿੱਚ ਭੇਜਿਆ ਗਿਆ। ਇਸ ਮੌਕੇ ਸਕੂਲਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਗ੍ਰੈਜੂਏਸ਼ਨ ਸੈਰੇਮਨੀ ਮਨਾਉਣ ਲਈ ਮਾਪਿਆਂ ਅਤੇ ਪਤਵੰਤਿਆਂ ਨੂੰ ਸੱਦੇ ਪੱਤਰ ਭੇਜੇ ਗਏ ਸਨ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਸਕੂਲਾਂ ਵਿੱਚ ਬੁਲਾਇਆ ਗਿਆ ਸੀ।
ਸਕੂਲ ਅਧਿਆਪਕਾਂ ਦੁਆਰਾ ਪਿਛਲੇ ਦਿਨਾਂ ਤੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅੱਜ ਸਕੂਲ ਖੁੱਲ੍ਹਦਿਆਂ ਹੀ ਮਾਪਿਆਂ ਦੁਆਰਾ ਆਪਣੇ ਨੰਨ੍ਹੇ ਪਾੜ੍ਹਿਆਂ ਨਾਲ ਵੱਡੀ ਪੱਧਰ ਤੇ ਪੂਰੇ ਉਤਸ਼ਾਹ ਨਾਲ਼ ਪਹੁੰਚ ਕੇ ਬੱਚਿਆਂ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਸਭ ਤੋਂ ਪਹਿਲਾਂ ਮਾਪਿਆਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਸੈਰੇਮਨੀ ਬਾਰੇ ਚਾਨਣਾ ਪਾਇਆ ਗਿਆ।ਇਸ ਉਪਰੰਤ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਮਾਪਿਆਂ ਤੋਂ ਕਰਵਾਈਆਂ ਗਈਆਂ,ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਲਗਾਏ ਚਾਰ ਕਾਰਨਰਾਂ ਦੀ ਵਿਜ਼ਿਟ ਕਰਵਾਈ ਗਈ। ਫ਼ਿਰ ਬੱਚਿਆਂ ਨੂੰ ਗਾਊਨ ਪਵਾ ਕੇ ਪ੍ਰਗਤੀ ਕਾਰਡ, ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਯੂ ਕੇ ਜੀ ਵਿੱਚੋਂ ਪ੍ਰਮੋਟ ਹੋਏ ਬੱਚਿਆਂ ਦੇ ਦਾਖ਼ਲੇ ਸਕੂਲ ਵਿੱਚ ਲੱਗੇ ਦਾਖ਼ਲਾ ਬੂਥਾਂ ਤੇ ਨਾਲੋਂ ਨਾਲ਼ ਕਰਵਾਏ ਗਏ। ਹੋਰ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਪਰਮਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਸਕੂਲਾਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਬੱਚਿਆਂ ਦੇ ਮਾਪਿਆਂ ਨਾਲ਼ ਗੱਲਬਾਤ ਕੀਤੀ ਗਈ। ਮਾਪਿਆਂ ਅਤੇ ਬੱਚਿਆਂ ਲਈ ਚਾਹ ਨਾਸ਼ਤੇ ਵਿੱਚ,ਕੋਲਡ ਡਰਿੰਕਸ,ਚਾਹ,ਸਨੈਕਸ ਵਿੱਚ ਬਿਸਕੁਟ,ਪਕੌੜੇ,ਪੇਸਟਰੀ ਅਤੇ ਛੋਲੇ ਪੂੜੀਆਂ ਦਾ ਵੀ ਸਕੂਲ ਪ੍ਰਬੰਧਕਾਂ ਵੱਲੋਂ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮਾਪਿਆਂ ਨੇ ਸਕੂਲਾਂ ਦੁਆਰਾ ਗ੍ਰੈਜੂਏਸ਼ਨ ਸੈਰੇਮਨੀ ਵਿੱਚ ਕੀਤੇ ਪ੍ਰਬੰਧਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਬੱਚਿਆਂ ਵਿੱਚ ਨਵੀਂ ਜਮਾਤ ਵਿੱਚ ਜਾਣ ਦਾ ਚਾਅ ਵੀ ਦੇਖਿਆ ਗਿਆ।
No comments:
Post a Comment