ਨਵਾਂਸ਼ਹਿਰ, 31 ਮਾਰਚ : ਲੁਧਿਆਣਾ ਦੀ ਇੱਕ 38 ਸਾਲਾ ਔਰਤ ਜੋ ਫੂਡ ਪਾਈਪ ਦੇ ਦੁਰਲੱਭ ਰੋਗ 'ਐਕਲੇਸ਼ੀਆ ਕਾਰਡੀਆ' ਤੋਂ ਪੀੜਤ ਸੀ, ਦਾ ਹਾਲ ਹੀ ਵਿੱਚ ਆਈ.ਵੀ.ਵਾਈ ਹਸਪਤਾਲ, ਨਵਾਂਸ਼ਹਿਰ ਵਿਖੇ ਸਫ਼ਲਤ ਇਲਾਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ ਦੇ ਗੈਸਟਰੋਐਂਟਰੌਲੋਜਿਸਟ ਡਾ ਅਨੁਰਾਗ ਸਚਾਨ ਨੇ ਦੱਸਿਆ ਕਿ ਔਰਤ ਨੂੰ ਪਿਛਲੇ ਦੋ ਸਾਲਾਂ ਤੋਂ ਖਾਣਾ ਖਾਣ 'ਚ ਦਿੱਕਤ ਆ ਰਹੀ ਸੀ।'ਐਕਲੇਸ਼ੀਆ ਕਾਰਡੀਆ' ਬਾਰੇ ਗੱਲ ਕਰਦਿਆਂ ਡਾ ਅਨੁਰਾਗ ਨੇ ਦੱਸਿਆ ਕਿ ਇਸ ਵਿਕਾਰ ਵਿੱਚ ਫੂਡ ਪਾਈਪ ਦੀਆਂ ਮਾਸਪੇਸ਼ੀਆਂ ਜੋ ਭੋਜਨ ਅਤੇ ਤਰਲ ਪਦਾਰਥ ਨੂੰ ਗਲੇ ਤੋਂ ਪੇਟ ਤੱਕ ਪਹੁੰਚਾਉਂਦੀਆਂ ਹਨ ਦਾ ਤਾਲਮੇਲ ਖਤਮ ਹੋ ਜਾਂਦਾ ਹੈ ਅਤੇ ਪੇਟ ਵਿੱਚ ਭੋਜਨ ਦੇ ਸਹੀ ਰਸਤੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਪੁਸ਼ਟੀ ਹੋ ਜਾਣ 'ਤੇ, ਇਸ ਵਿਕਾਰ ਦਾ ਇਲਾਜ ਪੇਰੋਰਲ ਐਂਡੋਸਕੋਪਿਕ ਮਾਇਓਟੋਮੀ (POEM) ਦੀ ਐਡਵਾਂਸਡ ਐਂਡੋਸਕੋਪਿਕ ਤਕਨੀਕ ਨਾਲ ਚਮੜੀ ਨੂੰ ਚੀਰਾ ਦਿੱਤੇ ਬਿਨਾਂ ਕੀਤਾ ਜਾ ਸਕਦਾ ਹੈ।
ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਅਨੁਰਾਗ ਨੇ ਦੱਸਿਆ ਕਿ ਇਹ ਜਨਰਲ ਅਨੱਸਥੀਸੀਆ ਦੇ ਤਹਿਤ ਕੀਤਾ ਗਿਆ ਸੀ ਅਤੇ ਇਸ ਪ੍ਰਕਿਰਿਆ ਨੂੰ ਲਗਭਗ 2 ਘੰਟੇ ਦਾ ਸਮਾਂ ਲੱਗਾ। ਔਰਤ ਹੁਣ ਠੀਕ ਹੈ ਅਤੇ ਚੰਗੀ ਤਰ੍ਹਾਂ ਖਾਣ ਦੇ ਯੋਗ ਹੈ।
No comments:
Post a Comment