SBP GROUP

SBP GROUP

Search This Blog

Total Pageviews

ਹੋਲੀ ਦੇ ਤਿਉਹਾਰ ਲਈ ਜੈਵਿਕ ਰੰਗ ਤਿਆਰ

ਐਸ.ਏ.ਐਸ.ਨਗਰ, ਮਾਰਚ 05 : ਵਣ ਮੰਡਲ ਐਸ.ਏ.ਐਸ.ਨਗਰ ਅਧੀਨ ਕੰਮ ਕਰ ਰਹੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੇ ਰੋਜ਼ੀ-ਰੋਟੀ ਦੀਆਂ ਗਤੀਵਿਧੀਆਂ ਵਿੱਚ ਇੱਕ ਵਿਲੱਖਣ ਜੈਵਿਕ ਪਹਿਲ ਕੀਤੀ ਹੈ। ਸਮੂਹ ਮੈਂਬਰਾਂ ਨੇ ਆਗਾਮੀ ਹੋਲੀ ਦੇ ਤਿਉਹਾਰ ਲਈ ਜੈਵਿਕ  ਰੰਗ ਤਿਆਰ ਕੀਤੇ ਹਨ, ਜੋ ਪੂਰੀ ਤਰ੍ਹਾਂ ਜੰਗਲ ਆਧਾਰਿਤ ਪੌਦਿਆਂ ਅਤੇ ਸਬਜ਼ੀਆਂ ਦੀ ਸਮੱਗਰੀ ਤੋਂ ਬਣੇ ਹਨ। ਇਹ ਰੰਗ ਪੱਤਿਆਂ, ਐਰੋਰੂਟ, ਹਲਦੀ ਸਮੇਤ ਹੋਰ ਜੈਵਿਕ ਸਮੱਗਰੀਆਂ ਤੋਂ ਬਣਾਏ ਜਾਂਦੇ ਹਨ।



ਇਸ ਕੋਸ਼ਿਸ਼ ਦੇ ਜ਼ਰੀਏ ਇਹ ਸਮੂਹ ਜਾਗਰੂਕਤਾ ਪੈਦਾ ਕਰਨ ਦਾ ਇਰਾਦਾ ਰੱਖਦਾ ਹੈ ਕਿ ਜੈਵਿਕ   ਰੰਗ ਨਾ ਸਿਰਫ ਚਮੜੀ ਦੇ ਅਨੁਕੂਲ ਹਨ, ਪਰ ਨਾਲ ਹੀ ਵਾਤਾਵਰਨ ਲਈ ਵੀ ਅਨੁਕੂਲ ਹਨ। ਸਮੂਹ ਦੇ ਮੈਂਬਰ ਸਿਸਵਾਂ ਡੈਮ ਵਿਖੇ ਕੁਦਰਤ ਜਾਗਰੂਕਤਾ ਕੈਂਪ ਵਿਖੇ ਇਹ ਰੰਗ ਵੇਚ ਰਹੇ ਹਨ।

ਡੀ.ਐਫ.ਓ., ਐਸ.ਏ.ਐਸ. ਨਗਰ, ਕੰਵਰ ਦੀਪ ਸਿੰਘ ਨੇ ਦੱਸਿਆ, "ਇਸ ਵਾਰ ਅਸੀਂ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਇਹ ਰੰਗ ਬਣਾਏ ਹਨ ਪਰ ਹੁੰਗਾਰੇ ਨੂੰ ਦੇਖਦੇ ਹੋਏ ਅਸੀਂ ਅਗਲੇ ਹੋਲੀ ਸੀਜ਼ਨ ਲਈ ਉਤਪਾਦਨ ਵਧਾਉਣ ਦਾ ਇਰਾਦਾ ਰੱਖਦੇ ਹਾਂ। ਇਹ ਇੱਕ ਜਿੱਤ ਦੀ ਸਥਿਤੀ ਬਣ ਗਈ ਹੈ ਕਿਉਂਕਿ ਲੋਕਾਂ ਨੂੰ ਮਿਲਾਵਟ ਰਹਿਤ- ਜੈਵਿਕ ਉਤਪਾਦ ਪ੍ਰਾਪਤ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਸਾਡੀਆਂ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰ ਇਸ ਪਹਿਲ ਤੋਂ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ।"

No comments:


Wikipedia

Search results

Powered By Blogger