ਗਮਾਡਾ ਦੀ ਬੇਰੁੱਖੀ ਦਾ ਸੰਤਾਪ ਭੋਗ ਰਿਹਾ ਐਰੋਸਿਟੀ ਏਰੀਆ
ਮੋਹਾਲੀ, 10 ਅਪ੍ਰੈਲ : ਐਸ ਏ ਐਸ ਨਗਰ ਦੇ ਸਮੁੱਚੇ ਵਿਕਾਸ ਦੀ ਧੁਰੀ ਭਾਵੇਂ ਅੱਜ-ਕੱਲ੍ਹ ਐਰੋਸਿਟੀ ਰੋਡ ਦੇ ਦੁਆਲੇ ਦਾ ਇਲਾਕਾ ਹੈ, ਪਰ ਇੱਥੇ ਪਹਿਲਾਂ ਵਿਕਸਤ ਹੋਏ ਖੇਤਰ ਦੀ ਮਾੜੀ ਹਾਲਤ ਨੂੰ ਦੇਖਦਿਆਂ ਲੋਕ ਇਸ ਖੇਤਰ ’ਚ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ।
ਇਹ ਵਿਚਾਰ ਐਰੋਸਿਟੀ ਡੀ ਬਲਾਕ ਦੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਇਲਾਕੇ ਦੀ ਖਸਤਾ ਹਾਲਤ ਬਾਰੇ ਦੱਸਦਿਆ ਕਹੇ। ਉਨ੍ਹਾਂ ਕਿਹਾ ਕਿ ਹਾਲਾਂਕਿ ਮੋਹਾਲੀ ਦੀ ਐਰੋਸਿਟੀ ਰੋਡ ਹੀ ਅੱਜ-ਕੱਲ੍ਹ ਗਮਾਡਾ ਤੇ ਪੰਜਾਬ ਸਰਕਾਰ ਲਈ ਸੋਨੇ ਦੀ ਖਾਨ ਬਣੀ ਹੋਈ ਹੈ ਅਤੇ ਲੋਕ ਇੱਥੇ ਹੀ ਵੱਡੀ ਪੱਧਰ ਉਤੇ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ, ਪਰ ਜਦੋਂ ਲੋਕ ਐਰੋਸਿਟੀ ਰੋਡ ਦੇ ਆਲੇ ਦੁਆਲੇ ਦੀਆਂ ਸੜਕਾਂ, ਸੀਵਰੇਜ, ਡਰੇਨ ਵਾਟਰ ਸਿਸਟਮ ਦੀ ਮਾੜੀ ਹਾਲਤ ਦੇਖਦੇ ਹਨ, ਤਾਂ ਉਹ ਇਕ ਵਾਰ ਪੈਸਾ ਲਾਉਣ ਤੋਂ ਝਿਜਕਦੇ ਹਨ
।
ਇਸ ਪੱਤਰਕਾਰ ਨੂੰ ਇਲਾਕੇ ਦੀ ਹਾਲਤ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਹਰ ਸੜਕ ’ਚ ਡੂੰਘੇ ਖੱਡੇ, ਸੀਵਰੇਜ ਤੇ ਡਰੇਨ ਸਿਸਟਮ ਹੇਠਾਂ ਦਬ ਕੇ ਟੁੱਟ ਚੁੱਕੇ ਹੈ ਅਤੇ ਰਾਤ ਨੂੰ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਇਲਾਕੇ ਦਾ ਕਾਗਜ਼ੀ ਮਾਲਕ ਤਾਂ ਭਾਵੇਂ ਗਮਾਡਾ ਹੈ, ਪਰ ਅਸਲੀਅਤ ਵਿੱਚ ਉਹ ਪਲਾਟ ਵੇਚਣ ਤੋਂ ਬਾਅਦ ਇਸਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਮਿਲ ਕੇ ਇਸ ਇਲਾਕੇ ਦੀ ਬਦਸੂਰਤੀ ਬਾਰੇ ਦਸ ਚੁੱਕੇ ਹਨ ਅਤੇ ਉਨ੍ਹਾਂ ਗਮਾਡਾ ਦੇ ਮੁੱਖ ਇੰਜਨੀਅਰ ਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ, ਪਰ ਕਿਸੇ ਦੇ ਕੰਨ ਉਪਰ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਚੀਫ ਇੰਜਨੀਅਰ ਗਮਾਡਾ ਤੇ ਹੋਰ ਅਧਿਕਾਰੀਆਂ ਨੂੰ ਮਿਲ ਆਏ ਹਨ ਪਰ ਕੋਈ ਵੀ ਪ੍ਰਵਾਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਉਹ ਗਮਾਡਾ ਦਫ਼ਤਰ ਅੱਗੇ ਧਰਨਾ ਲਾਉਣਗੇ ਅਤੇ ਜੇ ਲੋੜ ਪਈ ਤਾਂ ਇਸ ਤੋਂ ਸਖਤ ਕਦਮ ਚੁੱਕਣਗੇ।
No comments:
Post a Comment