SBP GROUP

SBP GROUP

Search This Blog

Total Pageviews

ਸੰਜੇ ਹਸਪਤਾਲ ਡੇਰਾਬੱਸੀ ਵਿਖੇ ਪੁਲਿਸ ਦੀ ਮਿਲੀਭੁਗਤ ਨਾਲ ਲੰਮੇ ਸਮੇਂ ਤੋਂ ਹੋ ਰਿਹੈ ਸਰੀਰਕ ਅੰਗਾਂ ਦਾ ਵਪਾਰ

 ਮੋਹਾਲੀ,  29 ਅਪ੍ਰੈਲ : ਜੇਕਰ ਪੁਲਿਸ ਪੰਜ ਸਾਲ ਪਹਿਲਾਂ ਮੈਨੂੰ ਜੇਲ ਸੁੱਟਣ ਦੀ ਥਾਂ ਸੰਜੇ ਹਸਪਤਾਲ ਦੇ ਮਾਲਕਾਂ ਖਿਲਾਫ਼ ਕਾਰਵਾਈ ਕਰਦੀ ਤਾਂ 34 ਲੋਕਾਂ ਦੀਆਂ ਕਿਡਨੀਆਂ ਬਚ ਸਕਦੀਆਂ ਸਨ। ਇਹ ਵਿਚਾਰ ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਕਰਵਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੇਰਾਬੱਸੀ ਦੇ ਪੱਤਰਕਾਰ ਮਦਨ ਗੋਪਾਲ ਨੇ ਦੱਸਿਆ ਕਿ 2018 ਵਿੱਚ ਇੱਕ ਵਿਅਕਤੀ ਕੇਸਰ ਸਿੰਘ ਦੀ ਸੰਜੇ ਹਸਪਤਾਲ ਡੇਰਾਬੱਸੀ ਵਿਚ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਉਸਦੀ ਲਾਸ਼ ਸਰਕਾਰੀ ਹਸਪਤਾਲ ਵਿਚ ਤਬਦੀਲ ਕਰ ਦਿੱਤੀ ਅਤੇ ਉਸ ਨੂੰ ਬਾਡੀ ਨੂੰ ਪਹਿਲਾਂ ਹੀ ਮਰਿਆ ਹੋਇਆ ਘੋਸ਼ਿਤ ਕਰਕੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿੱਚ ਰੱਖ ਦਿੱਤਾ।

 ਉਹਨਾਂ ਕਿਹਾ ਕਿ ਪੁਲਿਸ ਸ਼ੁਰੂ ਤੋਂ ਹੀ ਸੰਜੇ ਹਸਪਤਾਲ ਦੇ ਮਾਲਕ ਸੰਜੇ, ਜੋ ਕਿ ਇੱਕ ਕੰਪਾਉਂਡਰ ਹੈ, ਨਾਲ ਮਿਲੀਭੁਗਤ ਨਾਲ ਸਰੀਰਕ ਅੰਗਾਂ ਦਾ ਇਹ ਵਪਾਰ ਚੱਲ ਰਿਹਾ ਹੈ। ਪੁਲਿਸ ਨੇ ਇਕ ਮਹੀਨੇ ਵਿਚ ਜਿੰਨੀ ਵੀ ਇਸ ਕੇਸ ਵਿਚ ਕਾਰਵਾਈ ਕੀਤੀ ਹੈ, ਉਹ ਸਿਰਫ ਡੰਗ-ਟਪਾਊ ਹੀ ਹੈ।

ਉਹਨਾਂ ਕਿਹਾ ਕਿ ਮੈਂ ਇਹੀ ਮੰਗ ਕਰਦਾ ਹਾਂ ਕਿ ਇਸ ਕੇਸ ਵਿਚ ਇਨਸਾਨੀ ਜ਼ਿੰਦਗੀਆਂ ਨੂੰ ਦੇਖਦੇ ਹੋਏ ਕਿਸੇ ਉੱਚ ਸੰਸਥਾ, ਕਿਸੇ ਸੀਨੀਅਰ ਪੱਤਰਕਾਰ, ਉਚ ਮੈਡੀਕਲ ਅਧਿਕਾਰੀ ਜਿਨਾਂ ਨੂੰ ਹਰ ਇਨਸਾਨ ਦੇ ਸਰੀਰ ਬਾਰੇ ਜਾਣਕਾਰੀ ਹੋਵੇ, ਇਸ ਕਮੇਟੀ ਵਿਚ ਸ਼ਾਮਲ ਕੀਤਾ ਜਾਵੇ, ਤਾਂ ਜੋ ਪੁਲਿਸ ਦੀ ਚੱਲ ਰਹੀ ਤਫਤੀਸ਼ ਉਤੇ ਇਹਨਾਂ ਦੀ ਹਰ ਸਮੇਂ ਨਿਗਰਾਨੀ ਰਹੇ। ਕਿਉਂਕਿ ਜੇਕਰ ਪੁਲਿਸ ਇਕ ਮਹੀਨੇ ਵਿਚ ਵੀ ਸਹੀ ਲੋਕਾਂ ਉਪਰ ਪਰਚਾ ਦਰਜ ਨਹੀਂ ਕਰ ਸਕੀ ਅਤੇ ਨਾ ਹੀ ਉਕਤ ਹਸਪਤਾਲ ਨੂੰ ਸੀਲ ਨਹੀਂ ਕਰ ਸਕੀ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਮਿਲੀਭੁਗਤ ਸਦਕਾ ਹਸਪਤਾਲ ਨੂੰ ਕਲੀਨ-ਚਿੱਟ ਦੇਣ ਦੇ ਹੱਕ ਵਿਚ ਹੈ। ਉਹਨਾਂ ਨਾਲ ਹੀ ਹਸਪਤਾਲ ਵਿਚ ਕੰਮ ਕਰਨ ਵਾਲੀ ਮੋਨਿਕਾ ਨਾਮ ਦੀ ਕਰਮਚਾਰੀ ਨੂੰ ਨੱਥ ਪਾਉਣ ਦੀ ਗੱਲ ਕਹੀ ਅਤੇ ਕਿਹਾ ਕਿ ਉਸ ਨੂੰ ਗਿ੍ਰਫਤਾਰ ਕਰਨ ਨਾਲ ਇਸ ਕੇਸ ਵਿਚ 100 ਫੀਸਦੀ ਪਾਰਦਰਸ਼ਤਾ ਸਾਹਮਣੇ ਆ ਜਾਵੇਗੀ।

ਇਥੇ ਦੱਸਣਯੋਗ ਹੈ ਕਿ ਭਾਰਤ ਦਾ ਕਾਨੂੰਨ ਸਭ ਤੋਂ ਪਹਿਲਾਂ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੇਕਰ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਥਾਂ ਨੂੰ ਸੀਲ ਕੀਤਾ ਜਾਂਦਾ ਹੈ। ਪਰ ਪੁਲਿਸ ਨੇ ਸਿਰਫ਼ ਤਿੰਨ ਵਿਅਕਤੀਆਂ ਉਤੇ ਪਰਚਾ ਦਰਜ ਕਰਕੇ, ਮਹਿਜ਼ ਖਾਨਾਪੂਰਤੀ ਹੀ ਕੀਤੀ ਹੈ।

ਉਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਇਹ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਉਕਤ ਹਸਪਤਾਲ ਨੂੰ ਸੀਲ ਕੀਤਾ ਜਾਵੇ ਅਤੇ ਉਪਰੰਤ ਇਸ ਕਾਂਡ ਵਿਚ ਸ਼ਾਮਲ ਸੰਜੇ ਆਪਣਾ ਹਸਪਤਾਲ ਨੂੰ ਵੀ ਕੇਸ ਵਿਚ ਸ਼ਾਮਲ ਕੀਤਾ ਜਾਵੇ।

No comments:


Wikipedia

Search results

Powered By Blogger