SBP GROUP

SBP GROUP

Search This Blog

Total Pageviews

ਆਸ਼ਿਕਾ ਜੈਨ ਵੱਲੋਂ ਆਧਾਰ ਅੱਪਡੇਸ਼ਨ ਕੈਂਪਾਂ ਤੋਂ ਲਾਭ ਉਠਾਉਣ ਲਈ ਲੋਕਾਂ ਨੂੰ ਅਪੀਲ

 ਐਸ.ਏ.ਐਸ. ਨਗਰ, 02 ਅਪ੍ਰੈਲ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਪਿਛਲੇ ਅੱਠ ਸਾਲ ਤੋਂ ਆਧਾਰ ਕਾਡਰ ਨੂੰ ਅਪਡੇਟ ਨਾ ਕਰਵਾਉਣ ਵਾਲੇ ਵਿਅਕਤੀਆਂ ਨੂੰ ਆਪਣਾ ਆਧਾਰ ਕਾਰਡ ਤਰੁੰਤ ਅੱਪਡੇਟ ਕਰਵਾਉਣ ਦੀ ਅਪੀਲ ਕੀਤੀ ਹੈ।

ਜ਼ਿਲ੍ਹੇ ਵਿੱਚ ਆਧਾਰ ਕਾਰਡ ਅੱਪਡੇਟ ਕਰਨ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 8 ਤੋਂ 10 ਸਾਲਾਂ ਦੌਰਾਨ ਅਧਾਰ ਕਾਰਡ ਵਿੱਚ ਪਹਿਚਾਣ ਅਤੇ ਪਤੇ ਦੀ ਦਰੁਸਤੀ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੇ ਸਾਲ 2015 ਤੋਂ ਪਹਿਲਾਂ ਆਧਾਰ ਕਾਰਡ ਬਣਾਇਆ ਹੈ, ਉਨ੍ਹਾਂ ਵਾਸਤੇ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੈ।


ਉਨ੍ਹਾਂ ਕਿਹਾ ਕਿ ਆਧਾਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਾਰਨ ਸਰਕਾਰ ਵੱਲੋਂ ਇਹ ਨਵੀਂ ਕਵਾਇਦ ਸ਼ੁਰੂ ਕੀਤੀ ਗਈ ਹੈ। ਇਸ ਦੇ ਹੇਠ ਪਛਾਣ ਦੇ ਸਬੂਤਾਂ (ਪੀ. ਓ. ਆਈ) ਅਤੇ ਪਤੇ ਦੇ ਸਬੂਤਾਂ (ਪੀ. ਓ. ਏ.)  ਸਬੰਧੀ ਦਸਤਾਵੇਜ਼ਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਲਾਏ ਜਾ ਰਹੇ ਕੈਂਪਾਂ ਵਿੱਚ ਇਹ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਧਾਰ ਅੱਪਡੇਟ ਕਰਨ ਦੀ ਫੀਸ 50 ਰੁਪਏ ਹੈ ਪਰ ਆਨਲਾਈਨ ਅੱਪਡੇਸ਼ਨ ਲਈ 14 ਜੂਨ ਤੱਕ ਫੀਸ ਤੋਂ ਛੋਟ ਦਿੱਤੀ ਗਈ ਹੈ।

ਉਨ੍ਹਾਂ ਨੇ 0-5 ਸਾਲ ਦੀ ਉਮਰ ਦੇ ਬੱਚਿਆਂ ਦੀ ਆਧਾਰ ਕਾਰਡ ਦੀ ਇਨਰੋਲਮੈਂਟ ’ਤੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੇ 5 ਤੋਂ 15 ਸਾਲ ਦੇ ਬੱਚਿਆ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ ਪੂਰਾ ਕਰਨ ਲਈ ਵੀ ਕਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਆਧਾਰ ਕਾਰਡਾ ਦੀ ਅਪਡੇਸ਼ਨ ਵਾਸਤੇ ਵੱਖ ਵੱਖ ਪਿੰਡਾਂ ਵਿੱਚ ਲਾਏ ਜਾ ਰਹੇ ਇਹ ਕੈਂਪ 11 ਮਾਰਚ ਤੋਂ ਇਹ ਕੈਂਪ ਸ਼ੁਰੂ ਕੀਤੇ ਗਏ ਸਨ ਅਤੇ ਹੁਣ ਤੱਕ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਲਾਏ ਜਾ ਚੁੱਕੇ ਹਨ। ਇਸ ਮੁਹਿੰਮ ਦੀ ਵਿਸ਼ੇਸ਼ਤਾ ਇਹ ਹੈ ਕਿ ਆਧਾਰ ਅੱਪਡੇਸ਼ਨ ਦੀ ਸ਼ੁਰੂਆਤ ਪਿੰਡ ਪੱਧਰ ’ਤੇ ਕੀਤੀ ਗਈ ਹੈ। ਇਸ ਤਰ੍ਹਾਂ ਹੁਣ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਤਿੰਨੇ ਸਬ-ਡਵੀਜ਼ਨਾਂ ਅਧੀਨ ਪੈਂਦੇ ਤਰਤੀਬਵਾਰ ਵੱਖ-ਵੱਖ ਪਿੰਡਾਂ ਵਿੱਚ ਨਿਯਤਮ ਤੌਰ ’ਤੇ ਕੈਂਪ ਲਗਾਏ ਜਾ ਰਹੇ ਹਨ।

ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹਨਾਂ ਕੈਂਪਾਂ ਰਾਹੀਂ ਲੋਕਾਂ ਦੇ ਦਰਾਂ ’ਤੇ ਪਹੁੰਚ ਕੇ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੇਵਾ ਕੇਂਦਰ ਜਾਣ ਲਈ ਲੋਕਾਂ ਨੂੰ ਆਪਣਾ ਕੰਮ ਛੱਡ ਕੇ ਅਤੇ ਕਿਰਾਇਆ ਖਰਚ ਕੇ ਜਾਣਾ ਪੈਂਦਾ ਹੈ। ਇਸ ਕਰਕੇ ਸਰਕਾਰ ਲੋਕਾਂ ਦੇ ਘਰਾਂ ਦੇ ਨੇੜੇ ਹੀ ਪੁੱਜੀ ਹੈ। ਉਨ੍ਹਾਂ ਨੇ ਅਜਿਹੇ ਕੈਂਪਾਂ ਤੋਂ  ਵੱਧ ਤੋਂ ਵੱਧ ਲਾਭ ਲੈਣ ਦੀ ਲੋਕਾਂ ਨੂੰ ਅਪੀਲ ਕੀਤੀ।

No comments:


Wikipedia

Search results

Powered By Blogger