ਬਰਸਟ ਨੇ ਸਿੱਧੂ 'ਤੇ ਕੀਤਾ ਵਿਅੰਗ: ਡਰਾਮੇਬਾਜ਼ੀ ਕਰਨ ਨਾਲ ਰਾਜ ਨਹੀਂ ਚੱਲਦਾ, ਬਲਕਿ ਲੋਕ ਭਲਾਈ ਦੇ ਕੀਤੇ ਅਸਲ ਕੰਮਾਂ ਨਾਲ ਚੱਲਦਾ ਹੈ
ਜਲੰਧਰ, 02 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਜਲੰਧਰ ਵਿਖੇ ਗੁਰੂ ਰਵਿਦਾਸ ਚੌਂਕ ਨੇੜੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ।
ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸੇ ਲਈ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਸ ਦਫਤਰ ਦਾ ਉਦਘਾਟਨ ਵੀ ਜਲੰਧਰ ਦੇ ਆਮ ਲੋਕਾਂ ਵੱਲੋਂ ਹੀ ਕੀਤਾ ਗਿਆ। ਜਿੰਨ੍ਹਾਂ ਵਿੱਚ ਗੁਰਮੇਸ (ਰੇਹੜੀ ਵਿਕਰੇਤਾ), ਜੋਗਿੰਦਰ ਟੈਕਸੀ ਯੂਨੀਅਨ, ਰਮੇਸ਼ (ਟੈਕਸੀ ਡਰਾਈਵਰ), ਪ੍ਰਵੀਨ ਭਾਟੀਆ (ਡਰਾਈਵਰ), ਹਰਭਜਨ (ਰਿਕਸ਼ਾ ਚਾਲਕ), ਲਾਡੀ (ਮਜ਼ਦੂਰ), ਬਲਵੀਰ ਸਿੰਘ (ਮਜ਼ਦੂਰ), ਸੁਰਿੰਦਰ ਸਿੰਘ (ਮਜ਼ਦੂਰ), ਸੁਰਜੀਤ ਸਿੰਘ (ਮਜ਼ਦੂਰ) ਮੌਜੂਦ ਸਨ। ਇਸ ਦਫਤਰ ਦਾ ਉਦਘਾਟਨ ਕਰਨ ਵਾਲੇ ਇਹ ਸਭ ਮਹਿਮਾਨ ਜਲੰਧਰ ਦੇ ਮਿਹਨਤਕਸ਼ ਆਮ ਲੋਕ ਸਨ।
ਇਸ ਮੌਕੇ ਹਰਚੰਦ ਸਿੰਘ ਬਰਸਟ ਜਰਨਲ ਸਕੱਤਰ 'ਆਪ' ਪੰਜਾਬ, ਵਿਧਾਇਕ ਰਮਨ ਅਰੋੜਾ, ਵਿਧਾਇਕ ਬਲਕਾਰ ਸਿੰਘ, ਰਾਜਵਿੰਦਰ ਕੌਰ ਥਿਆੜਾ ਸਕੱਤਰ ਪੰਜਾਬ, ਚੈਅਰਮੈਨ ਜਗਤਾਰ ਸਿੰਘ ਸੰਘੇੜਾ, ਮੰਗਲ ਸਿੰਘ ਲੋਕ ਸਭਾ ਇੰਚਾਰਜ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ (ਸ਼ਹਿਰੀ), ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ (ਦਿਹਾਤੀ), ਆਤਮ ਪ੍ਰਕਾਸ਼ ਬਬਲੂ ਹਾਜ਼ਰ ਸਨ।
ਇਸ ਦਫ਼ਤਰ ਦੇ ਉਦਘਾਟਨ ਮੌਕੇ ਸੈਂਕੜੇ ਪਾਰਟੀ ਵਰਕਰ ਅਤੇ 'ਆਪ' ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਜਲੰਧਰ ਤੋਂ ਚੋਣ ਲੜਨ ਅਤੇ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਬਰਸਟ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਕੋਈ ਸਮੱਸਿਆ ਆ ਰਹੀ ਹੋਵੇ ਜਾਂ ਕੋਈ ਮੰਗ ਹੋਵੇ ਧਰਨਾ ਦੇਣਾ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਾ ਉਨ੍ਹਾਂ ਦਾ ਅਧਿਕਾਰ ਹੈ , ਪਰ ਸਾਡੀ ਸਰਕਾਰ ਅਤੇ ਸਾਰੇ ਵਿਧਾਇਕ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਕੋਈ ਮੁੱਦਾ ਨਹੀਂ ਹੈ, ਕਿਉਂਕਿ ਸਾਡੇ ਲਈ ਅਸਲ ਮੁੱਦਾ ਪੰਜਾਬ ਦਾ ਵਿਕਾਸ, ਸਾਡੇ ਬੱਚਿਆਂ ਦਾ ਬਿਹਤਰ ਭਵਿੱਖ ਅਤੇ ਆਮ ਨਾਗਰਿਕ ਲਈ ਸੁਖਾਲਾ ਜੀਵਨ ਹੈ। ਉਨ੍ਹਾਂ ਕਿਹਾ ਕਿ ਸੂਬਾ ਡਰਾਮੇਬਾਜ਼ੀ ਨਾਲ ਨਹੀਂ ਚੱਲਦਾ ਸਗੋਂ ਅਸਲ ਜ਼ਮੀਨੀ ਕੰਮ ਹੀ ਸੂਬੇ ਨੂੰ ਤਰੱਕੀ ਦੇ ਰਾਹ ਤੇ ਲੈਕੇ ਜਾਂਦੇ ਹਨ ਅਤੇ ਮਾਨ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਿਆਂ ਆਪਣੇ ਪੰਜਾਬ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
No comments:
Post a Comment