SBP GROUP

SBP GROUP

Search This Blog

Total Pageviews

ਅੰਮ੍ਰਿਤ ਕੌਰ ਗਿੱਲ ਵਲੋਂ ਸਕੱਤਰ ਪੰਜਾਬ ਮੰਡੀ ਬੋਰਡ ਦਾ ਅਹੁੱਦਾ ਸੰਭਾਲਣ ਤੇ ਨਿੱਘਾ ਸਵਾਗਤ : ਹਰਚੰਦ ਸਿੰਘ ਬਰਸਟ

 ਐਸ ਏ ਐਸ ਨਗਰ , 19 ਅਪ੍ਰੈਲ : ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਬਤੌਰ ਸਕੱਤਰ ਪੰਜਾਬ ਮੰਡੀ ਬੋਰਡ ਤੈਨਾਤ ਕੀਤਾ ਗਿਆ ਉਹਨਾਂ ਨੂੰ ਸਕੱਤਰ, ਪੰਜਾਬ ਮੰਡੀ ਬੋਰਡ ਦਾ ਅਹੁੱਦਾ ਸੰਭਾਲਣ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚੰਦ ਸਿੰਘ ਬਰਸਟ ਅਤੇ  ਪੰਜਾਬ ਮੰਡੀ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ।



ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ, ਵੱਲੋਂ ਮੰਡੀ ਬੋਰਡ ਦਾ ਕਾਰਜਭਾਰ ਬੜੀ ਹੀ ਈਮਾਨਦਾਰੀ / ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਮੰਡੀ ਬੋਰਡ ਦੀ ਤਰੱਕੀ ਲਈ ਆਪਣੇ ਕਾਰਜਕਾਲ ਦੌਰਾਨ ਮਹੱਤਵਪੂਰਨ ਕੰਮ ਕੀਤੇ ਗਏ ਜਿਵੇ ਕਿ : ਕੋਵਿਡ ਮਹਾਂਮਾਰੀ ਦੌਰਾਨ ਹਾੜੀ/ ਸਾਉਣੀ ਸੀਜਨ ਨੂੰ ਸਫਲਤਾਪੂਰਵਕ ਨੇਪਰੇ ਚੜਾਉਣਾ, ਕਿਸਾਨਾਂ ਨੂੰ ਜੇ ਫਾਰਮ ਉਹਨਾਂ ਦੇ ਵਟਸਐਪ ਅਤੇ ਡਿਜੀਲਾਕਰ ਵਿੱਚ ਉਪਲਬੱਧ ਕਰਵਾਉਣਾ ਅਤੇ ਪੰਜਾਬ ਮੰਡੀ ਬੋਰਡ ਦੀਆਂ ਵੱਖ ਵੱਖ ਸਾਖਾਵਾਂ ਨੂੰ ਡਿਜੀਟਾਈਜੇੇਸਨ ਕਰਵਾਉਣਾ ਆਦਿ।


ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਸ੍ਰੀ ਰਵੀ ਭਗਤ ਨੂੰ ਵਿਦਾਇਗੀ ਦਿੰਦੇ ਹੋਏ ਉਹਨਾਂ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਤੈਨਾਤੀ ਦੌਰਾਨ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਉਹਨਾ ਨੂੰ ਮੌਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਦਿੱਤੇ ਅਹੁੱਦੇ ਤੇ ਕੰਮ ਕਰਨ ਦੀਆਂ ਸੁਭਕਾਮਨਾਵਾਂ ਦਿੱਤੀਆਂ । 


ਇਸ ਮੌਕੇ ਤੇ ਸ੍ਰੀ ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ, ਵਧੀਕ ਸਕੱਤਰ, ਸ੍ਰੀ ਗੁਰਦੀਪ ਸਿੰਘ, ਇੰਜੀਨੀਅਰ ਇੰਨ ਚੀਫ, ਸ੍ਰੀ ਜਤਿੰਦਰ ਸਿੰਘ ਭੰਗੂ, ਚੀਫ ਇੰਜੀਨੀਅਰ (ਉੱਤਰ) , ਸ੍ਰੀ ਗੁਰਦੇਵ ਸਿੰਘ ਕੰਗ, ਚੀਫ ਇੰਜੀਨੀਅਰ (ਦੱਖਣ) ਅਤੇ ਅਧਿਕਾਰੀ/ ਕਰਮਚਾਰੀ ਹਾਜਰ ਸਨ।

No comments:


Wikipedia

Search results

Powered By Blogger