SBP GROUP

SBP GROUP

Search This Blog

Total Pageviews

ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਨੈਸ਼ਨਲ ਮੂਟ ਕੋਰਟ ਮੁਕਾਬਲਿਆਂ ਦਾ ਆਯੋਜਨ ਜਿੱਤਣਾ ਮਹੱਤਵਪੂਰਨ ਨਹੀਂ, ਇਸ ਤੋਂ ਵੱਧ ਮਹੱਤਵਪੂਰਨ ਹੈ ਹਿੱਸਾ ਲੈਣਾ:ਜਸਟਿਸ ਹਰਕੇਸ਼ ਮਨੂਜਾ

ਖਰੜ 24 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨੈਸ਼ਨਲ ਮੂਟ ਕੋਰਟ ਮੁਕਾਬਲੇ ਅਤੇ ਨੈਸ਼ਨਲ ਲਾਅ ਫੈਸਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਕੇਸ਼ ਮਨੂਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਤਣਾ ਮਹੱਤਵਪੂਰਨ ਨਹੀਂ ਹੈ, ਇਸ ਤੋਂ ਵੱਧ ਮਹੱਤਵਪੂਰਨ ਹਿੱਸਾ ਲੈਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ- ਵਿਸ਼ਵਾਸ਼ ਪੈਦਾ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਕਾਨੂੰਨ ਦਾ ਚੰਗਾ ਗਿਆਨ ਹਾਸਲ ਕਰਨ ਵਿੱਚ ਮਦਦ ਕਰਦੇ ਹਨ।


ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਸਟਿਸ ਨਮਿਤ ਕੁਮਾਰ ਅਤੇ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਵਿਸ਼ੇਸ਼ ਮਹਿਮਾਨ ਸਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ- ਚਾਂਸਲਰ ਡਾ. ਪਰਵਿੰਦਰ ਸਿੰਘ ਅਤੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਡੀਨ ਡਾ. ਰਿਚਾ ਰੰਜਨ ਨੇ ਪਤਵੰਤਿਆਂ ਦਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਐਡਵੋਕੇਟ ਪੂਰਨ ਸਿੰਘ ਹੁੰਦਲ ਨੇ ਕਿਹਾ ਕਿ ਸਮਾਜ ਵਿੱਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਸਮਾਗਮ ਦੇ ਆਯੋਜਨ ਲਈ ਯੂਐਸਐਲ ਮੂਟ ਕੋਰਟ ਸੁਸਾਇਟੀ ਅਤੇ ਕਨਵੀਨਰ ਗੁਰਸਾਹਿਬ ਸਿੰਘ ਹੁੰਦਲ ਅਤੇ ਭਾਰਤੀ ਡੋਗਰਾ ਦੀ ਸ਼ਲਾਘਾ ਕੀਤੀ। ਇਸ ਨੈਸ਼ਨਲ ਮੂਟ ਕੋਰਟ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਟੀਮਾਂ ਨੇ ਭਾਗ ਲਿਆ।

ਯੂਆਈਐਲਐਸ, ਪੰਜਾਬ ਯੂਨੀਵਰਸਿਟੀ ਤੋਂ ਰਤੀਕ ਚਤਰਥ, ਯੁਵਰਾਜ ਧਨੰਜੇ ਅਤੇ ਸ਼ਰੂਤੀ ਜੇਤੂ ਰਹੇ ਅਤੇ ਜੀਐਨਡੀਯੂ, ਅੰਮ੍ਰਿਤਸਰ ਤੋਂ ਅਵਨੀਤ ਕੌਰ, ਹਰਜਿੰਦਰ ਸਿੰਘ ਅਤੇ ਅਤੀਕਾ ਠਾਕੁਰ ਰਨਰ ਅੱਪ ਰਹੇ। ਇਸ ਦੇ ਨਾਲ ਸਰਵੋਤਮ ਮੂਟਰ ਅਵਨੀਤ ਕੌਰ, ਬੈਸਟ ਮੈਮੋਰੀਅਲ ਬੈਜ਼ਡ ਐਨਐਲਯੂ, ਸੋਨੀਪਤ, ਬੈਸਟ ਰਿਸਰਚਰ ਟਰਾਫੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਤਾਜਵਿੰਦਰ ਸਿੰਘ ਨੂੰ ਅਤੇ ਬੈਸਟ ਸਪੀਕਰ ਦਾ ਖਿਤਾਬ ਐਮਿਟੀ ਲਾਅ ਸਕੂਲ, ਮੁਹਾਲੀ ਦੇ ਭਾਸਕਰ ਕੌਸ਼ਿਕ ਨੂੰ ਦਿੱਤਾ ਗਿਆ। ਇਸੇ ਦੌਰਾਨ ਨੈਸ਼ਨਲ ਲਾਅ ਫੈਸਟ ਵਿੱਚ ਲੇਖ ਲਿਖਣ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਰੰਗੋਲੀ, ਗਾਇਨ, ਭੰਗੜਾ, ਗਿੱਧਾ ਅਤੇ ਕੁਇਜ਼ ਮੁਕਾਬਲੇ ਵਰਗੇ ਵੱਖ-ਵੱਖ ਈਵੈਂਟ ਕਰਵਾਏ ਗਏ। ਉਪ-ਕੁਲਪਤੀ ਡਾ. ਪਰਵਿੰਦਰ ਸਿੰਘ ਨੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। 

ਪ੍ਰੋਗਰਾਮ ਦੇ ਅੰਤ ਵਿੱਚ ਯੂਨੀਵਰਸਿਟੀ ਸਕੂਲ ਆਫ਼ ਲਾਅ ਤੋਂ ਮੋਨਿਕਾ ਬੈਂਸ ਨੇ ਆਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ: ਮੁਕਾਬਲੇ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਜਸਟਿਸ ਹਰਕੇਸ਼ ਮਨੂਜਾ, ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਹੋਰ।

No comments:


Wikipedia

Search results

Powered By Blogger