SBP GROUP

SBP GROUP

Search This Blog

Total Pageviews

ਉੱਚ ਸਿੱਖਿਆ ਸੰਸਥਾਨ (ਐਚਈਆਈ) ਸਰਵੇਖਣ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਨੇ ਪ੍ਰਾਪਤ ਕੀਤੀ ਚੋਟੀ ਦੀ ਰੈਂਕਿੰਗ

ਖਰੜ 19 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਨੇ ਮੁਹਾਲੀ ਜ਼ਿਲ੍ਹੇ ਵਿੱਚ ਉੱਚ ਸਿੱਖਿਆ ਸੰਸਥਾਨ (ਐਚਈਆਈ) ਦੇ ਪੰਜ ਸਥਿਰਤਾ ਦਰਜਾਬੰਦੀ ਸੂਚਕਾਂ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾਰ ਰੂਰਲ ਐਜੂਕੇਸ਼ਨ , ਕੇਂਦਰੀ ਉੱਚ ਸਿੱਖਿਆ ਮੰਤਰਾਲੇ ਦੁਆਰਾ ਏ+ ਅਤੇ ਏ ਗ੍ਰੇਡ ਪ੍ਰਾਪਤ ਕੀਤੇ ਹਨ। ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਐਮ.ਜੀ.ਐਨ.ਸੀ.ਆਰ.ਈ. ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਦਿੱਤੀ ਇੰਨੀ ਚੰਗੀ ਰੈਂਕਿੰਗ ਪ੍ਰਾਪਤ ਕਰਨਾ ਯੂਨੀਵਰਸਿਟੀ ਲਈ ਸ਼ਲਾਘਾਯੋਗ ਪ੍ਰਾਪਤੀ ਹੈ।


ਇਨ੍ਹਾਂ ਪੰਜ ਸਥਿਰਤਾ ਸੂਚਕਾਂ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੀ ਦਰਜਾਬੰਦੀ ਵਿੱਚ , ਕੈਂਪਸ ਵਿੱਚ ਗ੍ਰੀਨ ਕਵਰ - ਏ+, ਸਰਫੇਸ ਵਾਟਰ ਹਾਰਵੈਸਟਿੰਗ - ਏ, ਰੂਫਟੌਪ ਵਾਟਰ ਹਾਰਵੈਸਟਿੰਗ - ਏ+, ਰੂਫਟਾਪ ਸੋਲਰ ਸਿਸਟਮ -ਏ ਅਤੇ ਵੇਸਟ ਮੈਨੇਜਮੈਂਟ -ਏ ਸ਼ਾਮਲ ਹਨ। ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾਰ ਰੂਰਲ ਐਜੂਕੇਸ਼ਨ ਨੇ ਮੁਲਾਂਕਣ ਅਤੇ ਸਰਵੇਖਣ ਲਈ ਐਕਸ਼ਨ ਰਿਸਰਚ ਇਨਵੈਸਟੀਗੇਟਰਾਂ ਦੇ ਨਾਲ ਹਰੇਕ ਕਾਲਜ ਦਾ ਵਿਅਕਤੀਗਤ ਤੌਰ ’ਤੇ ਦੌਰਾ ਕਰਨ ਦੇ ਨਾਲ ਚਾਰ ਹਫ਼ਤਿਆਂ ਵਿੱਚ 80 ਉੱਚ ਸਿੱਖਿਆ ਸੰਸਥਾਨਾਂ ਨੂੰ ਕਵਰ ਕੀਤਾ।

ਗੁਰਵਿੰਦਰ ਸਿੰਘ ਬਾਹਰਾ, ਜੋ ਕਿ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਸੰਭਾਵਨਾਵਾਂ ਨੂੰ ਵਧਾਉਣ ਲਈ ਚੋਟੀ ਦੀਆਂ ਬਹੁ- ਰਾਸ਼ਟਰੀ ਕੰਪਨੀਆਂ ਦੇ ਸਹਿਯੋਗ ਨਾਲ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਨਿਊ ਏਜ਼ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇਸ਼ ਦੇ ਇਸ ਹਿੱਸੇ ਵਿੱਚ ਸਭ ਤੋਂ ਵਧੀਆ, ਆਕਰਸ਼ਕ ਸਕਾਲਰਸ਼ਿਪ ਸਕੀਮਾਂ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਪਲੇਸਮੈਂਟ ਦਾ ਸਭ ਤੋਂ ਉੱਚ ਰਿਕਾਰਡ ਰੱਖਦੀ ਹੈ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਫੋਟੋ ਕੈਪਸ਼ਨ: ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਦਾ ਸੁੰਦਰ ਬਾਹਰੀ ਦ੍ਰਿਸ਼।

No comments:


Wikipedia

Search results

Powered By Blogger