ਐਸ.ਏ.ਐਸ ਨਗਰ/ ਬਨੂੜ, 18 ਮਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵਲੋਂ ਆਈ.ਟੀ.ਆਈ., ਬਨੂੜ ਨਾਲ ਰਲ ਕੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਪਲੇਸਮੈਂਟ ਕੈਂਪ ਆਈ.ਟੀ.ਆਈ.,ਬਨੂੜ ਵਿਖੇ ਕੀਤਾ ਗਿਆ।
ਕੈਂਪ ਵਿੱਚ ਸਵਰਾਜ ਇੰਜਨਜ਼, ਫੋਰਡ ਸਲੂਜਾ, ਸੀ.ਆਰ.ਬੀ. ਇੰਟਰਨੈਸ਼ਨਲ ਦੇ ਨਿਯੋਜਕਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ 42 ਪ੍ਰਾਰਥੀਆਂ ਨੇ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ। ਪਲੇਸਮੈਂਟ ਕੈਂਪ ਵਿੱਚ ਮੌਜੂਦ ਪ੍ਰਾਰਥੀਆਂ ਦੀ ਮੌਕੇ 'ਤੇ ਇੰਟਰਵਿਊ ਕਰਵਾਈ ਗਈ। ਸਵਰਾਜ ਇੰਜਨਜ਼ ਵਲੋਂ 18 ਪ੍ਰਾਰਥੀਆਂ ਦੀ ਸ਼ਾਰਟਲਿਸਟਿੰਗ ਕੀਤੀ ਗਈ। ਬਾਕੀ ਕੰਪਨੀਆਂ ਵਲੋਂ ਨਤੀਜਾ ਆਉਣਾ ਬਾਕੀ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਐਸ.ਏ.ਐਸ. ਨਗਰ ਜੀ ਦੇ ਹੁਕਮਾਂ ਤਹਿਤ ਜਿਲ੍ਹਾ ਰੋਜ਼਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ.ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਵਿਖੇ ਹਰ ਵੀਰਵਾਰ ਨੂੰ ਲੱਗ ਰਹੇ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਪਲੇਸਮੈਂਟ ਕੈਂਪ ਲਾਇਆ ਗਿਆ। ਜਿਸ ਵਿੱਚ ਕੈਸਪਰੋ ਸਲਿਊਸ਼ਨਜ ਪ੍ਰਾ: ਲਿਮ:, ਰਿਲਾਇੰਸ ਨਿਪੋਨ ਲਾਈਫ ਇੰਸ਼ੋਰੈਂਸ, ਏਅਰਟੈਲ ,ਭਾਰਤ ਪੇਅ ਆਦਿ ਵਲੋਂ ਭਾਗ ਲਿਆ ਗਿਆ। ਜਿਸ ਵਿੱਚ ਇਕ ਦੀਵਿਆਂਗ ਪ੍ਰਾਰਥੀ ਸਮੇਤ ਕੁੱਲ 7 ਪ੍ਰਾਰਥੀਆਂ ਨੇ ਭਾਗ ਲਿਆ।
ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ ਤਾਂ ਜੋ ਰੋਜ਼ਗਾਰ ਦੇ ਅਵਸਰ ਮੁਹੱਇਆ ਕਰਵਾਏ ਜਾ ਸਕਣ।
No comments:
Post a Comment