ਐਸ.ਏ.ਐਸ ਨਗਰ 18 ਮਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਗੈਰ ਕਾਨੂੰਨੀ ਮਾਇਨਿੰਗ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਮਾਇਨਿੰਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜ਼ਾਰੀ ਕੀਤੇ ਹਨ । ਅੱਜ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਮੀਟਿੰਗ ਦੌਰਾਨ ਉਨ੍ਹਾਂ ਨੇ ਮਾਇਨਿੰਗ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਦੇਸ਼ਾ ਨਿਰਦੇਸ਼ਾ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਆਖਿਆ । ਉਨ੍ਹਾਂ ਨੇ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਚਲਾਨ ਪੇਸ਼ ਕਰਨ ਵਿੱਚ ਦੇਰੀ ਲਈ ਸਬੰਧਿਤ ਐਸ.ਐਚ.ਓ ਜ਼ਿੰਮੇਵਾਰ ਹੋਵੇਗਾ ।
ਇਸੇ ਦੌਰਾਨ ਮਾਈਨਿੰਗ ਅਧਿਕਾਰੀਆਂ ਨੇ ਦੱਸਿਆ ਕਿ ਨਜ਼ਾਇਜ਼ ਮਾਈਨਿੰਗ ਅਤੇ ਮਾਈਨਰ ਮਿਨਰਲਜ਼ ਦੀ ਨਜ਼ਾਇਜ਼ ਮਾਈਨਿੰਗ ਦੀ ਢੋਆ-ਢੋਆਈ ਨੂੰ ਰੋਕਣ ਲਈ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ । ਇਸ ਸਬੰਧ ਵਿੱਚ 23 ਐਫ.ਆਈ.ਆਰ. ਦਰਜ ਕਰਵਾਈਆਂ ਗਈਆਂ ਹਨ, ਜਿਸ ਤਹਿਤ11 ਟਿੱਪਰ, 4 ਟਰੈਕਟ-ਟਰਾਲੀਆਂ, 04 ਪੋਕਲੈਨ ਮਸੀਨਾਂ, 01 ਜੇ.ਸੀ.ਬੀ.ਮਸ਼ੀਨਾਂ ਆਦਿ ਵੱਖ-ਵੱਖ ਥਾਣਿਆਂ ਵਿੱਚ ਇੰਪੋਂਡ ਕੀਤੀਆਂ ਗਈਆਂ ਹਨ ।
ਇਸ ਮੌਕੇ ਐਕਸ਼ਿਅਨ ਮਾਈਨਿੰਗ ਸ੍ਰੀ ਸਰਬਜੀਤ ਸਿੰਘ ਨੇਂ ਦੱਸਿਆ ਕਿ ਪੰਜਾਬ ਸਰਕਾਰ ਨਜ਼ਾਇਜ਼ ਢੋਆ ਢੁਵਾਈ ਕਰ ਰਹੇ ਟਿੱਪਰ/ਟਰੈਕਟਰ/ਟਰਾਲੀਆਂ ਨੂੰ ਜੁਰਮਾਨਾ ਕਰ ਕੇ 27.50 ਲੱਖ ਦੀ ਰਾਸ਼ੀ ਵਸੂਲੀ ਜਾ ਚੁੱਕੀ ਹੈ । ਜੋ ਲੋਕ 2 ਏਕੜ 3 ਫੁੱਟ ਦੀ ਪ੍ਰਵਾਨਗੀ ਲੈਣ ਉਪਰੰਤ 6-7 ਫੁੱਟ ਤੱਕ ਮਿੱਟੀ ਦੀ ਪੁਟਾਈ ਕਰਕੇ ਨਜ਼ਾਇਜ਼ ਮਾਈਨਿੰਗ ਕਰਦੇ ਪਾਏ ਗਏ ਹਨ, ਉਹਨਾਂ ਖਿਲਾਫ ਵੀ ਵਿਭਾਗ ਵੱਲੋਂ ਐਫ.ਆਈ.ਆਰ. ਕਰਕੇ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ।
ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਮੋਹਾਲੀ ਅਧੀਨ ਚਲ ਰਹੇ ਸਟੋਨ ਕਰੈਸ਼ਰਾਂ/ਸਕਰੀਨਿੰਗ ਪਲਾਂਟਾਂ ਤੇ ਪੰਜਾਬ ਰਾਜ ਦੇ ਨਾਲ ਲਗਦੇ ਦੂਜੇ ਸੁਬਿਆਂ ਤੋਂ ਨਜਾਇਜ਼ ਮਾਈਨਿੰਗ ਕਰਕੇ ਆਉਣ ਵਾਲੇ ਮਟੀਰੀਅਲ ਤੇ ਵੀ ਦਿਨ-ਰਾਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਜਿਲਾ ਮੋਹਾਲੀ ਦੇ ਨਾਲ ਲਗਦੇ ਸੂਬਿਆਂ ਦੇ ਇੰਟਰਸਟੇਟ ਬਾਰਡਰਾਂ ਤੇ 3 ਚੈੱਕ ਪੋਸਟਾਂ ਤੈਨਾਤ ਕੀਤੀਆਂ ਗਈਆਂ ਹਨ। ਜਿਸ ਤੋਂ ਪੰਜਾਬ ਸਰਕਾਰ ਦੇ ਰੈਵਨਿਊ ਵਿੱਚ ਵਾਧਾ ਕਰਦੇ ਹੋਏ ਲਗਭਗ 4 ਕਰੋੜ ਰੁਪਏ ਰੈਵਨਿਊ ਇਕੱਤਰਤ ਕੀਤਾ ਜਾ ਚੁੱਕਾ ਹੈ
ਇਸ ਦੇ ਨਾਲ ਹੀ ਜ਼ਿਲ੍ਹਾ ਮੋਹਾਲੀ ਅਧੀਨ ਚਲ ਰਹੇ ਸਟੋਨ ਕਰੈਸਰ/ਸਕਰੀਨਿੰਗ ਪਲਾਂਟਾਂ ਤੇ ਵੀ ਇਸ ਮੰਡਲ ਦਫਤਰ ਅਤੇ ਸਬ ਡਵੀਜਨਾਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਸਟੋਨ ਕਰੈਸ਼ਰ/ਸਕਰੀਨਿੰਗ ਪਲਾਂਟ ਗੈਰ ਕਾਨੂੰਨੀ ਢੰਗ ਨਾਲ ਮਟੀਰੀਅਲ ਦੀ ਪਰੋਸੈਸਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਦੇ ਅਧਿਕਾਰਿਤ ਖੇਤਰ ਅਧੀਨ ਮਾਈਨਿੰਗ ਦੇ ਕੰਮਾਂ ਸਬੰਧੀ ਵਰਤੇ ਜਾ ਰਹੇ ਵਹੀਕਲਾਂ ਨੂੰ ਵੀ ਰਜਿਸਟਰਡ ਕੀਤਾ ਜਾ ਰਿਹਾ ਹੈ I ਜਿਹਨਾਂ ਵਿੱਚੋਂ ਲਗਭਗ 550-600 ਟਿੱਪਰ/ਟਰੈਕਟਰ ਆਦਿ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਲਗਭਗ 70/75 ਪੋਕਲੈਨ ਮਸੀਨਾਂ/ਜੇ.ਸੀ.ਬੀ. ਮਸ਼ੀਨਾਂ ਰਜਿਸਟਰਡ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਗੱਡੀਆਂ ਦੀ ਰਜਿਸਟਰੇਸ਼ਨ ਤੋਂ ਪ੍ਰਾਪਤ ਰਾਸ਼ੀ ਖਜ਼ਾਨੇ 'ਚ ਜਮਾਂ ਕਰਵਾਏ ਗਏ ਹਨ। ਇਸ ਤੋਂ ਇਲਾਵਾ ਜਿਲਾ ਮੋਹਾਲੀ ਵਿੱਚ ਰੇਤੇ ਤੇ ਬੱਜਰੀ ਦੀ ਨਜ਼ਾਇਜ਼ ਢੋਆ-ਢੋਆਈ ਨੂੰ ਠੱਲ ਪਾਉਣ ਲਈ ਜਿਲਾ ਮੋਹਾਲੀ ਦੇ ਅਧਿਕਾਰਿਤ ਖੇਤਰ ਅਧੀਨ ਲੱਗੇ 74 ਡੀਲਰ/ਸਪਲਾਈਰ-ਸਟਾਕ ਯਾਰਡ ਪੰਜਾਬ ਸਰਕਾਰ ਦੀ ਸਾਈਟ ਤੇ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਵਾ ਰਜਿਸਟਰਡ ਕਰਨ ਦੀ ਪ੍ਰਕ੍ਰਿਆ ਜ਼ਾਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਮਨਿੰਦਰ ਕੌਰ ਬਰਾੜ,ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ,ਐਸ.ਡੀ.ਐਮ ਖਰੜ੍ਹ ਸ੍ਰੀ ਰਵਿੰਦਰ ਸਿੰਘ ਅਤੇ ਐਸ.ਡੀ.ਐਮ ਡੇਰਾਬਸੀ ਸ੍ਰੀ ਹਿਮਾਂਸ਼ੂ ਗੁਪਤਾ ਹਾਜ਼ਰ ਸਨ ।
No comments:
Post a Comment