ਜਲੰਧਰ, 1 ਮਈ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਸਿਆਸੀ ਪਿੜ ਪੂਰੀ ਤਰ੍ਹਾਂ ਮਘ ਚੁੱਕਿਆ ਹੈ। ਇਸ ਦੌਰਾਨ ਮਾਨ ਸਰਕਾਰ ਦੇ ਇੱਕ ਸਾਲ ਦੇ ਕੰਮਾਂ ਤੇ ਲੋਕਾਂ ਤੋਂ ਵੋਟ ਮੰਗ ਰਹੀ 'ਆਪ ਦੀ ਚੜ੍ਹਤ ਦਿਨੋਂ-ਦਿਨ ਅਸਮਾਨੀ ਛੂਹ ਰਹੀ ਹੈ। ਰਵਾਇਤੀ ਪਾਰਟੀਆਂ ਨੂੰ ਪਛਾੜਦੀ ਹੋਈ ਅੱਗੇ ਵੱਧ ਰਹੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਹੋਰ ਬਲ਼ ਮਿਲਿਆ ਜਦ ਆਮ ਲੋਕਾਂ ਤੋਂ ਬਾਅਦ ਇਲਾਕੇ ਦੇ ਵਕੀਲ ਭਾਈਚਾਰੇ ਨੇ ਵੀ ਇਲਾਕੇ ਦੇ ਵਿਕਾਸ ਲਈ 'ਆਪ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਪਾਰਟੀ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਲਹਿਰ ਖੜ੍ਹੀ ਕਰਨ ਦਾ ਐਲਾਨ ਕੀਤਾ।
ਦਰਅਸਲ 'ਬਾਰ ਐਸੋਸ਼ੀਏਸ਼ਨ ਫ਼ਿਲੌਰ' ਵਿਖੇ ਹੋਈ ਇਕੱਤਰਤਾ, ਜਿਸ ਵਿੱਚ 'ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਪ੍ਰਮੁੱਖ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਇਕੱਤਰਤਾ ਦੌਰਾਨ ਵੱਡੀ ਗਿਣਤੀ ਵਿੱਚ ਐਸੋਸ਼ੀਏਸ਼ਨ ਦੇ ਵਕੀਲਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਵਿੱਚ 'ਆਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ. ਬਰਸਟ ਨੇ ਕੇਂਦਰ ਦੇ ਪੱਖਪਾਤੀ ਰਵੱਈਏ ਦੇ ਜੰਮਕੇ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅੰਬਾਨੀ ਤੇ ਅਡਾਨੀ ਦੇ ਨਾਲ ਘਿਓ-ਖਿਚੜੀ ਹੈ ਅਤੇ ਭਾਜਪਾ ਨੇ ਓਹਨਾ ਦਾ 14 ਲੱਖ ਕਰੋੜ ਦਾ ਕਰਜ਼ਾ ਵੀ ਮਾਫ਼ ਕਰ ਦਿੱਤਾ ਪਰ ਦੂਜੇ ਪਾਸੇ ਸਾਡੇ ਪੰਜਾਬ ਦੇ ਕਿਸਾਨਾਂ ਦਾ 96 ਹਜ਼ਾਰ ਕਰੋੜ੍ਹ ਨੂੰ ਮਾਫ਼ ਕਰਨ ਤੋਂ ਹੱਥ ਖਿੱਚ ਲਏ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਨੇ ਪੰਜਾਬ ਲਈ ਆਰਥਿਕ ਮੱਦਦ ਵਾਸਤੇ ਪੈਕੇਜ ਤਾਂ ਕੀ ਦੇਣੇ ਸਨ ਉਲਟਾ ਸਗੋਂ ਸਾਡੇ ਮੰਡੀ ਬੋਰਡ ਦੀ ਬਣਦੀ 3200 ਕਰੋੜ ਰੁਪਏ ਦੀ ਗ੍ਰਾਂਟ ਵੀ ਭਾਜਪਾ ਸਰਕਾਰ ਨਹੀਂ ਦੇ ਰਹੀ, ਜਿਸ ਪੈਸੇ ਨਾਲ ਮੰਡੀਆਂ, ਸੜ੍ਹਕਾਂ, ਕਿਸਾਨਾਂ ਦੇ ਠਹਿਰਨ ਲਈ ਭਵਨਾਂ ਆਦਿ ਦਾ ਨਿਰਮਾਣ ਅਤੇ ਵਿਕਾਸ ਹੋਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹੀ ਇਕ ਅਜਿਹੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਤੇ ਨਾਲ ਹੀ 28 ਹਜ਼ਾਰ ਤੋਂ ਵੱਧ ਨੌਜਵਾਨਾਂ ਰੈਗੂਲਰ ਭਰਤੀ ਕਰਵਾਕੇ ਰੁਜ਼ਗਾਰ ਦਿੱਤਾ, ਕੱਚੇ ਕਾਮੇ ਪੱਕੇ ਕੀਤੇ, ਸਕੂਲਾਂ ਦੇ ਵਿਕਾਸ ਕੀਤਾ, 500 ਮੁਹੱਲਾ ਕਲੀਨਿਕਾਂ ਦੀ ਸਥਾਪਤੀ ਨਾਲ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ।
ਸ. ਬਰਸਟ ਨੇ ਮਾਨ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਮਾਨ ਸਰਕਾਰ ਵੱਲੋਂ ਲੁਧਿਆਣੇ ਦੀਆਂ ਤਿੰਨ ਅੱਠਵੀਂ ਜਮਾਤ ਦੀਆ ਬੱਚੀਆਂ ਨੂੰ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਤੇ 51 ਹਜ਼ਾਰ ਦੀ ਰਾਸ਼ੀ ਇਨਾਮ ਵੱਜੋ ਦਿੱਤੀ ਗਈ ਹੈ। ਸਿੱਖਿਆ ਖੇਤਰ ਵਿੱਚ ਸੁਧਾਰ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 'ਆਪ ਸਰਕਾਰ ਵੱਲੋਂ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ ਹੈ, ਖੇਡਾਂ ਦੇ ਪੱਧਰ ਨੂੰ ਵੀ ਉੱਚਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਬੱਚੇ ਬਾਹਰ ਵਿਦੇਸ਼ਾਂ ਨੂੰ ਨਾ ਜਾਣ ਤੇ ਆਪਣੇ ਦੇਸ਼ ਵਿਚ ਹੀ ਵਧੀਆ ਜੀਵਨ ਹਾਸਿਲ ਕਰਨ।
ਅੰਤ ਵਿੱਚ ਹਰਚੰਦ ਸਿੰਘ ਬਰਸਟ ਨੇ ਬਾਰ ਐਸੋਸ਼ੀਏਸ਼ਨ ਦੇ ਮੌਜੂਦ ਸਮੂਹ ਵਕੀਲ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਤਾਂ ਜੋ ਜਲੰਧਰ ਹਲਕੇ ਦੀ ਅਵਾਜ ਪਾਰਲੀਮੈਂਟ ਤੱਕ ਪਹੁੰਚ ਸਕੇ। ਇਸ ਮੌਕੇ ਸ. ਬਰਸਟ ਤੋਂ ਇਲਾਵਾ ਮੌਕੇ ਤੇ ਵਿਧਾਇਕ ਜਗਸੀਰ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ ਫਿਲੌਰ),ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੈਅਰਮੈਨ, ਦਿਨੇਸ਼ ਕਮਲ (ਪ੍ਰਧਾਨ ਬਾਰ ਐਸੋਸੀਏਸ਼ਨ), ਆਤਮ ਪਰਕਾਸ਼ ਬਬਲੂ, ਦਿਨੇਸ਼ ਲਖਨਪਾਲ ਵੀ ਪ੍ਰਮੁੱਖ ਤੌਰ ਤੇ ਹਾਜ਼ਿਰ ਸਨ।
No comments:
Post a Comment