ਜਲੰਧਰ, 1 ਮਈ : ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਤੇ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਵੱਖ ਵੱਖ ਜਥੇਬੰਦੀਆਂ 'ਤੇ ਆਮ ਲੋਕ 'ਆਪ' ਵਿੱਚ ਸ਼ਾਮਲ ਹੋਰ ਰਹੇ ਹਨ। ਜਲੰਧਰ ਜ਼ਿਮਨੀ ਚੋਣ ਨੂੰ ਲੈਕੇ 'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ 'ਤੇ ਆਮ ਲੋਕਾਂ ਨੇ ਪਾਰਟੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਅਗੁਵਾਈ ਹੇਠ ਗੁਰੂ ਰਵੀ ਦਾਸ ਚੌਂਕ ਜਲੰਧਰ ਸਥਿਤ ਪਾਰਟੀ ਦੇ ਚੋਣ ਦਫਤਰ ਵਿਖੇ 80 ਤੋਂ ਵੱਧ ਲੋਕ 'ਆਪ' ਵਿੱਚ ਸ਼ਾਮਲ ਹੋ ਗਏ। 'ਆਪ' ਪੰਜਾਬ ਦੇ ਜਨਲਰ ਸਕੱਤਰ ਹਰਚੰਦ ਸਿੰਘ ਬਰਸਟ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਸਾਬਕਾ ਅਸਿਸਟੈਂਟ ਕਮਾਂਡੈਂਟ ਹਰਦਵਾਰੀ ਲਾਲ ਯਾਦਵ ਦੀ ਮੇਹਨਤ ਸਦਕਾ 'ਆਪ' ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣਾਂ ਵਿੱਚ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾ ਜਿਤਾਉਣ ਦਾ ਦਾਅਵਾ ਕੀਤਾ।
'ਆਪ' ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਗੁਰੂ ਰਵੀ ਦਾਸ ਚੌਂਕ ਵਿਖੇ ਬਣਾਏ ਗਏ ਪਾਰਟੀ ਦਫ਼ਤਰ ਵਿੱਚ 'ਆਪ' ਦਾ ਲੜ ਫੜ੍ਹਨ ਵਾਲਿਆਂ ਵਿੱਚ ਰਾਮ ਥਾਪਰ ਪ੍ਰਧਾਨ ਬਾਲਮੀਕੀ ਵੈਲਫੇਅਰ ਸੋਸਾਇਟੀ, ਕਰਨ ਗਿੱਲ ਮੀਤ ਪ੍ਰਧਾਨ, ਸੰਜੀਵ ਚੋਪੜਾ ਮੀਤ ਚੇਅਰਮੈਨ, ਕਮਲਜੀਤ ਸਿੱਧੂ ਹੈਪੀ ਯੂਥ ਪ੍ਰਧਾਨ ਸਮੇਤ ਅਸ਼ੋਕ ਕੁਮਾਰ, ਰਾਜੇਸ਼, ਸ਼ੰਕਰ, ਦੇਵ ਠਾਕੁਰ, ਵਿਕਾਸ, ਬੰਟੀ, ਅਨਿਲ, ਪ੍ਰੇਮ, ਹੈਪੀ, ਕਰਨ, ਚੰਨੀ, ਕਨੂੰ, ਰਿਤਿਕ, ਮਨੀਸ਼,ਜੱਸੀ, ਰੋਹਿਤ, ਵੀਜੇ, ਅਵਤਾਰ, ਗੈਰੀ, ਲਾਟੂ, ਵਿਸ਼ਾਲ, ਰੋਮੀ, ਮੋਨੂੰ, ਬਾਦਲ, ਬੱਗਾ, ਸਚਿਨ, ਬੰਟੀ ਹੰਸ, ਧੰਨਾ, ਸਰਬਜੀਤ, ਬਾਬੂ ਲਾਲ, ਸੰਜੇ, ਅਮਨ ਅਤੇ ਉਨ੍ਹਾਂ ਦੇ ਹੋਰ ਵੀ ਕਈ ਸਾਥੀ ਸ਼ਾਮਲ ਸਨ।
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਸਾਰੀਆਂ ਦਾ ਪਾਰਟੀ ਵਿੱਚ ਪੂਰਾ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਭਾਈ ਭਤੀਜਾਵਾਦ ਦੀ ਥਾਂ ਹਰ ਤਬਕੇ ਦੇ ਲੋਕਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਜਲੰਧਰ ਹਲਕੇ ਦੇ ਲੋਕਾਂ ਨੇ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਉਮੀਦਵਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ।
No comments:
Post a Comment