Tuesday, May 30, 2023

ਪੰਜਾਬ ਤੋਂ ਇਲਾਵਾ - ਹਰਿਆਣਾ, ਦਿੱਲੀ , ਤਿਲਗਾਮਾਂ ਤੇ ਉੜੀਸਾ ਪ੍ਰਾਂਤਾਂ ਤੋਂ ਪੁੱਜਣਗੀਆਂ ਮਹਿਲਾ ਪੱਤਰਕਾਰ - ਹਰਦੀਪ ਕੌਰ

 ਚੰਡੀਗੜ੍ਹ 'ਚ ਪਹਿਲੀ ਰਾਸ਼ਟਰੀ ਮਹਿਲਾ ਪੱਤਰਕਾਰ ਕਾਨਫਰੰਸ ਪਹਿਲੀ ਜੂਨ ਨੂੰ  

 ਚੰਡੀਗੜ੍ਹ : 30 ਮਈ : ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਫੀਲਡ ਵਿਚ ਕੰਮ ਕਰ ਰਹੀਆਂ ਮਹਿਲਾ ਪੱਤਰਕਾਰਾਂ ਨੂੰ  ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਵਿਸ਼ੇ ਉੱਤੇ ਰਾਸ਼ਟਰੀ ਮਹਿਲਾ ਪੱਤਰਕਾਰ ਕਾਨਫਰੰਸ ਦਾ ਆਯੋਜਨ  ਕੀਤਾ ਜਾ ਰਿਹਾ ਹੈ, ਇਹ ਕਾਨਫਰੰਸ ਸੀਨੀਅਰ ਪੱਤਰਕਾਰ  ਮਹਿਲਾਵਾਂ  ਦੀ ਲਈ  ਭਲਾਈ ਲਈ ਲੰਬੇ ਸਮੇਂ ਤੋਂ ਯਤਨਸ਼ੀਲ -ਦਿਸ਼ਾ ਵੋਮੈਨ ਵੈਲਫੇਅਰ ਟਰੱਸਟ (ਰਜਿ.) ਦੇ ਪ੍ਰਧਾਨ ਹਰਦੀਪ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਜਿੱਥੇ ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜੇਮਾਜਰਾ ਮੁੱਖ ਮਹਿਮਾਨ ਵਜੋਂ ਅਤੇ ਮਹਿਲਾ, ਬਾਲ ਭਲਾਈ ਮੰਤਰੀ ਡਾ. ਬਲਜੀਤ  ਕੌਰ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਤੇ ਦਿਸ਼ਾ ਪ੍ਰਧਾਨ ਹਰਦੀਪ ਕੌਰ ਹੋਰਾਂ ਕਿਹਾ ਕਿ ਇਸ ਕਾਨਫਰੰਸ ਨੂੰ ਲੈ ਕੇ ਦੇਸ਼ ਭਰ ਵਿੱਚ ਪੱਤਰਕਾਰ ਵਜੋਂ ਵਿਚਰ ਰਹੀਆਂ


 ਮਹਿਲਾ ਪੱਤਰਕਾਰਾ ਦੇ ਚੇਹਰਿਆਂ ਤੇ ਡਾਹਢਾ  ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਹ ਪਹਿਲਾ ਮੌਕਾ ਹੋਵੇਗਾ ਕਿ ਚੰਡੀਗੜ੍ਹ ਤੋਂ ਇਲਾਵਾ  ਪੰਜਾਬ ਭਰ ਵਿੱਚ  ਵਿਚਰ ਰਹੀਆਂ ਮਹਿਲਾ ਪੱਤਰਕਾਰਾਂ ਨੂੰ ਇਕ ਮੰਚ ਤੇ ਵੇਖਿਆਂ ਜਾਵੇਗਾ, ਜਿੱਥੇ ਉਹ ਮਿਲ ਬੈਠ ਕੇ ਆਪਣੇ ਖੇਤਰ ਵਿਚਲੀਆਂ ਮੁਸ਼ਕਿਲਾ ਦੇ ਬਾਰੇ ਵਿੱਚ ਗੱਲ ਰੱਖ ਸਕਣਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚਾਈ ਜਾ ਸਕੇਗੀ।

ਦਿਸ਼ਾ ਪ੍ਰਦਾਨ ਹਰਦੀਪ ਕੌਰ ਨੂੰ ਗੱਲਬਾਤ ਜਾਰੀ ਰੱਖਦਿਆਂ ਦੱਸਿਆ ਕਿ ਇਕ ਕਾਨਫਰੰਸ ਦੌਰਾਨ ਪੰਜਾਬ, ਚੰਡੀਗੜ੍ਹ ਤੋਂ ਇਲਾਵਾ ਹਰਿਆਣਾ, ਦਿੱਲੀ, ਤਿਲਗਾਮਾਂ ਤੇ ਉੜੀਸਾ ਰਾਜਾ ਤੋਂ ਵੀ ਸੀਨੀਅਰ ਮਹਿਲਾਂ ਪੱਤਰਕਾਰ ਆਪਣੇ ਪਰਚੇ ਪੜ੍ਹਨਗੀਆਂ, ਹਰਦੀਪ ਕੌਰ   ਹੋਰਾਂ ਕਿਹਾ ਕਿ ਇਸ ਕਾਨਫਰੰਸ ਦੌਰਾਨ ਨਿਕਲੇ ਸੰਵਾਦ ਨੂੰ  ਦਸਤਾਵੇਜ਼ ਦੇ ਤੌਰ ਤੇ ਪੰਜਾਬ, ਹਰਿਆਣਾ ਤੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਤੱਕ ਵੀ ਪੁੱਜਦਾ ਕੀਤਾ ਜਾਵੇਗਾ ਤੇ ਅਗਾਂਹ ਵੀ ਮਹਿਲਾ ਪੱਤਰਕਾਰਾਂ ਦੇ ਲਈ ਸਾਜਗਰ ਮਾਹੌਲ ਬਣਾਈ ਰੱਖਣ ਦੇ ਲਈ ਦੇਸ਼ ਭਰ ਵਿੱਚ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ਦੇ ਲਈ  ਟਰੱਸਟ ਵੱਲੋਂ ਇਸ ਨਵੇਕਲੀ ਪਹਿਲ ਦੇ ਚਲਦਿਆਂ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ। ਬੁੱਧੀਜੀਵੀ ਵਰਗ ਵੱਲੋਂ ਵੀ ਇਸ ਪਲੇਠੀ ਕਾਨਫਰੰਸ ਕਰਵਾਏ ਜਾਣ  ਨੂੰ ਲੈ ਕੇ ਸੁਝਾਅ ਮੋਬਾਈਲ ਜਰੀਏ ਅਤੇ ਹੋਰਨਾਂ ਨੈਟਵਰਕ ਸਾਧਨਾਂ ਰਾਹੀਂ ਦਿਸ਼ਾ ਟਰੱਸਟ ਨੂੰ ਭੇਜੇ ਜਾ ਰਹੇ ਹਨ। ਇਸ ਸਭ ਦੇ ਨਾਲ ਸਾਡਾ ਹੋਂਸਲਾ ਪਹਿਲਾਂ ਦੇ ਮੁਕਾਬਲੇ ਹੋਰ ਵਧ ਰਿਹਾ ਹੈ ਤੇ ਅਸੀਂ ਹੋਰ ਜ਼ਿੰਮੇਵਾਰੀ ਨਾਲ ਇਸ ਕਾਨਫਰੰਸ ਦੀ ਕਾਮਯਾਬੀ ਲਈ ਜੁਟ ਚੁੱਕੇ ਹਾਂ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger