SBP GROUP

SBP GROUP

Search This Blog

Total Pageviews

ਜ਼ਿਲਾ ਪ੍ਰਸ਼ਾਸਨ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਬੇਲਰ ਤੇ ਰੇਕਰ ਮਸ਼ੀਨਾਂ ਪ੍ਰਾਪਤ ਕਰਨ ਲਈ ਅਰਜੀਆਂ ਦੀ ਮੰਗ

ਐਸ.ਏ.ਐਸ.ਨਗਰ, 16 ਮਈ :  ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪ੍ਰਸ਼ਾਸਨ ਦੁਆਰਾ ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਦੀ ਸਹਾਇਤਾ ਨਾਲ ਪਰਾਲੀ ਦੀ ਸਾਂਭ-ਸੰਭਾਲ ਹਿੱਤ ਸੀ.ਈ.ਆਰ. ਫੰਡ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀ ਮਸ਼ੀਨ ਤਿੰਨ ਬੇਲਰ ਅਤੇ ਤਿੰਨ ਰੇਕਰ ਕਿਸਾਨ / ਕਿਸਾਨ ਗਰੁੱਪਾਂ/ ਗ੍ਰਾਮ ਪੰਚਾਇਤਾਂ/ ਸਹਿਕਾਰੀ ਸਭਾਵਾਂ ਨੂੰ ਸੀ.ਆਰ.ਐਮ. ਸਕੀਮ ਅਨੁਸਾਰ 50 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਮਿਤੀ 30 ਮਈ 2023 ਤੱਕ ਕਿਸਾਨ ਪਾਸੋ ਅਰਜੀਆਂ ਮੰਗੀਆ ਗਈਆ ਹਨ ।


 ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਲ 2023 ਦੌਰਾਨ ਪ੍ਰਸ਼ਾਸਨ ਵੱਲੋਂ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਬੇਲਰ ਅਤੇ ਰੇਕਰ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਬਣਾਇਆ ਗਿਆ ਹੈ। ਉਹ ਕਿਸਾਨ/ ਕਿਸਾਨ ਗਰੁੱਪ/ ਗ੍ਰਾਮ ਪੰਚਾਇਤਾਂ ਅਤੇ ਸਹਿਕਾਰੀ ਸਭਾਂਵਾ ਜੋ ਪਰਾਲੀ ਦੀਆਂ ਗੰਢਾਂ ਬਣਾਉਣ ਦੇ ਚਾਹਵਾਨ ਹਨ ਪਾਸੋਂ ਮਿਤੀ 30 ਮਈ 2023 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ  ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਜਿੱਥੇ ਕਿਸਾਨ ਆਪਣੇ ਖੇਤਾਂ ਦੀ ਪਰਾਲੀ ਦੀਆਂ ਗੰਢਾਂ ਬਣਾਉਣਗੇ  ਉਸ ਦੇ ਨਾਲ ਹੀ ਹੋਰ ਲੋੜਵੰਦ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਇਕੱਠੀ ਕਰਕੇ ਗੰਢਾਂ ਤਿਆਰ ਕਰਨ ਅਤੇ ਸਬੰਧਤ ਫਰਮਾਂ ਨੂੰ ਸਪਲਾਈ ਕਰਨਗੇ। ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਨੇ ਅਪੀਲ ਕੀਤੀ ਕਿ ਜੋ ਚਾਹਵਾਨ ਕਿਸਾਨ/ਕਿਸਾਨ ਗਰੁੱਪ/ ਗ੍ਰਾਮ ਪੰਚਾਇਤਾਂ/ ਸਹਿਕਾਰੀ ਸਭਾਂਵਾ ਬੇਲਰ ਅਤੇ ਰੇਕਰ ਲੈਣਾ ਚਾਹੁੰਦੇ ਹਨ ਉਹ ਆਪਣੀਆਂ ਅਰਜੀਆਂ ਦਫਤਰ ਮੁੱਖ ਖੇਤੀਬਾੜੀ ਅਫਸਰ  ਐੱਸ.ਏ.ਐੱਸ.ਨਗਰ ਨੂੰ ਮਿਤੀ 30 ਮਈ 2023 ਤੱਕ ਦੇ ਸਕਦੇ ਹਨ।

No comments:


Wikipedia

Search results

Powered By Blogger