SBP GROUP

SBP GROUP

Search This Blog

Total Pageviews

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ” ਤਹਿਤ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

 ਐਸ.ਏ.ਐਸ ਨਗਰ, 22 ਮਈ : ਸ਼੍ਰੀਮਤੀ  ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ.ਨਗਰ ਦੀ ਅਗਵਾਈ ਹੇਠ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ” ਤਹਿਤ ਮਈ 15 ਤੋਂ 5 ਜੂਨ ਤੱਕ ਚੱਲਣ ਵਾਲੇ ਪ੍ਰੋਗਰਾਮ ਤਹਿਤ ਸੰਯੁਕਤ ਕਮਸ਼ਿਨਰ ਕਿਰਨ ਸ਼ਰਮਾ ਵਲੋਂ ਸਾਰੇ ਆਰ ਆਰ ਆਰ ਸੈਂਟਰਾਂ 

ਦਾ ਨਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਖੁਦ ਪਹਿਲ ਕਰਦੇ ਹੋਏ ਅੱਜ ਫੇਜ਼-8 ਵਾਲੇ ਸੈਂਟਰਾਂ ਵਿੱਚ ਕੁੱਝ ਕਿਤਾਬਾਂ ਅਤੇ ਕੱਪੜੇ ਦਿੱਤੇ ਗਏ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਸ਼ਹਿਰ ਵਿੱਚ ਨਗਰ ਨਿਗਮ ਵਲੋਂ ਖੋਲੇ ਇਹਨਾਂ ਸੈਂਟਰਾਂ ਸਬੰਧੀ ਲੋਕਾਂ ਨੂੰ ਮੁਨਾਦੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤਾ ਗਿਆ ਸਮਾਨ ਨਗਰ ਨਿਗਮ ਦੀਆਂ ਗੱਡੀਆਂ ਰਾਹੀਂ ਇਕੱਠਾ ਕਰਕੇ ਵੱਖ ਵੱਖ ਸੈਂਟਰਾਂ 'ਤੇ ਪਹੁੰਚਦਾ ਕੀਤਾ ਜਾਂਦਾ ਹੈ। 


ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਲਿਾਂ ਨਗਰ ਨਿਗਮ ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਪੰਜ ਆਰ ਆਰ ਸੈਂਟਰਾਂ (ਰੀਸਾਈਕਲ, ਰਡਿਊਜ਼, ਰੀਯੂਜ਼ ਸੈਂਟਰ) ਖੋਲੇ ਗਏ ਹਨ ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਣੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ। 

ਸ਼ਹੀਦ ਭਗਤ ਸਿੰਘ ਨੇਚਰ ਪਾਰਕ ਫੇਜ਼ 8 ਵਿੱਚ ਸੰਯੁਕਤ ਕਮਿਸ਼ਨਰ, ਕਿਰਨ ਸ਼ਰਮਾ ਅਤੇ ਹੋਰ ਸਟਾਫ ਵੱਲੋਂ ਮਿਸ਼ਨ ਮੇਰੀ ਲਾਈਫ , ਮੇਰਾ ਸਵੱਂਛ ਸ਼ਹਿਰ ਕੰਬਾਈਨ ਵਿੱਚ ਡਰਾਈ ਵੇਸਟ ਇੱਕਠਾ ਕੀਤਾ ਗਿਆ ਅਤੇ ਜਿਸ ਦੀਆਂ ਬਾਅਦ ਵਿੱਚ ਪਲਾਸਟਿਕ ਬੇਲਜ਼ ਬਣਾਈਆਂ ਜਾਂਦੀਆਂ ਹਨ। 

ਇਸ ਸਬੰਧੀ ਸੰਯੁਕਤ ਕਮਸ਼ਿਨਰ ਕਿਰਨ ਸ਼ਰਮਾ ਨੇ ਦੱਸਿਆ ਕਿ ਐਸ.ਏ.ਐਸ.ਨਗਰ ਸ਼ਹਿਰ ਦੇ ਕਈ ਵਾਸੀਆਂ ਨੂੰ ਘਰ ਵਿੱਚ ਵਾਧੂ ਪਏ ਸਮਾਨ ਦਾ ਨਿਪਟਾਰਾ ਕਰਨ ਲਈ ਡੋਰ ਟੂ ਡੋਰ ਕੁਲੈਕਸ਼ਨ ਕਰਨ ਲਈ ਵਾਹਨ ਭੇਜੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਮੁਹਾਲੀ ਵਾਸੀ ਅਪਣੇ ਘਰ ਦਾ ਵਾਧੂ ਸਮਾਨ ਜੋ ਕਿਸੇ ਹੋਰ ਵਿਅਕਤੀ ਦੇ ਕੰਮ ਆ ਸਕਦਾ ਹੈ, ਇਸ ਵਾਹਨ ਵਿੱਚ ਪਾ ਸਕਦੇ ਹਨ ਤਾਂ ਜੋ ਇਹ ਲੋੜਵੰਦ ਵਿਅਕਤੀ ਤਕ ਪਹੁੰਚ ਸਕੇ, ਉਨ੍ਹਾਂ ਦੀ ਸਹੂਲਤ ਲਈ ਉਕਤ ਵਾਹਨ ਅਤੇ ਸੈਂਟਰ ਬਹੁਤ ਲਾਹੇਵੰਦ ਹੋਣਗੇ। 

ਉਨ੍ਹਾਂ ਅਨੁਸਾਰ ਇਨ੍ਹਾਂ ਸੈਂਟਰਾਂ ਵਿੱਚ ਇੱਕਠਾ ਕੀਤਾ ਸਮਾਨ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਲੋੜ ਮੁਤਾਬਿਕ ਲੈ ਕੇ ਜਾ ਸਕਦਾ ਹੈ। ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਪੰਜ ਕੁਲੈਕਸ਼ਨ ਸੈਂਟਰ ਸੈਕਟਰ 54, 65  ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ, ਸੈਕਟਰ 56 ਦੇ ਰੈਣ ਬਸੇਰਾ ਅਤੇ ਫੇਸ-8 ਨੇਚਰ ਪਾਰਕ ਵਿੱਚ ਸਥਾਪਤ ਕੀਤੇ ਗਏ ਹਨ। ਜਿੱਥੇ ਐਸ.ਏ.ਐਸ.ਨਗਰ ਵਾਸੀ ਆਪਣਾ ਪੁਰਾਣਾ ਸਮਾਨ ਮੁੜ ਭੇਜ ਸਕਦੇ ਹਨ। 

ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਨੇ ਵੱਟਸਐਪ ਨੰਬਰ: 94637-75070 ਅਤੇ ਟੋਲ ਫ੍ਰੀ ਨੰਬਰ :-18001370007 'ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ। 

ਸ੍ਰੀਮਤੀ ਕਿਰਨ ਸ਼ਰਮਾ, ਸੰਯੁਕਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ” ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਦੇ ਨਾਲ ਸਹਾਇਕ ਕਮਸ਼ਿਨਰ ਮਨਪ੍ਰੀਤ ਸਿੰਘ ਸਿੱਧੂ, ਸੀ.ਐਸ.ਆਈ ਸ੍ਰੀ ਹਰਵੰਤ ਸਿੰਘ, ਸੀ.ਐਫ. ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਵੰਦਨਾ ਸਖੀਜਾ ਅਤੇ ਹੋਰ ਸਟਾਫ ਹਾਜ਼ਰ ਸੀ।

No comments:


Wikipedia

Search results

Powered By Blogger