ਖਰੜ 16 ਮਈ : ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਨਗਰ ਕੌਂਸਲ ਖਰੜ ਦੇ ਹਾਲਾਤ ਇਹ ਬਣ ਗਏ ਹਨ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਖੁਦ ਹੀ ਨਗਰ ਕੌਂਸਲ ਖਰੜ ਦੀ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਹਰ ਦੋ-ਤਿੰਨ ਮਹੀਨੇ ਬਾਅਦ ਹੀ ਆਪ ਸਰਕਾਰ ਵਲੋਂ ਨਗਰ ਕੌਂਸਲ ਖਰੜ ਦਾ ਕਾਰਜਸਾਧਕ ਅਫਸਰ ਬਦਲ ਦਿੱਤਾ ਜਾਂਦਾ ਹੈ। ਹਰ ਫੈਸਲਾ ਵਾਪਸ ਲੈਣਾ ਪੈ ਰਿਹਾ ਹੈ। ਖਰੜ ਦੀ ਜਨਤਾ ਵੀ ਹੈਰਾਨ ਅਤੇ ਪਰੇਸ਼ਾਨ ਹੈ। ਆਖਿਰ ਨਗਰ ਕੌਂਸਲ ਖਰੜ ਵਿੱਚ ਚੱਲ ਕੀ ਰਿਹਾ ਹੈ। ਨਗਰ ਕੌਂਸਲ ਖਰੜ ਦੇ ਮੁਲਾਜ਼ਮਾਂ ਨੂੰ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਨਗਰ ਕੌਂਸਲ ਖਰੜ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਖਰੜ ਦੇ ਆਰਕੀਟੈਕਟਾਂ , ਖਰੜ ਦੇ ਕਾਲੋਨਾਈਜ਼ਰਾਂ, ਖਰੜ ਦੇ ਪ੍ਰਾਪਰਟੀ ਡੀਲਰਾਂ ਅਤੇ ਖਰੜ ਵਾਸੀਆਂ ਦੇ ਆਪਣੇ ਕੰਮ ਨਾ ਹੋਣ ਕਾਰਨ ਨਗਰ ਕੌਂਸਲ ਖਰੜ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਨਰਿੰਦਰ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਵਰਕਰ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕਜੋਲੀ ਵਾਟਰ ਵਰਕਸ ਤੋਂ ਖਰੜ ਨੂੰ ਪਾਣੀ ਦੇਣ ਦੇ ਝੂਠੇ ਵਾਅਦੇ ਕਰ ਰਹੇ ਹਨ ਅਤੇ ਝੂਠੇ ਇਸ਼ਤਿਹਾਰ ਲਗਾ ਕੇ ਵਾਹ-ਵਾਹੀ ਖੱਟ ਰਹੇ ਹਨ। ਪਰ ਕਜੋਲੀ ਵਾਟਰ ਵਰਕਸ ਤੋਂ ਅੱਜ ਤੱਕ ਪਾਣੀ ਦੀ ਇੱਕ ਬੁੰਦ ਵੀ ਖਰੜ ਨਿਵਾਸੀਆਂ ਨੂੰ ਨਹੀਂ ਦਵਾ ਸਕੇ । ਪਿਛਲੀ ਵਾਰ ਵੀ ਉਹ ਸਰਕਾਰ ਸੀ ਤੇ ਹੁਣ ਵੀ ਉਨ੍ਹਾਂ ਦੀ ਸਰਕਾਰ ਹੈ। ਖਰੜ ਵਿੱਚ ਨਵੇਂ ਟਿਉਬਵੈੱਲ ਲਗਾਉਣ ਦੀ ਮੁਹਿੰਮ ਫੁਲ ਜੋਰਾ ਉੱਤੇ ਹੈ ਕਿਉਂਕਿ ਨਵੇਂ ਟਿਉਬਵੈੱਲਾ ਵਿੱਚ ਘਟੀਆਂ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਇਹ ਟਿਉਬਵੈੱਲ ਕੁਝ ਮਹੀਨਿਆਂ ਵਿਚ ਹੀ ਫੈੰਲ ਹੋ ਜਾਂਦੇ ਹਨ ਤੇ ਫਿਰ ਨਵਾਂ ਲਗਾਉਣਾ ਪੈਂਦਾ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਖਰੜ ਸ਼ਹਿਰ ਵਾਸੀ ਪਾਣੀ ਦੀ ਵੱਡੀ ਕਿੱਲਤ ਨਾਲ ਜੁਝ ਰਹੇ ਹਨ। ਦੂਜੇ ਪਾਸੇ ਖਰੜ ਦੀ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਕੋਲ ਖਰੜ ਵਾਸੀਆਂ ਦੀਆਂ ਸਮਸਿਆਵਾਂ ਸੁਣਨ ਦਾ ਸਮਾਂ ਨਹੀਂ ਹੈ, ਹੱਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਆਗੂਆਂ ਦਾ ਸਾਰਾ ਧਿਆਨ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਦੀ ਕੁਰਸੀ ਖੋਹਣ ਤੇ ਲੱਗਾ ਹੋਇਆ ਹੈ। ਜਿਸ ਕਾਰਨ ਖਰੜ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਖਰੜ ਵਾਸੀ ਖੱਜਲਖੁਆਰ ਹੋ ਰਹੇ ਹਨ । ਪੰਜਾਬ ਸਰਕਾਰ ਵਲੋਂ ਹੋਰ ਪਾਰਟੀਆਂ ਅਤੇ ਆਜ਼ਾਦ ਜਿੱਤੇ ਕੋਸ਼ਲਰਾ ਦੀਆਂ ਵਾਰਡਾਂ ਦੇ ਕੰਮ ਰੋਕ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਨਰਿੰਦਰ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਵਾਂ ਬੱਸ ਸਟੈਂਡ ਬਣਾਉਣ, ਡੰਪਿੰਗ ਗਰਾਉਂਡ ਨੂੰ ਸ਼ਹਿਰ ਵਿੱਚੋਂ ਬਾਹਰ ਕੱਢਣ, ਕਜੋਲੀ ਵਾਟਰ ਵਰਕਸ ਤੋਂ ਖਰੜ ਨੂੰ ਪਾਣੀ, ਬਰਸਾਤੀ ਪਾਣੀ ਦੀ ਨਿਕਾਸੀ,ਦੋ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ , ਸ਼ਹਿਰ ਵਿੱਚ ਨਵੇਂ ਸਿਰੇ ਤੋਂ ਸੀਵਰੇਜ ਪਾਉਣ , ਸ਼ਹਿਰ ਵਿੱਚ ਸੋਲਰ ਸਟਰੀਟ ਲਾਈਟਾਂ ਲਗਾਉਣਾ, ਬਿਜਲੀ ਦੀ ਸਪਲਾਈ ਅੰਡਰਗਰਾਊਂਡ ਤਾਰਾਂ ਰਾਹੀਂ ਪਹੁੰਚਾਉਣ , ਖਰੜ ਦੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣਾ, ਹਰ ਨੋਜਵਾਨ ਨੂੰ ਰੋਜ਼ਗਾਰ, ਨਸਾਂ ਖਤਮ ਕਰਨ, ਮਹਿਲਾਵਾਂ ਨੂੰ 1,000 ਰੁਪਏ ਮਹੀਨਾ ਦੇਣ ਆਦਿ ਝੂਠੇ ਵਾਅਦੇ, ਝੂਠੀਆਂ ਗਾਰੰਟੀਆ ਖਰੜ ਵਾਸੀਆਂ ਨੂੰ ਦੇ ਕੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਪਰ ਖਰੜ ਵਾਸੀਆਂ ਨਾਲ ਕੀਤਾ ਕੋਈ ਵੀ ਵਾਅਦਾ, ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ ।
ਨਰਿੰਦਰ ਰਾਣਾ ਨੇ ਦੱਸਿਆ ਕਿ ਨਗਰ ਕੌਂਸਲ ਕੋਲ ਸਟਾਫ ਦੀ ਘਾਟ ਹੈ, ਥਾਂ-ਥਾਂ ਤੇ ਸੀਵਰੇਜ ਅਤੇ ਡਰੇਨਾਂ ਦੇ ਢੱਕਣ ਟੁੱਟੇ ਹੋਏ ਹਨ, ਸਟਰੀਟ ਲਾਈਟਾਂ ਬੰਦ ਹਨ, ਨਿਜੀ ਕੰਮਾਂ ਲਈ ਖਰੜ ਵਾਸੀ ਖੱਜਲਖੁਆਰ ਹੋ ਰਹੇ, ਐਨ ਓ ਸੀ ਲਈ ਪ੍ਰਾਪਰਟੀ ਡੀਲਰ, ਕਲੋਨਾਈਜ਼ਰ ਅਤੇ ਆਮ ਜਨਤਾ ਖੱਜਲਖੁਆਰ ਹੋ ਰਹੀ ਹੈ। ਨਰਿੰਦਰ ਰਾਣਾ ਨੇ ਕਿਹਾ ਕਿ ਇਨ੍ਹਾਂ ਸਭ ਕਾਰਨਾਂ ਕਰਕੇ ਖਰੜ ਦੀ ਜਨਤਾ ਵਿੱਚ ਆਮ ਆਦਮੀ ਪਾਰਟੀ ਖਿਲਾਫ ਰੋਸ ਵੱਧ ਰਿਹਾ ਹੈ।
ਨਰਿੰਦਰ ਰਾਣਾ ਨੇ ਕਿਹਾ ਕਿ ਨਗਰ ਕੌਂਸਲ ਦੇ ਕੋਸ਼ਲਰਾ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ। ਜੇ ਕੋਈ ਮੀਟਿੰਗ ਹੁੰਦੀ ਹੈ ਤਾਂ ਉਸ ਵਿੱਚ ਹੰਗਾਮਾ ਹੁੰਦਾ ਹੈ ਅਤੇ ਹੱਥੋਪਾਈ ਤੱਕ ਦੀ ਨੋਬਤ ਆ ਰਹੀ ਹੈ। ਮੀਟਿੰਗਾਂ ਨਾ ਹੋਣ ਕਾਰਨ ਖਰੜ ਸ਼ਹਿਰ ਦੇ ਵਿਕਾਸ ਕਾਰਜ ਠੱਪ ਹੋ ਗਏ ਹਨ ।
ਨਰਿੰਦਰ ਰਾਣਾ ਨੇ ਕਿਹਾ ਕਿ ਖਰੜ ਦੀ ਜਨਤਾ ਨਗਰ ਕੌਂਸਲ ਖਰੜ ਅੰਦਰ ਚੱਲ ਰਹੇ ਗ੍ਰਹਿ ਯੁੱਧ ਨੂੰ ਬਾਰੀਕੀ ਨਾਲ ਦੇਖ ਰਹੀ ਹੈ। ਭਾਜਪਾ ਖਰੜ ਨੇ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ। ਆਪ ਸਰਕਾਰ ਖਿਲਾਫ ਭਾਜਪਾ ਵਰਕਰ ਜਨਤਾ ਵਿੱਚ ਜਾਉਣਗੇ , ਨੁਕੱੜ ਮੀਟਿੰਗਾਂ ਰਾਹੀ ਹਰ ਮੁਹੱਲੇ, ਹਰ ਵਾਰਡ ਤੱਕ ਪਹੁੰਚ ਕਰਕੇ ਖਰੜ ਦੀ ਜਨਤਾ ਦੇ ਕੰਮਾਂ ਦਾ ਦਬਾਅ ਬਣਾਉਣਗੇ , ਝੂਠੀਆਂ ਗਾਰੰਟੀਆ ਬਾਰੇ ਦੱਸਣਗੇ ਅਤੇ ਆਪ ਸਰਕਾਰ ਦੀ ਪੋਲ ਖੋਲ੍ਹਣਗੇ ।
No comments:
Post a Comment