ਖਰੜ 09 ਮਈ : ਮਹਾਰਾਣਾ ਪ੍ਰਤਾਪ ਜੀ ਦਾ 483ਵੀ ਜਯੰਤੀ ਪਿੰਡ ਬਡਾਲੀ ਵਾਸੀਆਂ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾ ਕੇ ਮਨਾਈ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਅਤੇ ਵਾਰਡ ਨੰ: 26 ਦੇ ਕੌਸਲਰ ਜਸਵੀਰ ਰਾਣਾ ਜੋਨੀ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਅਤੇ ਪਿੰਡ ਵਾਸੀਆਂ ਨੇ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਨਰਿੰਦਰ ਰਾਣਾ ਨੇ ਕਿਹਾ ਕਿ ਮਾਤਰ-ਭੂਮੀ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਜੀਵਨ ਕਹਾਣੀਆਂ ਆਉਣ ਵਾਲੇ ਯੁੱਗਾਂ ਤੱਕ ਯਾਦ ਕੀਤੀਆਂ ਜਾਣਗੀਆਂ। ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂ ਦੇ ਫੁੱਲ ਭੇਟ ਕਰਦਾ ਹਾਂ । ਉਨ੍ਹਾਂ ਦੇ ਕੁਰਬਾਨੀ ਭਰੇ ਜੀਵਨ ਦੀ ਮਹਿਜ਼ ਯਾਦ ਹੀ ਸਾਰੇ ਭਾਰਤੀਆਂ ਦੇ ਦਿਲਾਂ ਨੂੰ ਮਾਤਰ-ਭੂਮੀ ਪ੍ਰਤੀ ਸ਼ਰਧਾ ਅਤੇ ਸਮਰਪਣ ਦੀ ਬੇਅੰਤ ਭਾਵਨਾ ਭਰ ਦਿੰਦੀ ਹੈ। ਦੇਸ਼ ਨੂੰ ਸਮਰਪਿਤ ਉਨ੍ਹਾਂ ਦੀ ਕੁਰਬਾਨੀ ਦਾ ਜੀਵਨ ਸਾਨੂੰ ਭਾਰਤ ਮਾਤਾ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।
ਇਸ ਮੌਕੇ ਕੋਸ਼ਲਰ ਜਸਵੀਰ ਰਾਣਾ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਨੇ ਦੇਸ਼, ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਅਨੇਕਾਂ ਕਸ਼ਟ ਝੱਲਣ ਤੋਂ ਬਾਅਦ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਮਹਾਰਾਣਾ ਪ੍ਰਤਾਪ ਜੀ ਦੀ ਬਹਾਦਰੀ ਅਤੇ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਸਦੀਵੀ ਕਾਲ ਤੱਕ ਸਾਡੀ ਪ੍ਰੇਰਨਾ ਦਾ ਕੇਂਦਰ ਬਣਿਆ ਰਹਿਣਗੀਆਂ।
ਇਸ ਮੌਕੇ ਪਵਨ ਕੁਮਾਰ ਰਾਣਾ, ਦਿਲਬਾਗ ਸਿੰਘ ਰਾਣਾ, ਜੁਬਲ ਰਾਣਾ, ਪਾਲਾ ਰਾਣਾ, ਰਾਮ ਕੁਮਾਰ ਰਾਣਾ, ਸੰਜੀਵ ਰਾਣਾ, ਵਿਨੇ ਰਾਣਾ, ਸਤਿਅਮ ਰਾਣਾ, ਅਨਿਕੇਤ ਰਾਣਾ, ਵਿੱਕੀ ਰਾਣਾ, ਮਨੂੰ ਰਾਣਾ, ਆਸ਼ੂ ਰਾਣਾ, ਕਰਨ ਰਾਣਾ, ਹੈਰੀ ਰਾਣਾ, ਕਾਲਾ ਰਾਣਾ, ਬਿੱਟੂ ਰਾਣਾ, ਦੀਸ਼ੂ ਰਾਣਾ, ਰਵੀ ਰਾਣਾ, ਨਿਤਿਨ ਰਾਣਾ, ਕੋਮਲ ਰਾਣਾ ਆਦਿ ਵੀ ਹਾਜ਼ਰ ਸਨ।
No comments:
Post a Comment