SBP GROUP

SBP GROUP

Search This Blog

Total Pageviews

ਖਰੜ-ਬਨੂੜ ਮੁੱਖ ਮਾਰਗ ’ਤੇ ਡਰੇਨ ਦੀ ਸਫ਼ਾਈ ਦਾ ਕੰਮ ਮੁਕੰਮਲ

 ਐਸ.ਏ.ਐਸ.ਨਗਰ, 04 ਮਈ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਣਥੱਕ ਯਤਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਰੜ-ਬਨੂੜ ਹਾਈਵੇਅ 'ਤੇ ਪਾਣੀ ਦੀ ਨਿਕਾਸੀ ਰੁਕਣ ਦੀ ਸ਼ਿਕਾਇਤ ਮਿਲੀ ਸੀ।

ਪਿਛਲੇ ਕੁਝ ਸਮੇਂ ਤੋਂ ਡਰੇਨ ਪਲਾਸਟਿਕ, ਬੋਤਲਾਂ, ਪੌਲੀਥੀਨ ਆਦਿ ਸਮੇਤ ਕਈ ਕਾਰਨਾਂ ਕਰਕੇ ਬੰਦ ਹੋ ਗਈ ਸੀ, ਜਿਸ ਕਾਰਨ ਡਰੇਨ ਦੀ ਸਫ਼ਾਈ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਹ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੁਆਰਾ ਖੂਨੀ ਮਾਜਰਾ ਤੋਂ ਭਾਗੋ ਮਾਜਰਾ ਪਿੰਡ, ਜਿੱਥੇ ਆਰਸੀਸੀ ਡਰੇਨ ਖਤਮ ਹੁੰਦੀ ਹੈ, ਤਕ ਕੀਤਾ ਗਿਆ। 


ਕੰਮ ਨੂੰ ਨੇਪਰੇ ਚਾੜ੍ਹਨ ਲਈ ਜੇਸੀਬੀ ਅਤੇ ਟਰੈਕਟਰ ਜੁਟਾਏ ਗਏ। ਆਰਸੀਸੀ ਡਰੇਨ ਦੀ ਸਫਾਈ ਦੌਰਾਨ ਸੁਰੱਖਿਆ ਦੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ।

ਡਰੇਨ ਦੇ ਦੋਵੇਂ ਪਾਸਿਆਂ ਦੀ ਲੰਬਾਈ ਜੋ ਕਿ ਲਗਭਗ 12 ਕਿਲੋਮੀਟਰ ਹੈ, ਦੀ ਸਫਾਈ ਕੀਤੀ ਗਈ ਹੈ। ਕੁੱਲ ਲੰਬਾਈ ਵਿੱਚੋਂ, ਜਿੱਥੇ ਇਹ ਸੰਭਵ ਸੀ, ਕੰਮ ਦਿਨ ਵਿੱਚ ਕੀਤਾ ਗਿਆ ਸੀ। ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ, ਕੰਮ ਰਾਤ ਨੂੰ ਕੀਤਾ, ਜਦੋਂ ਆਵਾਜਾਈ ਘਟ ਜਾਂਦੀ ਸੀ। ਇਹ ਕੰਮ ਹਾਲ ਹੀ ਵਿੱਚ ਪੂਰਾ ਹੋਇਆ ਹੈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

No comments:


Wikipedia

Search results

Powered By Blogger