Thursday, May 25, 2023

ਤੀਜੀ ਕਮਾਂਡੋ ਬਟਾਲੀਅਨ ਵਲੋ ਕੀਤਾ ਗਿਆ ਯੋਗਾ ਅਭਿਆਸ

 ਐਸ.ਏ.ਐਸ ਨਗਰ 25 ਮਈ : ਵਧੀਕ ਡਾਇਰੈਕਟਰ ਜਨਰਲ ਪੁਲਿਸ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਕਮਾਂਡੋ ਦੇ ਦਿਸ਼ਾ ਨਿਰਦੇਸ਼ ਹੇਠ ਅਤੇ  ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ. ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਦੇ ਉੱਦਮ ਸਦਕਾ ਤੀਜੀ ਕਮਾਂਡੋ ਬਟਾਲੀਅਨ ਫੇਸ-11, ਐਸ.ਏ.ਐਸ.ਨਗਰ ਵਿਖੇ ਯੋਗਾ ਅਭਿਆਸ ਦਾ ਅਯੋਜਨ ਕੀਤਾ ਗਿਆ । 


ਇਸ ਅਭਿਆਸ ਦੌਰਾਨ ਕਮਾਂਡੋ ਦੇ ਜਵਾਨਾਂ ਤੋਂ ਇਲਾਵਾ ਪੁਲਿਸ ਜਵਾਨਾਂ ਦੇ ਬੱਚਿਆਂ ਵਲੋਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ।

 ਡੀ.ਐਸ.ਪੀ. ਪੀ. ਕੰਵਰ ਸਿੰਘ ਪੀ.ਪੀ.ਐਸ ਨੇ ਦੱਸਿਆ ਪੁਲਿਸ ਜਵਾਨਾਂ ਨੂੰ ਯੋਗਾ ਕਰਨ ਦੇ ਨਾਲ ਸਰੀਰਕ ਲਾਭ ਬਾਰੇ ਜਾਣਕਾਰੀ ਦੇਣਾ ਅਤੇ ਯੋਗ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਸੀ ਅਨੁਸ਼ਾਸ਼ਨ ਸਥਾਪਿਤ ਕਰਨ ਲਈ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger