ਐਸ.ਏ.ਐਸ ਨਗਰ, 03 ਮਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਕੇ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੈਂਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) (ਜੀ) ਤਹਿਤ ਰੱਦ ਕੀਤੇ ਗਏ ਹਨ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਚ.ਪੀ.ਐਸ.ਏ. –ਆਈਲੈਟਸ ਅਤੇ ਇੰਮੀਗਰੇਸ਼ਨ ਕੰਸਲਟੈਸੀ ਐਸਸੀਓ ਨੰ 653, ਟੋਪ ਫਲੋਰ ਸੈਕਟਰ-70, ਐਸ.ਏ.ਐਸ. ਨਗਰ ਅਤੇ ਫਇਊਚਰ ਅਬਰੋਡ ਅਕਾਦਮੀਆ ਪ੍ਰਈਵੇਟ ਲਿਮ. ਐਸ.ਸੀ.ਐਫ 116 ਦੂਜੀ ਮੰਜਿਲ ਫੇਜ -7, ਐਸ.ਏ.ਐਸ. ਨਗਰ ਫਰਮਾਂ ਨੂੰ ਕੰਸਲਟੈਂਟੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਇਨ੍ਹਾਂ ਫਰਮਾਂ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ 'ਤੇ ਰੱਦ /ਕੈਂਸਲ ਕਰ ਦਿੱਤੇ ਗਏ ਹਨ ।
ਉਨ੍ਹਾਂ ਦੱਸਿਆ ਕਿ ਐਚ.ਪੀ.ਐਸ.ਏ. –ਆਈਲੈਟਸ ਅਤੇ ਇੰਮੀਗਰੇਸ਼ਨ ਕੰਸਲਟੈਸੀ ਐਸਸੀਓ ਨੰ 653, ਟੋਪ ਫਲੋਰ ਸੈਕਟਰ-70, ਐਸ.ਏ.ਐਸ. ਦੇ ਪ੍ਰੋਪਰਾਈਟਰ ਸ੍ਰੀਮਤੀ ਰੇਖਾ ਪਰਮਾਰ ਪੁੱਤਰੀ ਸ੍ਰੀ ਜਗਨਨਾਥ ਸਿੰਘ ਬੋਰਾ ਪਤਨੀ ਕਰਨਲ: ਹਰੀ ਪਰਮਾਰ (ਰਿਟਾ:); ਵਾਸੀ ਫਲੈਟ ਨੰਬਰ ਏ-19,ਗ੍ਰੀਨ ਅਸਟੇਟ ਬਰਵਾਲਾ ਰੋਡ ਡੇਰਾਬੱਸੀ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਇਊਚਰ ਅਬਰੋਡ ਅਕਾਦਮੀਆ ਪ੍ਰਈਵੇਟ ਲਿਮ. ਐਸ.ਸੀ.ਐਫ 116 ਦੂਜੀ ਮੰਜਿਲ ਫੇਜ -7, ਐਸ.ਏ.ਐਸ. ਨਗਰ ਦੇ ਮਾਲਕ ਸ੍ਰੀ ਹੇਮੰਤ ਸੁਨਰੀ (ਡਾਇਰੈਕਟਰ) ਪੁੱਤਰ ਸ੍ਰੀ ਘਨਸ਼ਿਆਮ ਸੁਨਰੀ; ਵਾਸੀ ਹਾਊਸ ਨੰ: 1005, ਗਰਾਊਡ ਫਲੌਰ, ਸੈਕਟਰ- 45 ਬੀ, ਚੰਡੀਗੜ੍ਹ ਯੂ.ਟੀ. ਅਤੇ ਸ੍ਰੀ ਤੇਜਿੰਦਰ ਸਿੰਘ (ਡਾਇਰੈਕਟਰ) ਪੁੱਤਰ ਸ੍ਰੀ ਪ੍ਰੀਤਮ ਸਿੰਘ ਵਾਸੀ ਮਕਾਨ ਨੰਬਰ 364, ਸੈਕਟਰ-44-ਏ., ਚੰਡੀਗੜ੍ਹ ਯੂ.ਟੀ ਨੂੰ ਕੰਸਲਟੈਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਇਨ੍ਹਾਂ ਫਰਮਾਂ ਵੱਲੋਂ ਇਹ ਲਾਇਸੰਸ ਸਰੰਡਰ ਕਰਨ ਉਪਰੰਤ ਇਨ੍ਹਾਂ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਪ੍ਰੋਪਰਾਈਟਰ ਹਰ ਪੱਖ ਜ਼ਿੰਮੇਵਾਰੀ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।
No comments:
Post a Comment