Wednesday, May 3, 2023

ਹਲਦੀਰਾਮ ਨਾਲ ਸਬੰਧਤ ਜੋਗਿੰਦਰ ਰਾਣਾ ਨੂੰ ਗੈਰ ਮਿਆਰੀ ਤੇਲ ਵਰਤਣ ਲਈ 10 ਹਜ਼ਾਰ ਰੁਪਏ ਜੁਰਮਾਨਾ

 ਡੇਰਾਬੱਸੀ, 03 ਮਈ : ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਖ਼ੁਰਾਕ ਪਦਾਰਥਾਂ ਸਬੰਧੀ ਗੈਰਮਿਆਰੀ ਤੇਲ ਦੀ ਵਰਤੋਂ ਦੇ ਦੋਸ਼ ਹੇਠ ਹਲਦੀਰਾਮ, ਡੇਰਾਬੱਸੀ ਨਾਲ ਸਬੰਧਤ ਜੋਗਿੰਦਰ ਰਾਣਾ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਕੋਈ ਖ਼ੁਰਾਕ ਪਦਾਰਥਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਨਿਯਮਾਂ ਮੁਤਾਬਕ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਬਾਬਤ ਸ਼ਿਕਾਇਤ ਸ਼੍ਰੀ ਰਵੀਨੰਦਨ, ਫੂਡ ਸੇਫਟੀ ਅਫਸਰ, ਦਫਤਰ ਸਿਵਲ ਸਰਜਨ , ਐਸ.ਏ.ਐਸ.ਨਗਰ ਵੱਲੋਂ ਉਹਨਾਂ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ। 


ਜਿਸ ਸਬੰਧੀ ਹਲਦੀਰਾਮ ਡੇਰਾਬੱਸੀ ਸਬੰਧੀ ਜੋਗਿੰਦਰ ਰਾਣਾ ਨੂੰ ਤਲਬ ਕੀਤਾ ਗਿਆ। ਸ਼ਿਕਾਇਤ ਮੁਤਾਬਕ 18.07.2022 ਨੂੰ ਉਪਰੋਕਤ ਵਪਾਰਕ ਇਕਾਈ ਦੀ ਚੈਕਿੰਗ ਕੀਤੀ ਗਈ। ਉਸ ਵੇਲੇ ਤੇਲ ਵਿੱਚ ਖ਼ੁਰਾਕ ਪਦਾਰਥ ਤਲੇ ਜਾ ਰਹੇ ਸਨ। ਤੇਲ ਦੇ ਸੈਂਪਲ ਲੈਕੇ ਟੈਸਟ ਲਈ  ਐਨਾਲਿਸਟ ਪੰਜਾਬ, ਚੰਡੀਗੜ੍ਹ ਨੂੰ ਭੇਜੇ ਗਏ। ਫੂਡ ਐਨਾਲਿਸਟ ਪੰਜਾਬ, ਚੰਡੀਗੜ੍ਹ ਦੀ ਰਿਪੋਰਟ ਉਪਰੋਕਤ ਵਪਾਰਕ ਇਕਾਈ ਖਿਲਾਫ ਕਾਰਵਾਈ ਕਰਨ ਲਈ ਪ੍ਰਾਪਤ ਹੋਈ। ਇਸ ਸਬੰਧ ਵਿੱਚ ਦੋਸ਼ੀ ਨੇ  ਆਪਣਾ ਕਸੂਰ ਮੰਨਦੇ ਹੋਏ ਕਿਹਾ ਕਿ ਉਹ ਮੁੜ ਤੋਂ ਇਹ ਗਲਤੀ ਨਹੀਂ ਕਰੇਗਾ।

ਸਾਰੇ ਤਥਾਂ ਨੂੰ ਵਾਚਣ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਦੋਸ਼ੀ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਇਹ ਮਾਮਲਾ ਸਿੱਧੇ ਤੌਰ 'ਤੇ ਜਨਹਿਤ ਨਾਲ ਸਬੰਧਤ ਹੈ, ਇਸ ਲਈ ਦੋਸ਼ੀ ਨੂੰ ਉਕਤ ਐਕਟ ਤਹਿਤ ਦਸ ਹਜ਼ਾਰ ਰੁਪਏ ਜੁਰਮਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger