ਖਰੜ 23 ਮਈ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਵੱਲੋਂ ਮਾਵਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਕੰਮਕਾਜੀ ਮਾਵਾਂ ਦੀਆਂ ਸਿਹਤ ਸਥਿਤੀਆਂ ਅਤੇ ਉਨ੍ਹਾਂ ਵਿੱਚ ਅਨੀਮੀਆ ਦੀ ਜਾਂਚ ਕਰਨਾ ਸੀ। ਇਸ ਮੈਡੀਕਲ ਜਾਂਚ ਦੌਰਾਨ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਹੀਮੋਗਲੋਬਿਨ ਪੱਧਰ ਦੀ ਲੈਬਾਰਟਰੀ ਜਾਂਚ ਅਤੇ ਫਿਜ਼ੀਓਥੈਰੇਪੀ ਸੇਵਾਵਾਂ ਮੁਫ਼ਤ ਵਿੱਚ ਸ਼ਾਮਲ ਸਨ। ਸਿਹਤ ਕੈਂਪ ਵਿੱਚ ਖੂਨ ਦੇ ਨਮੂਨੇ ਵੀ ਇਕੱਤਰ ਕੀਤੇ ਗਏ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨਾਲ ਰਿਪੋਰਟਾਂ ਆਨਲਾਈਨ ਸਾਂਝੀਆਂ ਕੀਤੀਆਂ ਗਈਆਂ। ਰਿਆਤ ਬਾਹਰਾ ਯੂਨੀਵਰਸਿਟੀ ਦੇ ਨੇੜਲੇ ਪਿੰਡਾਂ ਦੀਆਂ 60 ਤੋਂ ਵੱਧ ਔਰਤਾਂ ਨੇ ਇਸ ਜਾਂਚ ਕੈਂਪ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ।
ਪ੍ਰੋ.ਐਸ.ਐਸ.ਗਿੱਲ, ਡੀਨ ਮੈਡੀਕਲ ਅਤੇ ਡਾ. ਪੰਕਜ ਕੌਲ, ਡੀਨ, ਯੂ.ਐਸ.ਏ.ਐਚ.ਐਸ. ਨੇ ਇਸ ਸਿਹਤ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਨੀਨਾ ਮਹਿਤਾ, ਡੀਨ ਅਕਾਦਮਿਕ ਮਾਮਲੇ, ਪ੍ਰੋ. ਲਲਿਤ ਕੇ ਗੁਪਤਾ ਅਤੇ ਸਕੂਲ ਆਫ਼ ਅਲਾਈਡ ਹੈਲਥ ਸਾਇੰਸਜ਼ ਦੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਡਾ. ਕੌਲ ਨੇ ਕਿਹਾ ਕਿ ਇਹ ਕੈਂਪ ਮਾਵਾਂ ਦੀ ਮਿਹਨਤ ਅਤੇ ਪਰਿਵਾਰ ਪ੍ਰਤੀ ਉਨ੍ਹਾਂ ਦੀ ਕੁਰਬਾਨੀ ਨੂੰ ਇਕ ਸ਼ਰਧਾਂਜਲੀ ਹੈ ਕਿਉਂਕਿ ਮਾਵਾਂ ਪਰਿਵਾਰ ਵਿੱਚ ਸਾਰਿਆਂ ਦਾ ਖਿਆਲ ਰੱਖਦੀਆਂ ਹਨ, ਪਰ ਆਪਣਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ। ਇਸ ਲਈ ਅਜਿਹੇ ਕੈਂਪ ਰਾਹੀਂ ਮਾਵਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ, ਸਮੇਂ ਦੀ ਲੋੜ ਹੈ। ਫੋਟੋ ਕੈਪਸ਼ਨ: ਸਿਹਤ ਜਾਂਚ ਕੈਂਪ ਦੌਰਾਨ ਇਕ ਮਾਂ ਦਾ ਚੈੱਕਅੱਪ ਕਰਦੇ ਹੋਏ ਮਾਹਿਰ ਡਾਕਟਰ।
No comments:
Post a Comment