ਸਾਖਰਤਾ ਮੁਹਿੰਮ ਬਾਰੇ ਜਾਗਰੂਕ ਕਰਨ ਲਈ ਵਰਕਸ਼ਾਪ
ਐੱਸ.ਏ.ਐੱਸ. ਨਗਰ, 22 ਮਈ : ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ ਤੇ ਇਸ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ
ਡਾਇਰੈਕਟਰ ਐਸ.ਈ.ਆਰ ਟੀ.ਡਾ.ਮਨਿੰਦਰ ਸਿੰਘ ਸਰਕਾਰੀਆ ਅਤੇ ਸਟੇਟ ਕੁਆਰਡੀਨੇਟਰ ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਅਤੇ ਸ਼੍ਰੀਮਤੀ ਰੁਮਕੀਤ ਕੌਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਇੱਕ ਰੋਜ਼ਾ ਓਰੀਐਨਟੇਸ਼ਨ ਵਰਕਸ਼ਾਪ ਕਰਵਾਉਣ ਦਾ ਉਪਰਾਲਾ ਕੀਤਾ ਗਿਆ।
ਵਰਕਸ਼ਾਪ ਦਾ ਉਦਘਾਟਨ ਡੀ.ਪੀ.ਆਈ(ਐ.ਸ.) ਸ਼੍ਰੀਮਤੀ ਸੰਗੀਤਾ ਸ਼ਰਮਾ ਵੱਲੋਂ ਕੀਤਾ ਗਿਆ।ਇਹ ਵਰਕਸ਼ਾਪ ਨਵ-ਭਾਰਤ ਸ਼ਾਖਰਤਾ ਪ੍ਰੋਗਰਾਮ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਦੇ ਨਾਲ- ਨਾਲ ਜ਼ਿਲ੍ਹਾ ਡਾਇਟ ਸੰਸਥਾਵਾਂ ਦੇ ਮੁਖੀਆ ਲਈ ਕਰਵਾਈ ਗਈ।
ਇਸ ਦਾ ਉਦੇਸ਼ ਪੰਜਾਬ ਦੀ ਸ਼ਾਖਰਤਾ ਮੁਹਿੰਮ ਵਿੱਚ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਅਤੇ ਇਸ ਨਾਲ ਵੱਧ ਤੋਂ ਵੱਧ ਜੋੜਨਾ ਸੀ। ਇਹ ਪੰਜਾਬ ਦੀ ਸ਼ਾਖਰਤਾ ਮੁਹਿੰਮ, ਜਿਹੜੀ ਕਿ ਪੰਜਾਬ ਰਾਜ ਵਿੱਚ 100 ਫੀਸਦੀ ਸ਼ਾਖਰਤਾ ਪ੍ਰਾਪਤ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਵਰ੍ਹੇ 2022 ਤੋਂ 2027 ਤਕ ਚਲਾਉਣ ਦਾ ਟੀਚਾ ਹੈ, ਤਹਿਤ ਕੀਤਾ ਉਪਰਾਲਾ ਹੈ।
ਇਸ ਪ੍ਰੋਗਰਾਮ ਰਾਹੀਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਥਿਤ ਸਕੂਲਾਂ ਰਾਹੀਂ ਗੈਰਸਾਖਰਤਾਂ ਨੂੰ ਸਾਖਰ ਕਰਨ ਲਈ ਆਪਣਾ ਬਣਦਾ ਯੋਗਦਾਨਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਡਾ. ਬਾਨੀ ਬੋਹਰਾ,(ਸੀ ਐਨ ਸੀ ਐੱਲ) ਦਿੱਲੀ, ਡਾ.ਸੁਨੀਤਾ ਚੌਹਾਨ (ਐਨ ਐੱਲ ਐਮ ਏ) ਸਿੱਖਿਆ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ , ਸ਼੍ਰੀ ਰਜਿੰਦਰ (ਐਨ ਆਈ ਸੀ) ਨਵੀਂ ਦਿੱਲੀ ਅਤੇ ਡਾ.ਪਰਮਿੰਦਰ ਸਿੰਘ ਵੱਲੋਂ ਬਤੌਰ ਰਿਸੋਰਸ ਪਰਸਜ਼, ਸਬੰਧਤ ਭਾਗੀਦਾਰਾਂ ਨੂੰ ਇਸ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਦਿਸ਼ਾ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ।
ਇਸ ਵਰਕਸ਼ਾਪ ਦੇ ਅਖੀਰਲੇ ਸ਼ੈਸ਼ਨ ਵਿੱਚ ਸਬੰਧਤ ਭਾਗੀਦਾਰਾਂ ਵੱਲੇਂ ਪੰਜਾਬ ਰਾਜ ਵਿੱਚ ਇਸ ਸ਼ਾਖਰਤਾ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਉਣ ਵਾਲੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਬਾਰੇ ਚਰਚਾ ਕੀਤਾ ਗਈ ਅਤੇ ਦਿੱਤੇ ਟੀਚੇ ਨੂੰ ਹਾਸਿਲ ਕਰਨ ਲਈ ਲਗਾਤਾਰ ਕੰਮ ਕਰਨ ਦਾ ਪ੍ਰਣ ਲਿਆ ਗਿਆ।
No comments:
Post a Comment