SBP GROUP

SBP GROUP

Search This Blog

Total Pageviews

ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਸਵੈ ਰੋਜ਼ਗਾਰ ਵਿਸ਼ੇ 'ਤੇ ਸੈਮੀਨਾਰ

 ਖਰੜ,  17 ਮਈ :  ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਮੋਹਾਲੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੌ ਭਵਿੱਖ ਦੇ ਕਾਰੋਬਾਰੀ ਲੱਭਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਉੱਘੀ ਕਾਰੋਬਾਰੀ (ਇੰਟਰਪਰੀਨਿਉਰ) ਪ੍ਰੇਰਨਾ ਕਾਲੜਾ ਮੈਨੇਜਿੰਗ ਡਾਇਰੈਕਟਰ ਸਟਾਰਟ ਅੱਪ ਹੁਨਾ ਏ ਆਈ ਕੰਪਨੀ ਅਤੇ  ਓਪਨ ਹੈਂਡ ਸੋਲੂਸ਼ਨਜ  ਬਿਜਨਸ ਵੂਮੈਨ  ਨੇ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ।


 ਕਾਲਜ ਦੈ ਪ੍ਰਿੰਸੀਪਲ ਸ੍ਰੀ ਰਾਜੀਵ ਪੁਰੀ ਨੇ  ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸਿਵਲ ਇੰਜੀਨੀਅਰਿੰਗ  ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਭਵਿੱਖ ਦੇ ਉਦਮੀ ਕਾਰੋਬਾਰੀ ਬਣ ਸਕਣ। 

ਇਸ ਮੌਕੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਫਸਰ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੈ ਦੱਸਿਆ ਕਿ ਪ੍ਰੇਰਣਾ ਕਾਲੜਾ ਦਾ ਉਘੀਆਂ ਉਦਯੋਗਿਕ ਇਕਾਈਆਂ ਆਈ ਬੀ ਐਮ, ਕੁਆਰਕ, ਡੈਲ ਅਤੇ ਏਡੀਫੈਕਸ ਆਦਿ ਨਾਮਵਰ ਕੰਪਨੀਆਂ ਵਿੱਚ ਬਤੌਰ ਸੀਨੀਅਰ ਆਫੀਸਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਬੜੇ  ਥੋੜੇ ਸਮੇਂ  ਵਿਚ ਇੱਕ ਉੱਘੇ  ਸਟਾਰਟ ਅੱਪ ਕਾਰੋਬਾਰੀ ਦੇ ਤੌਰ ਤੇ ਆਪਣੀ ਪਹਿਚਾਣ ਬਣਾਈ ਹੈ। 

ਪ੍ਰੇਰਣਾ ਕਾਲੜਾ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਹਨਾਂ  ਨਾਲ ਆਪਣੇ ਪੀ ਐਚ ਡੀ ਚੈਂਬਰ ਆਫ ਕਮਰਸ ਅਤੇ  ਇਨਵੈਸਟਰ ਪੰਜਾਬ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਦਿਆਂ ਭਵਿੱਖ ਦੇ ਕਾਰੋਬਾਰੀ ਬਨਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਹਰ ਇੱਕ ਸ਼ੁਰੂਆਤ ਜੀਰੋ ਤੋਂ ਹੀ ਹੁੰਦੀ ਹੈ ਲੋੜ ਹੁੰਦੀ ਮੌਕੇ ਤਲਾਸ਼ਣ ਦੀ ਅਤੇ ਸਹੀ ਦਿਸ਼ਾ ਵਿੱਚ ਆਪਣੇ ਤਕਨੀਕੀ ਗਿਆਨ ਨਾਲ ਇੱਕ ਸ਼ੁਰੂਆਤ ਕਰਨ ਦੀ। 

ਉਹਨਾਂ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਭਵਿੱਖ ਦੇ ਕਾਰੋਬਾਰੀਆਂ ਲਈ ਵੱਖ ਵੱਖ ਸਕੀਮਾਂ  ਬਾਰੇ ਵੀ ਚਾਨਣਾ ਪਾਇਆ। ਇਸ ਦੋ ਤਰਫਾ ਵਾਰਤਾਲਾਪ ਵਿਚ ਵਿਦਿਆਰਥੀਆਂ ਨੇ ਵੀ ਅਪਣੀਆਂ ਯੋਜਨਾਵਾਂ ਸਬੰਧੀ ਸਵਾਲ ਜਵਾਬ ਕੀਤੇ। 

ਇਸ ਮੇਕੈ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦਾ ਪ੍ਰੋਜੈਕਟ ਜੋ ਰਾਜ ਪੱਧਰੀ ਟੈਕ ਫੈਸਟ ਵਿਚ ਪਹਿਲੇ ਸਥਾਨ ਤੇ ਰਿਹ ਬਲਾਇੰਡ ਕਰਵਜ ਉਪਰ ਐਕਸੀਡੈਂਟ ਤੋਂ ਬਚਾ ਲਈ ਸੈਂਸਰ ਸਿਸਟਮ ਉੱਪਰ ਵੀ ਚਰਚਾ ਕੀਤੀ ਗਈ ਅਤੇ ਇਸ ਪ੍ਰੋਜੈਕਟ ਨੂੰ ਬਨਾਉਣ ਵਾਲੇ ਵਿਦਿਆਰਥੀਆਂ ਗੁਰਸੇਵਕ ਸਿੰਘ, ਯੋਗਿਤਾ, ਆਨੰਦ ਸ੍ਰੀ  ਨੇ ਆਪਣੇ ਤਜਰਬੇ ਸਾਂਝੇ ਕੀਤੇ।

 ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਮੈਡਮ ਅੰਸ਼ੁ ਸ਼ਰਮਾ, ਮੈਡਮ ਪੂਰਨੀਮਾ, ਬਰਿੰਦਰਪ੍ਰਤਾਪ ਸਿੰਘ ਸਹਾਇਕ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ, ਪਵਿੱਤਰ ਸਿੰਘ ਲੈਕਚਰਾਰ, ਰਮਨ ਕੁਮਾਰ,  ਸ੍ਰੀ ਸੁਬੋਧ ਪ੍ਰੋਗਰਾਮਰ ਅਤੇ ਪ੍ਰੀਤ ਪਾਲੀਆਂ ਦਾ ਅਹਿਮ ਯੋਗਦਾਨ ਰਿਹਾ।

No comments:


Wikipedia

Search results

Powered By Blogger