ਖਰੜ 6 ਮਈ : ਪੰਜਾਬ ਸਰਕਾਰ ਵਲੋਂ 80 ਆਮ ਆਦਮੀ ਕਲੀਨਕਾਂ ਵਿਚੋਂ ਖਰੜ ਹਲਕੇ ਲਈ ਪਿੰਡ ਸੰਤੇਮਾਜਰਾ ਅਤੇ ਮਜਾਤ ਪਿੰਡਾਂ ਵਿਖੇ ਆਮ ਆਦਮੀ ਕਲੀਨਕ ਸੁਰੂ ਕੀਤੇ ਗਏ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਟੀਮ ਵਲੋਂ ਮਜਾਤ ਵਿਖੇ ਪਰਮਜੀਤ ਸਿੰਘ ਸਵਾੜਾ ਅਤੇ ਸੰਤੇ ਮਾਜਰਾ ਵਿਖੇ ਸ. ਜੋਧਾ ਸਿੰਘ ਮਾਨ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ।ਇਨਾਂ ਕਲੀਨਿਕਾਂ ਦਾ ਗਰੀਬ ਅਤੇ ਆਮ ਵਸਨੀਕਾ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ।ਇਹ ਵਿਚਾਰ ਮੰਤਰੀ ਦੀ ਟੀਮ ਵਲੋਂ ਪ੍ਰਗਟ ਕੀਤੇ ਗਏ।ਇਨਾਂ ਕਲੀਨਿਕਾਂ ਨੂੰ ਤੇਜੀ ਨਾਲ ਚਾਲੂ ਕਰਨ ਵਿੱਚ ਐਸ.ਡੀ.ਐਮ ਖਰੜ ਰਵਿੰਦਰ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਖਤ ਮਿਹਨਤ ਕੀਤੀ ਗਈ।
ਖਰੜ ਸਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਵਾਰਡ ਨੰ. 17 ਸੰਤੇਮਾਜਰਾ ਅਤੇ ਵਾਰਡ ਨੰ. 4 ਹਰਲਾਲਪੁਰ ਵਿਖੇ ਟਿਊਬਬੈਲਾ ਨੂੰ ਚਾਲੂ ਕੀਤਾ ਗਿਆ।ਇਨਾਂ ਟਿਊਬਬੈਲਾ ਨੂੰ ਨਗਰ ਕੌਂਸਲ ਦੇ ਕੌਸਲਰ ਰਾਜਵੀਰ ਰਾਜੀ, ਗੁਰਵਿੰਦਰ ਚੀਮਾ ਨੇ ਬਟਨ ਦਬਾ ਕੇ ਚਾਲੂ ਕੀਤਾ।ਇਸ ਸਮੇਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੀ ਟੀਮ ਅਤੇ ਕੌਸਲਰ ਰਾਮ ਸਰੂਪ ਸ਼ਰਮਾ ਦੇ ਨਾਲ 17 ਕੌਸਲਰ ਹਾਜ਼ਰ ਸਨ।
ਇਸ ਮੌਕੇ ਹਾਕਮ ਸਿੰਘ ਵਾਲੀਆਂ, ਗੁਰਚਰਨ ਸਿੰਘ, ਜੁਝਾਰ ਸਿੰਘ, ਰਘਬੀਰ ਮੋਦੀ, ਹਰਪ੍ਰੀਤ ਜੰਡਪੁਰ, ਹਰਵਿੰਦਰ ਸਿੰਘ, ਕਰਮਜੀਤ ਵਾਲੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ,ਵਲੰਟੀਅਰ ਅਤੇ ਪਤਵੰਤੇ ਹਾਜ਼ਰ ਸਨ।
ਕੈਪਸ਼ਨ -ਮਹੁੱਲਾ ਕਲੀਨਿਕ ਅਤੇ ਟਿਊਬਵੈਲ ਦਾ ਉਦਘਾਟਨ ਕਰਦੀ ਅਨਮੋਲ ਗਗਨ ਮਾਨ ਟੀਮ ।
No comments:
Post a Comment