ਐੱਸ ਏ ਐੱਸ ਨਗਰ, 18 ਮਈ : ਓਰਲ ਕੈਂਸਰ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਜ਼ਰੀਏ ਇਸ ਤੋਂ ਬਚਾਅ ਦਾ ਘੇਰਾ ਵਿਸ਼ਾਲ ਕਰਨ ਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਓਰਲ ਕੈਂਸਰ ਸਕਰੀਨਿੰਗ ਪ੍ਰੋਜੈਕਟ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਾਇਰੈਕਟਰ ਪਿ੍ੰਸੀਪਲ ਡਾ.ਭਾਵਨੀਤ ਭਾਰਤੀ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ.ਪਰਨੀਤ ਗਰੇਵਾਲ, ਸੀਨੀਅਰ ਮੈਡੀਕਲ ਅਫ਼ਸਰ ਡਾ.ਐਚ.ਸੀਮਾ, ਡਾ.ਵਿਜੇ ਭਗਤ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ.ਅਮਿਤ ਅਗਰਵਾਲ, ਐਸੋਸੀਏਟ ਪ੍ਰੋਫੈਸਰ, ਡੈਂਟਿਸਟਰੀ ਵਿਭਾਗ, ਮੈਡੀਕਲ ਕਾਲਜ ਮੋਹਾਲੀ, ਡਾ. ਹਰਪ੍ਰੀਤ ਕੌਰ ਐਮ.ਓ ਡੈਂਟਲ, ਜ਼ਿਲ੍ਹਾ ਨੋਡਲ ਅਫ਼ਸਰ (ਐਨ.ਓ.ਐਚ.ਪੀ.) ਦੁਆਰਾ ਸਰਸਵਤੀ ਨਰਸਿੰਗ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਲਈ ਸਮਾਗਮ ਕਰਵਾਇਆ ਗਿਆ।
ਡਾ. ਅਮਿਤ ਅਗਰਵਾਲ ਦੁਆਰਾ ਅਰਲੀ ਓਰਲ ਕੈਂਸਰ ਡਿਟੈਕਸ਼ਨ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੈਕਚਰ ਦਿੱਤਾ ਗਿਆ। ਮੌਖਿਕ ਕੈਂਸਰ ਦੀ ਸ਼ੁਰੂਆਤੀ ਪਛਾਣ ਦੀ ਮਹੱਤਤਾ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਅਤੇ ਵੀਡੀਓ ਰਾਹੀਂ ਸਿਖਲਾਈ ਦਿੱਤੀ ਗਈ। ਇਸ ਮੌਕੇ ਡਾ.ਅਨੂਪ੍ਰੀਤ, ਡੈਂਟਲ ਇਨਸਰਨ ਤੇ ਨਰਸਿੰਗ ਸਟਾਫ ਹਾਜ਼ਰ ਸਨ।
No comments:
Post a Comment