ਐੱਸ ਏ ਐਸ ਨਗਰ, 19 ਮਈ : ਸੰਦੀਪ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਪਤਾਨ ਪੁਲੀਸ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਤਹਿਤ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਡਾਕਾ ਮਾਰਨ ਦੀ ਤਿਆਰੀ ਕਰ ਰਹੇ 05 ਮੁਲਜ਼ਮਾਂ ਨੂੰ ਲਾਲੜੂ ਪੁਲੀਸ ਵੱਲੋਂ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਇਸ ਬਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡਾ. ਦਰਪਣ ਆਹਲੂਵਾਲੀਆ ਆਈ.ਪੀ.ਐਸ., ਸਹਾਇਕ ਕਪਤਾਨ ਪੁਲਿਸ,
ਸਰਕਲ, ਡੇਰਾਬਸੀ ਨੇ ਦਸਿਆ ਕਿ ਥਾ.ਅਜੀਤੇਸ਼ ਕੌਸ਼ਲ ਦੀ ਯੋਗ ਅਗਵਾਈ ਹੇਠ ਸ.ਥ. ਸੁਰਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ 'ਤੇ ਮੌਜੂਦ ਸਨ ਤੇ ਮੁਖਬਰ ਖਾਸ ਨੇ ਸ.ਥ. ਸਲਿੰਦਰ ਕੁਮਾਰ ਨੂੰ ਇਤਲਾਹ ਦਿੱਤੀ ਕਿ ਬਲੋਪੁਰ ਰੋਡ ਰਾਣਾ ਪੈਟਰੋਲ ਪੰਪ ਕੋਲ ਬੇਅਬਾਦ ਕੁਆਟਰਾਂ ਵਿਚ 05 ਵਿਅਕਤੀ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ ਜਿਨ੍ਹਾਂ ਨੂੰ ਸਮੇਤ ਅਸਲਾ ਕਾਬੂ ਕੀਤਾ ਜਾ ਸਕਦਾ ਹੈ।
ਇਤਲਾਹ 'ਤੇ ਤੁਰੰਤ ਕਾਰਵਾਈ ਕਰਦੇ ਮੁਕੱਦਮਾ ਨੂੰ 66 ਮਿਤੀ 14/05/2013 ਅਧ 399, 402 ਵਿਚ ਥਾਣਾ ਲਾਲੜੂ ਦਰਜ ਕਰ ਕੇ ਰੇਡ ਕੀਤੀ ਗਈ ਤੇ ਡਾਕਾ ਮਾਰਨ ਲਈ ਇੱਕਠੇ ਹੋਏ 05 ਵਿਅਕਤੀ ਕਾਬੂ ਕੀਤੇ ਗਏ।
ਮੁਲਜ਼ਮਾਂ ਨੇ ਆਪਣੇ ਨਾਮ ਮਲਕੀਤ ਸਿੰਘ ਵਾਸੀ ਮਕਾਨ ਨੰ: 105 ਬੀ ਤਿਲਕ ਵਿਹਾਰ ਥਾਣਾ ਤਿਲਕ ਵਿਹਾਰ ਨਿਊ ਦਿੱਲੀ, ਅਸ਼ੀਸ ਕੁਮਾਰ ਵਾਸੀ ਪਿੰਡ ਇਕਰੀ ਮੁਹੱਲਾ ਪੱਟੀ ਮੈਨਮਾਲਾ, ਬਾਗਪੁੱਤਰ ਨੜੋਤ ਥਾਣਾ ਬਰੰਤ ਜ਼ਿਲ੍ਹਾ ਬਾਗਪਤ ਯੂ ਪੀ, ਭਾਨੂੰ ਜਥੇਰੀਆ ਵਾਸੀ ਮਕਾਨ ਨੰ. ਸੀ-88 ਵਿਕਾਸਪੁਰੀ ਐਕਸਟੈਂਸ਼ਨ ਥਾਣਾ ਵਿਕਾਸਪੁਰੀ ਨਿਊ ਦਿੱਲੀ, ਲਕਸ਼ੇ ਰੰਗਾ ਵਾਸੀ ਕੇਸਵਾਪੁਰ, ਵਿਕਾਸਪੁਰੀ ਥਾਣਾ ਵਿਕਾਸਪੁਰੀ ਨਿਊ ਦਿੱਲੀ, ਅੰਕਿਤ ਪੁੱਤਰ ਵਾਸੀ ਪਿੰਡ ਕਮਲਾਖੋਰ ਥਾਣਾ ਫਤਿਹਪੁਰ ਜ਼ਿਲ੍ਹਾ ਫਤਿਹਪੁਰ ਯੂ ਪੀ ਹਾਲ ਵਾਸੀ ਮਕਾਨ ਨੂੰ ਬੀ 71 ਨਿਹਾਲ ਵਿਹਾਰ ਨਿਊ ਦਿੱਲੀ ਦੱਸਿਆ।
ਤਲਾਸ਼ੀ ਕਰਨ 'ਤੇ ਮਲਕੀਤ ਸਿੰਘ ਉਕਤ ਪਾਸੋਂ ਦੇਸੀ ਪਿਸਟਲ .32 ਬੋਰ ਸਮੇਤ 13 ਕਾਰਤੂਸ, ਅੰਕਿਤ ਪਾਸੋ ਦੇਸੀ ਪਿਸਟਲ .32 ਬੋਰ ਸਮੇਤ 02 ਜਕਾਰਤੂਸ, ਲਕਸ਼ੇ ਰੰਗਾ ਪਾਸੋ ਟੋਜਰ (ਕਰੰਟ ਲਗਾਉਣ ਵਾਲੀ ਮਸ਼ੀਨ), ਅਸ਼ੀਸ ਕੁਮਾਰ ਉਕਤ ਪਾਸ ਕਿਰਪਾਨ ਅਤੇ ਭਾਨੂੰ ਜਮੋਰੀਆ ਪਾਸੋਂ ਗੰਡਾਸਾ ਬ੍ਰਾਮਦ ਕੀਤੇ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਮੁਕੱਦਮਾ ਵਿਚ ਧਾਰਾ 25/54/59 ਦਾ ਵਾਧਾ ਕੀਤਾ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 05 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਪੁਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਮਲਕੀਤ ਸਿੰਘ ਨੇ ਬ੍ਰਾਮਦ ਕੀਤੇ ਗਏ 2 ਦੇਸੀ ਪਿਸਟਲ ਤੇ 05 ਕਾਰਤੂਸ, ਨਵਜੋਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਕਾਨ ਨੂੰ ਸੀ 108, ਸੀ 109 ਤਿਲਕ ਵਿਹਾਰ ਥਾਣਾ ਤਿਲਕ ਵਿਹਾਰ ਨਿਊ ਦਿਲੀ ਕੋਲੋਂ ਹਾਸਲ ਕੀਤੇ ਸਨ ਜਿਸ ਨੂੰ ਮੁਕੱਦਮਾ ਵਿੱਚ ਮਿਤੀ 16/05/2023 ਨੂੰ ਗ੍ਰਿਫਤਾਰ ਕਰਕੇ ਮਿਤੀ 17/05/2023 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 12 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਨਵਜੋਤ ਸਿੰਘ ਨੇ ਦੇਸੀ ਪਿਸਟਲ ਰਾਜਸਥਾਨ ਤੋਂ ਹਾਸਲ ਕੀਤੇ ਸਨ ਜਿਸ ਸਬੰਧੀ ਪੜਤਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ ।
ਉਕਤਾਨ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਆਪਣੀ ਪੁੱਛ ਗਿੱਛ ਵਿਚ ਇਹ ਗੱਲ ਸਵੀਕਾਰ ਕੀਤੀ ਕਿ ਮੁਲਜ਼ਮ ਅੰਕਿਤ ਵੱਲੋਂ 15-20 ਦਿਨ ਪਹਿਲਾਂ ਇਸ ਇਲਾਕੇ ਵਿਚ ਰੈਕੀ ਕੀਤੀ ਗਈ ਸੀ ਤੇ ਮੁਲਜ਼ਮ ਮਲਕੀਤ ਸਿੰਘ ਵੱਲੋਂ ਮੇਨ ਹਾਈਵੇ ਉੱਤੇ ਪੈਂਦੇ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਵਗੈਰਾ ਘਰ ਲੁੱਟ-ਖੋਹ ਕਰਕੇ ਵੱਧ ਤੋਂ ਵੱਧ ਰਕਮ ਹਾਸਲ ਕਰਕੇ ਇੱਥੋਂ ਭੱਜ ਨਿਕਲਣ ਦਾ ਪਲਾਨ ਸੀ। ਜਿੰਨਾ ਨੂੰ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੜਤਾਲ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੰਦਮੇ ਦੀ ਤਫਤੀਸ਼ ਜਾਰੀ ਹੈ।
No comments:
Post a Comment