ਡੇਰਾਬੱਸੀ/ , 19 ਮਈ : ਸੈਦਪੁਰਾ (ਡੇਰਾਬੱਸੀ) ਵਿਖੇ ਸੌਰਵ ਕੈਮੀਕਲਜ਼ ਯੂਨਿਟ ਵਿਚੋਂ ਸੰਭਾਵੀ ਤੌਰ ਉੱਤੇ ਕੋਈ ਖ਼ਤਰਨਾਕ ਗੈਸ ਲੀਕ ਹੋਣ ਸਬੰਧੀ ਸਿਹਤ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਇੰਡਸਟਰੀਜ਼ ਵਿਭਾਗ ਵੱਲੋਂ ਕੀਤੀ ਪੜਤਾਲ ਵਿੱਚ ਬੋਆਏਲਰ ਜਾਂ ਚਿਮਨੀ ਵਿੱਚੋਂ ਕੋਈ ਖ਼ਤਰਨਾਕ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਖੇਤਰ ਦੀ ਹਵਾ ਸਬੰਧੀ ਜਾਂਚ ਕੀਤੀ ਗਈ ਤੇ ਕੁਝ ਵੀ ਖ਼ਤਰਨਾਕ ਜਾਂ ਚਿੰਤਾਜਨਕ ਸਾਹਮਣੇ ਨਹੀਂ ਆਇਆ।
ਸਿਹਤ ਵਿਭਾਗ ਵੱਲੋਂ ਕੈਮੀਕਲ ਯੂਨਿਟ ਨੇੜੇ ਰਹਿੰਦੇ ਲੋਕਾਂ ਦਾ ਚੈੱਕਅਪ ਕੀਤਾ ਗਿਆ ਤੇ ਕਿਸੇ ਦੇ ਵੀ ਕਿਸੇ ਗੈਸ ਕਰਨ ਪ੍ਰਭਾਵਿਤ ਹੋਣ ਦੇ ਗੱਲ ਸਾਹਮਣੇ ਨਹੀਂ ਆਈ ਤੇ ਨਾ ਹੀ ਰਾਤ ਸਮੇਂ ਡੇਰਾਬੱਸੀ ਵਿਖੇ ਇਸ ਤਰ੍ਹਾਂ ਦੀ ਕੋਈ ਮੈਡੀਕਲ ਐਮਰਜੈਂਸੀ ਸਾਹਮਣੇ ਆਈ। ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ ਡੀ ਐਮ ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਲਾਤ ਆਮ ਵਾਂਗ ਹਨ ਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਰਾਤ ਗੈਸ ਲੀਕ ਹੋਣ ਦੇ ਸ਼ੰਕੇ ਵਜੋਂ ਕੈਮੀਕਲ ਯੂਨਿਟ ਵੱਲੋਂ ਵੀ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਵਲੋਂ ਵੀ ਫਾਇਰ ਬ੍ਰਿਗੇਡ, ਪੁਲੀਸ ਟੀਮ ਤੇ ਹੋਰ ਲੋੜੀਂਦੀਆਂ ਟੀਮਾਂ ਉੱਥੇ ਭੇਜ ਦਿੱਤੀਆਂ ਗਈਆਂ ਸਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਰਿਪੋਰਟ ਮੁਤਾਬਕ ਕੈਮੀਕਲ ਯੂਨਿਟ ਦੇ
ਬੋਆਏਲਰ ਜਾਂ ਚਿਮਨੀ ਵਿੱਚੋਂ ਕੋਈ ਗੈਸ ਲੀਕ ਨਹੀਂ ਹੋਈ। ਹੈਜ਼ਰਡ ਵੇਸਟ ਸਟੋਰ ਰੂਮ ਵਿਚ ਰੱਖੇ ਡਰਮਾਂ ਵਿੱਚੋਂ ਰਿਸਾਵ ਹੋਇਆ, ਜਿਸ ਨੂੰ ਕਾਬੂ ਕਰਨ ਯੂਨਿਟ ਮੁਲਜ਼ਮਾਂ ਵਲੋਂ ਅਮੋਨੀਆ ਦੀ ਵਰਤੋਂ ਕੀਤੀ ਗਈ, ਜਿਸ ਨਾਲ ਯੂਨਿਟ ਉਪਰ ਹਵਾ ਵਿਚ ਗੁਬਾਰ ਬਣ ਗਿਆ। ਇਸ ਰਿਸਾਵ ਨੂੰ ਪਾਣੀ ਅਤੇ ਢੁੱਕਵੀਂ ਪ੍ਰਕਿਰਿਆ ਨਾਲ ਰੋਕਿਆ ਗਿਆ।
No comments:
Post a Comment