ਮੋਹਾਲੀ 19 ਮਈ : ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਭਲਾਈ ਵਿਭਾਗ ਪਹਿਲੇ ਫੇਜ ਮੋਹਾਲੀ, ਵਿਖੇ ਗੇਜਾ ਰਾਮ, ਚੇਅਰਮੈਨ ਕੌਮੀ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਸਮੇਤ ਪੰਜਾਬ ਦੇ ਕੋਨੇ-ਕੋਨੇ ਤੇ ਆਏ ਧਰਨਾਕਾਰੀਆ ਨੇ ਧਰਨੇ ਵਿਚ ਸਮੂਲੀਅਤ ਕੀਤੀ ਅਤੇ ਭਲਾਈ ਵਿਭਾਗ ਦਾ ਪਿੱਟ ਸਿਆਪਾ ਕੀਤਾ । ਮੋਰਚਾ ਡਾਇਰੈਕਟਰ ਪ੍ਰੋ. ਹਰਨੈਕ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਾਰੇ ਜਾਅਲੀ ਜਾਤੀ ਸਰਟੀਫਿਕੇਟ ਜਿਹਨਾਂ ਦੀ ਸਿਕਾਇਤ ਦਫਤਰ ਵਿਚ ਸਿਕਾਇਤ ਕਰਤਾਵਾਂ ਨੇ ਕੀਤੀ ਹੋਈ ਹੈ ਰੱਦ ਨਹੀਂ ਹੁੰਦੇ ਭੱਵਿਖ ਵਿਚ ਜਾਅਲੀ ਸਰਟੀਫਿਕੇਟ ਬਣਨ ਤੇ ਸਰਕਾਰ ਰੋਕ ਨਹੀ ਲਗਾਉਦੀਂ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਘੱਟ ਗਿਣਤੀ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ, ਪੰਜਾਬ ਦੇ ਸੱਦੇ ਗਏ ਤੇ ਉਹਨਾਂ ਦੇ ਦਫਤਰ ਚੰਡੀਗੜ ਸਕੱਤਰੇਤ ਵਿਖੇ ਧਰਨਾਕਾਰੀਆ ਦੇ ਵਫਦ ਨੇ ਮੀਟਿੰਗ ਕੀਤੀ, ਕੈਬਿਨੈਟ ਮੰਤਰੀ ਡਾ.ਬਲਜੀਤ ਕੌਰ ਨੇ ਬੜੀ ਸੰਜੀਦਗੀ ਨਾਲ ਜਾਅਲੀ ਜਾਤੀ ਸਰਟੀਫਿਕੇਟਾਂ ਬਾਰੇ ਸੁਣਿਆ ਪਰੰਤੂ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਨੇ ਸਹੀ ਤਰੀਕੇ ਨਾਲ ਸਮਸਿਆਵਾਂ ਦੀ ਤਰਜਮਾਨੀ ਨਹੀਂ ਕੀਤੀ ।
ਗੇਜਾ ਰਾਮ ਗੇਜਾ ਰਾਮ, ਚੇਅਰਮੈਨ ਕੌਮੀ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਇੰਡੀਅ ਨੇ ਧਜਨਾਂ ਕਾਰੀਆਂ ਦੇ ਸੰਘਰਸ ਦੀ ਪੂਰਨ ਹਮਾਇਤ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਜਾਅਲੀ ਜਾਤੀ ਸਰਟੀਫਿਕੇਟ ਵਾਲੇ ਅਧਿਕਾਰੀਆਂ ਕਰਮਚਾਰੀਆਂ ਦੀ ਪਡਤਾਲ ਕਰਕੇ ਬਣਦੀ ਕਾਨੂੰਨੀ ਕਾਰੀਵਾਈ ਕਰੇ। ਮਾਨਯੋਗ ਮੰਤਰੀ ਸਾਹਿਬ ਨੂੰ ਮਿਲਣ ਵਾਲੇ ਵਫਦ ਵਿਚ ਪ੍ਰੋ. ਹਰਨੇਕ ਸਿੰਘ, ਪਿ੍ਰੰਸੀਪਲ ਸਰਬਜੀਤ ਸਿੰਘ, ਲਖਵੀਰ ਸਿੰਘ ਬੰਬੀ ਸਮਾਜਿਕ ਆਗੂ, ਅਵਤਾਰ ਸਿੰਘ ਸੈਂਪਲਾ ਆਦਿ ਹਾਜਰ ਸਨ।
ਫੋਟੋ ਧਰਨਾਂ : ਅਨੂਸੁਚਿਜਾਤ ਦੇ ਜਾਅਲੀ ਸਰਟੀਫਿਕੇਟ ਲੱਗੇ ਧਰਨੇ ਵਿਚ ੍ਰ ਗੇਜਾ ਰਾਮ ਨੇ ਧਰਨਾਂ ਕਾਰੀਆਂ ਦੇ ਸੰਘਰਸ ਵਿਚ ਹਾਜ਼ਰੀ ਭਰਦੇ ਹੋਏ ਇਸ ਮੌਕੇ ਕਿਰਪਾਲ ਸਿੰਘ ਆਰ.ਟੀ.ਈ. ਐਕਟੀਵਿਸਟ, ਪਿ੍ਰੰਸੀਪਲ ਸਰਬਜੀਤ ਸਿੰਘ ਮੋਹਾਲੀ, ਸਿੰਦਰਪਾਲ ਸਿੰਘ ਮੁਹਾਲੀ, ਅਵਤਾਰ ਸਿੰਘ ਸੈਂਪਲਾ, ਸੁਖਵੀਰ ਸਿੰਘ ਬੌਬੀ, ਆਗੂ ਨਰੇਗਾ ਵਰਕਰ ਫਰੰਟ, ਮੰਦਰ ਸਿੰਘ, ਬਲਜੀਤ ਸਿੰਘ ਕੁਰਾਲੀ, ਵਿਜੈ ਕੁਮਾਰ, ਜਿੰਦਰ ਸਿੰਘ, ਬੇਅੰਤ ਕੌਰ ਬਠਿੰਡਾ, ਜੇ.ਬੀ.ਸਿੰਘ ਮਾਧੋਪੁਰੀ, ਰਜਿੰਦਰ ਸਿੰਘ, ਜਸਵੀਰ ਸਿੰਘ ਬੰਦੇ ਆਦਿ ਵੀ ਜਰ ਸਨ।
No comments:
Post a Comment